ਅਸਟਰੇਲੀਆ ਖਿਲਾਫ ਇੱਕਰੋਜਾ ਲੜੀ ’ਚ ਇਨ੍ਹਾਂ ਖਿਡਾਰੀਆਂ ਨੂੰ ਦਿੱਤਾ ਗਿਆ ਹੈ ਆਰਾਮ, ਹੁਣੇ ਵੇਖੋ

Ind Vs Aus ODI Series
ਫਾਈਲ ਫੋਟੋ।

ਰਵਿੰਦਰਚੰਦਰ ਅਸ਼ਵਿਨ ਅਤੇ ਵਾਸ਼ਿੰਗਟਨ ਸੁੰਦਰ ਨੂੰ ਮੌਕਾ

  • ਸ਼ੁਰੂਆਤੀ 2 ਇੱਕਰੋਜਾ ਮੈਚਾਂ ਦੀ ਕਪਤਾਨੀ ਕਰਨਗੇ ਲੋਕੇਸ਼ ਰਾਹੁਲ

ਨਵੀਂ ਦਿੱਲੀ, (ਏਜੰਸੀ)। ਏਸ਼ੀਆ ਕੱਪ 2023 ਦੀ ਖਿਤਾਬ ਆਪਣੇ ਨਾਂਅ ਕਰਨ ਤੋਂ ਬਾਅਦ ਹੁਣ ਭਾਰਤੀ ਟੀਮ ਦੁਨੀਆਂ ਜਿੱਤਣ ਲਈ ਤਿਆਰ ਹੈ। ਜੋ ਕਿ ਵਿਸ਼ਵ ਕੱਪ 5 ਅਕਤੂਬਰ ਤੋਂ ਸ਼ੁਰੂ ਹੋਣ ਵਾਲਾ ਹੈ। ਪਰ ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਟੀਮ ਅਸਟਰੇਲੀਆ ਖਿਲਾਫ 3 ਇੱਕਰੋਜ਼ਾ ਮੈਚਾਂ ਦੀ ਲੜੀ ਖੇਡੇਗੀ। ਜਿਸ ’ਚ ਭਾਰਤੀ ਟੀਮ ਦਾ ਐਲਾਨ ਸੋਮਵਾਰ ਰਾਤ ਨੂੰ ਕਰ ਦਿੱਤਾ ਗਿਆ ਹੈ। ਕਪਤਾਨ ਰੋਹਿਤ ਸ਼ਰਮਾ ਅਤੇ ਮੁੱਖ ਚੋਣਕਰਤਾ ਅਜੀਤ ਅਗਰਕਰ ਨੇ ਟੀਮ ਦੇ ਐਲਾਨ ਬਾਰੇ ਰਾਤ ਪ੍ਰੈਸ ਕਾਨਫਰੰਸ ਦੌਰਾਨ ਇਸ ਵਾਰੇ ਦੱਸਿਆ। ਵਿਸ਼ਵ ਕੱਪ ਦੇ ਮੁੱਖ ਖਿਡਾਰੀ ਕਪਤਾਨ ਰੋਹਿਤ ਸ਼ਰਮਾ, ਸਾਬਕਾ ਕਪਤਾਨ ਵਿਰਾਟ ਕੋਹਲੀ, ਹਾਰਦਿਕ ਪਾਂਡਿਆ, ਕੁਲਦੀਪ ਯਾਦਵ ਅਤੇ ਆਲਰਾਉਂਡਰ ਅਕਸ਼ਰ ਪਟੇਲ ਨੂੰ ਆਰਾਮ ਦਿੱਤਾ ਗਿਆ ਹੈ। (Ind Vs Aus ODI Series)

