ਯੂਐਸ ਓਪਨ: ਜੋਕੋਵਿਚ ਦਾ ਖ਼ਿਤਾਬੀ ਮੁਕਾਬਲਾ ਪੋਤਰੋ ਨਾਲ 

ਵਿਸ਼ਵ ਨੰਬਰ 1 ਨਡਾਲ ਨੇ ਸੱਟ ਕਾਰਨ ਛੱਡਿਆ ਸੈਮੀਫਾਈਨਲ

ਨਿਊਯਾਰਕ, 8 ਸਤੰਬਰ

ਸਰਬੀਆ ਦੇ ਨੋਵਾਕ ਜੋਕੋਵਿਚ ਨੇ ਲਗਾਤਾਰ ਸੈੱਟਾਂ ‘ਚ ਜਿੱਤ ਦੀ ਬਦੌਲਤ ਸਾਲ ਦੇ ਆਖ਼ਰੀ ਗਰੈਂਡ ਸਲੈਮ ਯੂ.ਐਸ. ਓਪਨ ਦੇ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਹੈ ਜਿੱਥੇ ਉਹ ਖ਼ਿਤਾਬ ਲਈ ਅਰਜਨਟੀਨਾ ਦੇ ਜੁਆਨ ਮਾਰਟਿਨ ਡੇਲ ਪੋਤਰੋ ਨਾਲ ਭਿੜਨਗੇ ਜਿੰਨ੍ਹਾਂ ਨੂੰ ਵਿਸ਼ਵ ਨੰਬਰ ਇੱਕ ਖਿਡਾਰੀ ਸਪੇਨ ਦੇ ਰਾਫੇਲ ਨਡਾਲ ਦੇ ਰਿਟਾਇਰਡ ਹੋ ਕੇ ਮੈਚ ਛੱਡਣ ਨਾਲ ਆਸਾਨੀ ਨਾਲ ਫਾਈਨਲ ਦਾ ਟਿਕਟ ਮਿਲਿਆ ਹੈ

 

ਜੋਕੋਵਿਚ ਨੇ ਜਾਪਾਨ ਦੇ ਕੇਈ ਨਿਸ਼ੀਕੋਰੀ ਨੂੰ ਲਗਾਤਾਰ ਸੱੈਟਾਂ ‘ਚ 6-3, 6-4, 6-2 ਨਾਲ ਹਰਾਇਆ

 

ਪੁਰਸ਼ ਸਿੰਗਲ ਸੈਮੀਫਾਈਨਲ ‘ਚ ਜੋਕੋਵਿਚ ਨੇ ਜਾਪਾਨ ਦੇ ਕੇਈ ਨਿਸ਼ੀਕੋਰੀ ਨੂੰ ਲਗਾਤਾਰ ਸੱੈਟਾਂ ‘ਚ 6-3, 6-4, 6-2 ਨਾਲ ਹਰਾਇਆ ਜੋਕੋਵਿਚ ਦਾ ਹੁਣ ਇਸ ਸਾਲ ਲਗਾਤਾਰ ਦੂਸਰੇ ਗਰੈਂਡ ਸਲੈਮ ਖ਼ਿਤਾਬ ਲਈ ਪੋਤਰੋ ਨਾਲ ਮੁਕਾਬਲਾ ਹੋਵੇਗਾ ਜਿੰਨ੍ਹਾਂ ਵਿਰੁੱਧ ਪਿਛਲੇ ਚੈਂਪੀਅਨ ਅਤੇ ਚੋਟੀ ਦਾ ਦਰਜਾ ਪ੍ਰਾਪਤ ਨਡਾਲ ਨੇ ਦੂਸਰੇ ਸੈੱਟ ‘ਚ ਮੈਚ ਛੱਡ ਦਿੱਤਾ ਇਸ ਸਾਲ ਵਿੰਬਲਡਨ ਖ਼ਿਤਾਬ ਜਿੱਤ ਚੁੱਕੇ ਸਰਬਿਆਈ ਖਿਡਾਰੀ ਨੇ ਕਮਾਲ ਦੀ ਲੈਅ ਦਿਖਾਉਂਦੇ ਹੋਏ ਜਾਪਾਨੀ ਖਿਡਾਰੀ ‘ਤੇ ਦੋ ਘੰਟੇ 23 ਮਿੰਟ ‘ਚ ਜਿੱਤ ਹਾਸਲ ਕੀਤੀ
ਦੋ ਵਾਰ ਦੇ ਯੂਐਸ ਓਪਨ ਚੈਂਪੀਅਨ ਜੋਕੋਵਿਚ ਨੇ ਅੱਠਵੀਂ ਵਾਰ ਇੱਥੇ ਫਾਈਨਲ ‘ਚ ਪ੍ਰਵੇਸ਼ ਕੀਤਾ ਹੈ ਛੇਵਾਂ ਦਰਜਾ ਪ੍ਰਾਪਤ ਖਿਡਾਰੀ ਨੇ ਜਿੱਤ ਤੋਂ ਬਾਅਦ ਕਿਹਾ ਕਿ ਨਿਸ਼ੀਕੋਰੀ ਵਿਰੁੱਧ ਚੰਗੇ ਸ਼ਾੱਟ ਖੇਡਣੇ ਪੈਂਦੇ ਹਨ ਉਹ ਬਹੁਤ ਤੇਜ ਹੈ

