ਸਿੰਧ-ਜਲ ਵਿਵਾਦ ਨੂੰ ਸੁਲਝਾਉਣ ‘ਚ ਅਮਰੀਕਾ ਵੱਲੋਂ ਪਹਿਲ ਸ਼ੁਰੂ
ਵਾਸ਼ਿੰਗਟਨ | ਅਮਰੀਕੀ ਪ੍ਰਸ਼ਾਸਨ ਨੇ ਭਾਰਤ ਤੇ ਪਾਕਿਸਤਾਨ ਦਰਮਿਆਨ ਪਾਣੀ ਵੰਡ ਨੂੰ ਲੈ ਕੇ ਹੋਏ ਵਿਵਾਦ ਨੂੰ ਸੁਲਝਾਉਣ ਦੀ ਪਹਿਲ ਸ਼ੁਰੂ ਕਰ ਦਿੱਤੀ ਹੈ ਪਾਕਿਸਤਾਨ ਦੇ ਅਖਬਾਰ ਡਾਨ ਦੀ ਵੈੱਬਸਾਈਟ ਨੇ ਅਧਿਕਾਰਿਕ ਸੂਤਰਾਂ ਦੇ ਹਵਾਲਾ ਰਾਹੀਂ ਦੱਸਿਆ ਕਿ ਅਮਰੀਕਾ ਦੇ ਵਿਦੇਸ਼ ਮੰਤਰੀ ਜਾਨ ਕੇਰੀ ਨੇ ਇਸ ਮੁੱਦੇ ‘ਤੇ ਪਾਕਿਸਤਾਨ ਦੇ ਵਿੱਤ ਮੰਤਰੀ ਇਸ਼ਾਕ ਡਾਰ ਨਾਲ ਮੁਲਾਕਾਤ ਕਰਕੇ ਵਿਵਾਦ ਦਾ ਮਿੱਤਰਤਾ ਪੂਰਨ ਢੰਗ ਨਾਲ ਹੱਲ ਲਈ ਵੱਖ-ਵੱਖ ਪਹਿਲੂਆਂ ‘ਤੇ ਚਰਚਾ ਕੀਤੀ ਇਸ ਤੋਂ ਬਾਅਦ ਅਮਰੀਕਾ ‘ਚ ਪਾਕਿਸਤਾਨ ਦੇ ਰਾਜਦੂਤ ਡੇਵਿਡ ਹੇਲ ਨੇ ਡਾਰ ਨਾਲ ਇਸਲਾਮਾਬਾਦ ‘ਚ ਮੁਲਾਕਾਤ ਕੀਤੀ ਭਾਰਤ ਸਿੰਧੂ ਨਦੀ ‘ਤੇ ਕਿਸਨਗੰਗਾ ਤੇ ਰਾਟਲੇ ‘ਚ ਬਣ ਰਹੀਆਂ ਦੋ ਪਣਬਿਜਲੀ ਪਲਾਟਾਂ ਦਾ ਨਿਰਮਾਣ ਕਰ ਰਿਹਾ ਹੈ,
ਜਿਸ ਨੂੰ ਪਾਕਿਸਤਾਨ ਨੇ ਸਿੰਧੂ ਜਲ ਸੰਧੀ ਦੀ ਉਲੰਘਣਾ ਦੱਸਿਆ ਹੈ ਭਾਰਤ ਤੇ ਪਾਕਿਸਤਾਨ ਤੋਂ ਬਾਅਦ ਸਿੰਧੂ ਨਦੀ ਪਾਣੀ ਦੀ ਵੰਡ ਨੂੰ ਲੈ ਕੇ ਵਿਸ਼ਵ ਬੈਂਕ ਦੇ ਦਖਲ ਨਾਲ 19 ਸਤੰਬਰ 1960 ਨੂੰ ਕਰਾਚੀ ‘ਚ ਸਿੰਧੂ ਜਲ ਸੰਧੀ ‘ਤੇ ਦਸਤਖਤ ਹੋਏ ਸਨ ਇਸ ਸੰਧੀ ਤਹਿਤ ਵਿਵਾਦਾਂ ਦੇ ਹਾਲਾਤਾਂ ‘ਚ ਇਸਦਾ ਨਿਪਟਾਰਾ ਤੱਟਸਥ ਮਾਹਿਰਾਂ ਤੇ ਮੱਧਯਸਥਤਾ ਦੀ ਇੱਕ ਅਦਾਲਤ ਨੂੰ ਨਿਯੁਕਤ ਕਰਨ ਦਾ ਸੁਝਾਅ ਹੈ ਇਸ ਮੁੱਦੇ ‘ਤੇ ਪਾਕਿਸਤਾਨ ਨੇ ਵਿਸ਼ਵ ਬੈਂਕ ਨੂੰ ਦਖਲ ਦੇਣ ਦੀ ਅਪੀਲ ਕੀਤੀ ਹੈ, ਜਦੋਂਕਿ ਭਾਰਤ ਨੇ ਇੱਕ ਤਟਸਥ ਮਾਹਰ ਦੀ ਨਿਯੁਕਤੀ ਦੀ ਮੰਗ ਕੀਤੀ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