ਇਹ ਵੀ ਪੜ੍ਹੋ : ਸਵਾਰੀਆਂ ਨਾਲ ਭਰੀ ਬੱਸ ਨਹਿਰ ’ਚ ਡਿੱਗੀ, ਬਚਾਅ ਕਾਰਜ਼ ਜਾਰੀ

ਪਰ ਇਸ ਲੜੀ ਦੇ ਸ਼ੁਰੂਆਤੀ ਦੋ ਮੈਚਾਂ ਦੀ ਕਪਤਾਨੀ ਲੋਕੇਸ਼ ਰਾਹੁਲ ਕਰਨਗੇ। ਅਕਸ਼ਰ ਪਟੇਲ ਜ਼ਖਮੀ ਹੋਣ ਕਾਰਨ ਵਿਸ਼ਵ ਕੱਪ ਦੇ ਸ਼ੁਰੂਆਤੀ ਦੋ ਮੈਚਾਂ ਤੋਂ ਬਾਹਰ ਰਹਿਣਗੇ। ਪਰ ਤੀਜੇ ਇੱਕਰੋਜਾ ਮੈਚ ’ਚ ਸਾਰੇ ਸੀਨੀਅਰ ਖਿਡਾਰੀ ਵਾਪਸੀ ਕਰਨਗੇ। ਅਕਸ਼ਰ ਪਟੇਲ ਦੀ ਜਗ੍ਹਾ ਰਵਿੰਦਰਚੰਦਰ ਅਸ਼ਵਿਨ ਅਤੇ ਵਾਸ਼ਿੰਗਟਨ ਸੁੰਦਰ ਨੂੰ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਭਾਰਤ ਅਤੇ ਅਸਟਰੇਲੀਆ ਵਿਚਕਾਰ ਤਿੰਨ ਇੱਕਰੋਜ਼ਾ ਮੈਚਾਂ ਦੀ ਲੜੀ ਖੇਡੀ ਜਾਵੇਗੀ, ਜਿਹੜੀ ਕਿ 22 ਸਤੰਬਰ ਤੋਂ ਸ਼ੁਰੂ ਹੋਵੇਗੀ। ਲੜੀ ਦਾ ਪਹਿਲਾ ਮੁਕਾਬਲਾ ਮੋਹਾਲੀ ਵਿਖੇ ਅਤੇ ਦੂਜਾ ਮੁਕਾਬਲਾ ਇੰਦੌਰ ਅਤੇ ਤੀਜਾ ਮੁਕਾਬਲਾ ਗੁਜਰਾਤ ਦੇ ਰਾਜਕੋਟ ਮੈਦਾਨ ’ਤੇ ਖੇਡਿਆ ਜਾਵੇਗਾ। (Ind Vs Aus ODI Series)

ਅਸ਼ਵਿਨ ਦੀ 20 ਮਹੀਨਿਆਂ ਬਾਅਦ ਟੀਮ ’ਚ ਵਾਪਸੀ | Ind Vs Aus ODI Series

ਅਸ਼ਵਿਨ ਨੂੰ 20 ਮਹੀਨਿਆਂ ਬਾਅਦ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਨੇ ਜਨਵਰੀ 2021 ’ਚ ਦੱਖਣੀ ਅਫਰੀਕਾ ਖਿਲਾਫ ਆਪਣਾ ਆਖਿਰੀ ਇੱਕਰੋਜ਼ਾ ਮੈਚ ਖੇਡਿਆ ਸੀ। ਉਸ ਤੋਂ ਬਾਅਦ ਲਗਾਤਾਰ ਸਮੇਂ ਤੋਂ ਉਹ ਬਾਹਰ ਚੱਲ ਰਹੇ ਸਨ। ਵਾਸ਼ਿੰਗਟਨ ਸੁੰਦਰ ਨੂੰ ਏਸ਼ੀਆ ਕੱਪ ਦੇ ਫਾਈਨਲ ਮੈਚ ’ਚ ਮੌਕਾ ਦਿੱਤਾ ਗਿਆ ਸੀ ਪਰ ਉਨ੍ਹਾਂ ਨੂੰ ਬੱਲੇਬਾਜ਼ੀ ਅਤੇ ਨਾ ਹੀ ਗੇਂਦਬਾਜ਼ੀ ’ਚ ਮੌਕਾ ਮਿਲਿਆ। ਭਾਰਤ ਨੇ ਸ੍ਰੀਲੰਕਾ ਨੂੰ ਹਰਾ ਕੇ ਏਸ਼ੀਆ ਕੱਪ ਆਪਣੇ ਨਾਂਅ ਕਰ ਲਿਆ ਸੀ।