ਜੋਕੋਵਿਚ ਪਿਛਲੇ ਸਾਲ ਕੂਹਣੀ ਦੀ ਸੱਟ ਕਾਰਨ ਯੂ.ਐਸ ਓਪਨ ਨਹੀਂ ਖੇਡ ਸਕੇ ਸਨ ਅਤੇ ਇਸ ਸਾਲ ਆਪਣੀ ਸਰਜ਼ਰੀ ਤੋਂ ਬਾਅਦ ਸਫ਼ਲ ਵਾਪਸੀ ਕਰਦਿਆਂ ਇੱਕ ਹੀ ਸਾਲ ਲਗਾਤਾਰ ਦੂਸਰੇ ਗਰੈਂਡ ਸਲੈਮ ਫਾਈਨਲ ‘ਚ ਪਹੁੰਚੇ ਹਨ ਹਾਲਾਂਕਿ 13 ਵਾਰ ਦੇ ਗਰੈਂਡ ਸਲੈਮ ਚੈਂਪੀਅਨ ਨੂੰ 2009 ਦੇ ਚੈਂਪੀਅਨ ਪੋਤਰੋ ਵਿਰੁੱਧ ਵੀ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਹੋਵੇਗਾ ਜਿੰਨ੍ਹਾਂ ਨਿਊਯਾਰਕ ‘ਚ ਹੁਣ ਤੱਕ ਛੇ ਮੈਚਾਂ ‘ਚ ਸਿਰਫ਼ ਇੱਕ ਹੀ ਸੈਟ ਗੁਆਇਆ ਹੈ
ਪੋਤਰੋ ਮੇਰੇ ਚੰਗੇ ਦੋਸਤ ਹਨ, ਉਹ ਹਮੇਸ਼ਾਂ ਵਧੀਆ ਫੋਰਹੈਂਡ ਖੇਡਦੇ ਹਨ ਅਤੇ ਮਜ਼ਬੂਤ ਸਰਵਿਸ ਕਰਦੇ ਹਨ ਮੇਰੇ ਲਈ ਉਹਨਾਂ ਵਿਰੁੱੱਧ ਅਹਿਮ ਹੋਵੇਗਾ ਕਿ ਮੈਂ ਸਰਵਿਸ ਦੀ ਕਿਵੇਂ ਵਾਪਸੀ ਕਰਾਂਗਾਂ

 

ਦਿਨ ਦੇ ਪਹਿਲੇ ਸੈਮੀਫਾਈਨਲ ਮੈਚ ‘ਚ ਪਿਛਲੇ ਚੈਂਪੀਅਨ ਨਡਾਲ ਨੇ ਗੋਡੇ ਦੀ ਸੱਟ ਕਾਰਨ ਦੂਸਰੇ ਸੈੱਟ ‘ਚ ਪੋਤਰੋ ਵਿਰੁੱਧ ਆਪਣਾ ਮੈਚ ਛੱਡ ਦਿੱਤਾ ਨਡਾਲ ਨੇ ਪੋਤਰੋ ਵਿਰੁੱਧ 7-6, 6-2 ਦੇ ਸਕੋਰ ‘ਤੇ ਮੈਚ ਛੱਡ ਦਿੱਤਾ ਜਿਸ ਨਾਲ ਅਰਜਨਟੀਨਾ ਦੇ ਖਿਡਾਰੀ ਨੇ ਸਾਲ 2009 ਦੀ ਖ਼ਿਤਾਬੀ ਜਿੱਤ ਤੋਂ ਬਾਅਦ ਦੂਸਰੀ ਵਾਰ ਯੂਐਸ ਓਪਨ ਫਾਈਨਲ ‘ਚ ਪ੍ਰਵੇਸ਼ ਕਰ ਲਿਆ
ਪੋਤਰੋ ਜਦੋਂ ਪਹਿਲੇ ਸੈੱਟ ‘ਚ 4-3 ਨਾਲ ਅੱਗੇ ਸਨ ਤਾਂ ਨਡਾਲ ਨੇ ਪਹਿਲੀ ਵਾਰ ਸੱਜੇ ਗੋਡੇ ‘ਤੇ ਪੱਟੀ ਲਵਾਈ ਹਾਲਾਂਕਿ ਬਾਅਦ ‘ਚ ਉਹਨਾਂ ਇਸਨੂੰ ਹਟਾ ਦਿੱਤਾ ਨਡਾਲ ਪਹਿਲਾ ਸੈੱਟ 6-7 ਨਾਲ ਹਾਰ ਗਏ ਦੂਸਰੇ ਸੈੱਟ ‘ਚ ਗੋਡੇ ‘ਚ ਦਰਦ ਤੇਜ਼ ਹੋ ਗਿਆ ਅਤੇ ਫਿਰ ਉਹ ਨਹੀਂ ਖੇਡ ਸਕੇ
ਕੁਆਰਟਰ ਫਾਈਨਲ ਮੈਚ ‘ਚ ਲੱਗੀ ਸੀ ਸੱਟ

ਰਾਫੇਲ ਨਡਾਲ ਨੇ ਕੁਆਰਟਰ ਫਾਈਨਲ ਮੁਕਾਬਲਾ 4 ਘੰਟੇ 49 ਮਿੰਟ ਤੱਕ ਖੇਡਿਆ ਸੀ ਉਹਨਾਂ ਆਸਟਰੀਆ ਦੇ ਡੋਮਿਨਿਕ ਥਿਏਮ ਵਿਰੁੱਧ ਰਾਤ 2 ਵਜੇ ਤੱਕ ਚੱਲੇ ਮੁਕਬਾਲੇ ਨੂੰ 0-6, 6-4, 7-5, 6-7, 7-6 ਨਾਲ ਜਿੱਤ ਕੇ 7ਵੀਂ ਵਾਰ ਸੈਮੀਫਾਈਨਲ ‘ਚ ਜਗ੍ਹਾ ਬਣਾਈ ਸੀ ਇਸ ਮੈਚ ‘ਚ ਨਡਾਲ ਨੂੰ ਸੱਟ ਲੱਗੀ ਸੀ

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।