ਅਗਲੇ 3-4 ਦਿਨ ਮੌਸਮ ਰਹੇਗਾ ਸੁਹਾਵਣਾ, ਗਰਮੀ ਤੋਂ ਮਿਲੇਗੀ ਭਾਰੀ ਰਾਹਤ | Meteorological Department
ਲੁਧਿਆਣਾ (ਜਸਵੀਰ ਸਿੰਘ ਗਹਿਲ)। ਮੌਸਮ ਵਿਭਾਗ ਦੀ ਮੰਨੀਏ ਤਾ ਅਗਲੇ ਕਈ ਦਿਨ ਪੰਜਾਬ ਅੰਦਰ ਮੌਸਮ ਸੁਹਾਵਣਾ ਰਹਿਣ ਵਾਲਾ ਹੈ। ਜਿਸ ਦੇ ਤਹਿਤ ਸਮੁੱਚੇ ਪੰਜਾਬ ’ਚ ਬੱਦਲਵਾਈ ਬਣੇ ਰਹਿਣ ਸਮੇਤ ਹੀ ਕਿਤੇ ਕਿਤੇ ਛਿੱਟੇ ਪੈਣ ਦਾ ਅਨੁਮਾਨ ਹੈ। ਪਿਛਲੇ ਕਈ ਦਿਨਾਂ ਤੋਂ ਪੈ ਰਹੀ ਗਰਮੀ ਨੇ ਲੋਕਾਂ ਦੇ ਵੱਟ ਕੱਢੇ ਰੱਖੇ ਸਨ ਪਰ ਅੱਜ ਸਵੇਰ ਤੋਂ ਹੋ ਰਹੀ ਹਲਕੀ ਹਲਕੀ ਕਿਣ- ਮਿਣ ਕਾਰਨ ਮੌਸਮ ’ਚ ਠੰਡਕ ਹੈ। ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਦੀ ਤਰਫ਼ੋਂ ਪ੍ਰਾਪਤ ਹੋਈ ਤਾਜ਼ਾ ਜਾਣਕਾਰੀ ਮੁਤਾਬਕ ਅਗਲੇ ਕਈ ਦਿਨ ਪੰਜਾਬ ਦੇ ਲੋਕਾਂ ਲਈ ਸੁੱਖਮਈ ਹੋ ਸਕਦੇ ਹਨ। ਕਿਉਂਕਿ ਵਿਭਾਗੀ ਜਾਣਕਾਰੀ ਅਨੁਸਾਰ ਪੰਜਾਬ ਅੰਦਰ ਅਗਲੇ 3- 4 ਦਿਨ ਬੱਦਲਵਾਈ ਬਣੇ ਰਹਿਣ ਦੇ ਨਾਲ ਨਾਲ ਹੀ ਕਿਤੇ ਕਿਤੇ ਛਿੱਟੇ ਪੈਣ ਦੀ ਸੰਭਾਵਨਾ ਜਤਾਈ ਹੈ। (Meteorological Department)
ਇੰਨਾਂ ਹੀ ਨਹੀ ਕਿਤੇ ਕਿਤੇ ਛਿੱਟੇ ਵੀ ਪੈ ਸਕਦੇ ਹਨ। ਜਾਣਕਾਰੀ ਮੁਤਾਬਕ ਨੀਮ ਪਹਾੜੀ, ਮੈਦਾਨੀ ਤੇ ਦੱਖਣੀ- ਪੱਛਮੀ ਇਲਾਕਿਆਂ ’ਚ ਅਗਲੇ ਤਿੰਨ ਦਿਨ ਵੱਧ ਤੋਂ ਵੱਧ ਤਾਪਮਾਨ 30- 34 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਤਾਪਮਾਨ 23 ਤੋਂ 26-27 ਡਿਗਰੀ ਸੈਲਸੀਅਸ ਦੇ ਦਰਮਿਆਨ ਰਹਿਣ ਦੀ ਸੰਭਾਵਨੀ ਜਤਾਈ ਗਈ ਹੈ। ਸਨਅੱਤੀ ਸ਼ਹਿਰ ਲੁਧਿਆਣਾ ਵਿਖੇ ਅੱਜ ਦੁਪਿਹਰ ਤੋਂ ਹੀ ਮੌਸਮ ਸੁਹਾਵਣਾ ਬਣਿਆ ਹੋਇਆ ਹੈ। ਜਿਸ ਕਰਕੇ ਲੋਕਾਂ ਦੇ ਚਿਹਰਿਆਂ ’ਤੇ ਗਰਮੀ ਤੋਂ ਮਿਲੀ ਰਾਹਤ ਦੀ ਖੁਸ਼ੀ ਸਪੱਸ਼ਟ ਝਲਕ ਰਹੀ ਹੈ। ਕਿਉਂਕਿ ਲੋਕ ਮਾਮੂਲੀ ਬਰਸਾਤ ਦੌਰਾਨ ਬਿਨਾਂ ਰੁਕੇ ਆਪਣੀ ਮੰਜ਼ਿਲ ਵੱਲ ਵਧ ਰਹੇ ਹਨ। (Meteorological Department)