ਨਹਿਰ ‘ਚ ਬੱਸ ਡਿੱਗਣ ਕਾਰਨ ਵੱਡਾ ਹਾਦਸਾ, ਮਰਨ ਵਾਲਿਆਂ ਦੀ ਗਿਣਤੀ ਸੱਤ ਹੋਈ, ਬਚਾਅ ਕਾਰਜ਼ ਜਾਰੀ

Bus in canal

ਸ੍ਰੀ ਮੁਕਤਸਰ ਸਾਹਿਬ-ਕੋਟਕਪੂਰਾ ਰੋਡ ’ਤੇ ਵਾਪਰੀ ਘਟਨਾ | Bus in canal

ਸ੍ਰੀ ਮੁਕਤਸਰ ਸਾਹਿਬ (ਸੁਖਜੀਤ ਮਾਨ)। ਕੋਟਕਪੂਰਾ-ਸ੍ਰੀ ਮੁਕਤਸਰ ਸਾਹਿਬ ਰੋਡ ’ਤੇ ਸਵਾਰੀਆਂ ਦੀ ਭਰੀ ਦੀਪ ਕੰਪਨੀ ਦੀ ਬੱਸ (ਪੀਬੀ 04-ਏਸੀ-0878) ਨਹਿਰ ’ਚ ਡਿੱਗਣ ਨਾਲ ਸੱਤ ਜਣਿਆਂ ਦੀ ਮੌਤ ਹੋ ਗਈ ਹੈ ਅਤੇ ਬਚਾਅ ਕਾਰਜ਼ ਲਗਾਤਾਰ ਜਾਰੀ ਹਨ। ਮੌਕੇ ’ਤੇ ਮੌਜੂਦ ਲੋਕਾਂ ਮੁਤਾਬਿਕ ਮ੍ਰਿਤਕਾਂ ਦੀ ਗਿਣਤੀ ’ਚ ਵਾਧਾ ਹੋ ਸਕਦਾ ਹੈ। (Bus in canal)

ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਰੀਟਾ ਬਾਲਾ ਨੇ ‘ਸੱਚ ਕਹੂੰ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਨਹਿਰ ’ਚ ਬੱਸ ਡਿੱਗਣ ਦੀ ਘਟਨਾ ਦੌਰਾਨ ਹੁਣ ਤੱਕ ਸੱਤ ਜਣਿਆਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਜਣੇ ਜ਼ਖਮੀ ਹੋ ਗਏ ਹਨ। ਜ਼ਿਲ੍ਹਾ ਪ੍ਰਸ਼ਾਸ਼ਨ ਨੇ ਇਸ ਹਾਦਸੇ ਸਬੰਧੀ ਇੱਕ ਕੰਟਰੋਲ ਰੂਮ ਵੀ ਸਥਾਪਿਤ ਕੀਤਾ ਹੈ, ਜਿੱਥੇ 01633-262175 ਨੰਬਰ ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਦੱਸਣਯੋਗ ਹੈ ਕਿ ਦੀਪ ਕੰਪਨੀ ਦੀ ਸਵਾਰੀਆਂ ਨਾਲ ਭਰੀ ਬੱਸ ਸ੍ਰੀ ਮੁਕਤਸਰ ਸਾਹਿਬ ਨੇੜਲੇ ਪਿੰਡ ਝਬੇਲਵਾਲੀ ਕੋਲ ਨਹਿਰ ’ਚ ਡਿੱਗ ਗਈ। ਬੱਸ ਦੇ ਡਿੱਗਦਿਆਂ ਸਾਰ ਜਦੋਂ ਸਵਾਰੀਆਂ ਨੂੰ ਬਾਹਰ ਕੱਢਣਾ ਸ਼ੁਰੂ ਕੀਤਾ ਸੀ ਤਾਂ ਦੋ ਜਣਿਆਂ ਦੀ ਮੌਤ ਹੋ ਚੁੱਕੀ ਸੀ ਪਰ ਬਚਾਅ ਕਾਰਜ਼ ਮੀਂਹ ਕਾਰਨ ਹੌਲੀ ਚਲਦਾ ਹੋਣ ਕਰਕੇ ਸੱਤ ਜਣਿਆਂ ਦੀ ਮੌਤ ਹੋ ਚੁੱਕੀ ਹੈ।

ਮੁੱਖ ਮੰਤਰੀ ਨੇ ਹਾਦਸੇ ’ਤੇ ਪ੍ਰਗਟਾਇਆ ਅਫਸੋਸ

ਉੱਧਰ ਇਸ ਘਟਨਾ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਸਲ ਮੀਡੀਆ ਰਾਹੀਂ ਇਸ ਘਟਨਾ ’ਤੇ ਅਫਸੋਸ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ-ਕੋਟਕਪੂਰਾ ਰੋਡ ’ਤੇ ਪੈਂਦੀ ਨਹਿਰ ’ਚ ਇੱਕ ਨਿੱਜੀ ਕੰਪਨੀ ਦੀ ਬੱਸ ਹਾਦਸਾਗ੍ਰਸਤ ਹੋਣ ਦੀ ਦੁਖਦਾਈ ਖ਼ਬਰ ਮਿਲੀ ਹੈ। ਪ੍ਰਸ਼ਾਸ਼ਨ ਦੀਆਂ ਟੀਮਾਂ ਮੌਕੇ ’ਤੇ ਮੌਜੂਦ ਹਨ। ਉਨ੍ਹਾਂ ਅੱਗੇ ਕਿਹਾ ਕਿ ਉਹ ਬਚਾਅ ਕਾਰਜ਼ਾਂ ਦੀ ਪਲ-ਪਲ ਦੀ ਅਪਡੇਟ ਲੈ ਰਹੇ ਹਨ ਅਤੇ ਪ੍ਰਮਾਤਮਾ ਅੱਗੇ ਸਭ ਦੀ ਤੰਦਰੁਸਤੀ, ਸਲਾਮਤੀ ਦੀ ਕਾਮਨਾ ਕਰਦੇ ਹਨ।

ਇਹ ਵੀ ਪੜ੍ਹੋ : ਮੌਸਮ ਵਿਭਾਗ ਨੇ ਜਾਰੀ ਕੀਤਾ ਅਪਡੇਟ, ਜਾਣੋ ਕਿਵੇਂ ਰਹੇਗਾ ਆਉਣ ਵਾਲੇ ਦਿਨਾਂ ‘ਚ ਪੰਜਾਬ ਦਾ ਮੌਸਮ