ਹਰਿਆਣਾ ਵਿਧਾਨ ਸਭਾ ਚੋਣਾਂ ਸਬੰਧੀ ਅਪਡੇਟ, ਹੋ ਗਿਆ ਬਦਲਾਅ

Elections

ਚੰਡੀਗੜ੍ਹ (ਸੱਚ ਕਹੂੰ ਨਿਊਜ਼)। Haryana Vidhan Sabha : ਹਰਿਆਣਾ ਵਿਧਾਨ ਸਭਾ ਚੋਣਾਂ ਦੀ ਤਰੀਕ ’ਚ ਬਦਲਾਅ ਕੀਤਾ ਗਿਆ ਹੈ। ਜਿੱਥੇ ਪਹਿਲਾਂ 1 ਅਕਤੂਬਰ ਨੂੰ ਵੋਟਾਂ ਪੈਣੀਆਂ ਸਨ ਜੋ ਹੁਣ 5 ਅਕਤੂਬਰ ਨੂੰ ਪੈਣਗੀਆਂ। ਵੋਟਾਂ ਦੀ ਗਿਣਤੀ 8 ਅਕਤੂਬਰ ਨੂੰ ਹੋਵੇਗੀ। ਚੋਣ ਕਮਿਸ਼ਨ ਨੇ ਇਹ ਫੈਸਲਾ ਲਿਆ ਹੈ। ਜ਼ਿਕਰਯੋਗ ਹੈ ਕਿ ਚੋਣਾਂ ਦੀ ਤਰੀਕ ਤੋਂ ਪਹਿਲਾਂ ਅਤੇ ਬਾਅਦ ਵਿੱਚ ਛੁੱਟੀਆਂ ਹੋਣ ਕਾਰਨ ਵੋਟਿੰਗ ਫੀਸਦੀ ਘੱਟ ਰਹਿਣ ਦੀ ਸੰਭਾਵਨਾ ਸੀ। ਜਿਸ ਤੋਂ ਬਾਅਦ ਭਾਜਪਾ ਨੇ ਚੋਣ ਕਮਿਸ਼ਨ ਨੂੰ ਚੋਣ ਤਰੀਕ ’ਚ ਬਦਲਾਅ ਸਬੰਧੀ ਚਿੱਠੀ ਲਿਖੀ ਸੀ।

ਭਾਰਤੀ ਜਨਤਾ ਪਾਰਟੀ ਨੇ ਚਿੱਠੀ ’ਚ ਦਲੀਲ ਦਿੱਤੀ ਕਿ ਵੋਟਾਂ ਦੀ ਤਰੀਕ ਤੋਂ ਪਹਿਲਾਂ ਅਤੇ ਬਾਅਦ ’ਚ ਲੰਮੀਆਂ ਛੁੱਟੀਆਂ ਅਤੇ ਤਿਉਹਾਰ ਹਨ, ਜਿਸ ਕਾਰਨ ਲੋਕ ਬਾਹਰ ਜਾਣ ਜਾਂ ਟੂਰ ’ਤੇ ਜਾਣ ਦੀ ਯੋਜਨਾ ਬਣਾ ਸਕਦੇ ਹਨ। ਇਸ ਨਾਲ ਵੋਟ ਫੀਸਦੀ ਵੀ ਘਟ ਸਕਦੀ ਹੈ। 27 ਅਗਸਤ ਨੂੰ ਚੋਣ ਤਰੀਕ ਵਿੱਚ ਬਦਲਾਅ ਸਬੰਧੀ ਭਾਰਤੀ ਚੋਣ ਕਮਿਸ਼ਨ ਦੀ ਮੀਟਿੰਗ ਵੀ ਹੋਈ ਸੀ। ਪਰ ਦੇਰ ਰਾਤ ਤੱਕ ਵੀ ਇਸ ਸਬੰਧੀ ਕੋਈ ਫੈਸਲਾ ਨਹੀਂ ਲਿਆ ਗਿਆ। ਜਿਸ ਤੋਂ ਬਾਅਦ 28 ਅਗਸਤ ਨੂੰ ਚੋਣ ਕਮਿਸ਼ਨ ਨੇ ਕਿਹਾ ਕਿ ਵੋਟਿੰਗ 1 ਅਕਤੂਬਰ ਨੂੰ ਹੀ ਹੋਵੇਗੀ। ਪਰ ਹੁਣ ਸ਼ਨਿੱਚਰਵਾਰ ਨੂੰ ਚੋਣ ਕਮਿਸ਼ਨ ਨੇ ਆਪਣਾ ਫੈਸਲਾ ਬਦਲਦੇ ਹੋਏ ਵੋਟਿੰਗ ਅਤੇ ਵੋਟਾਂ ਦੀ ਗਿਣਤੀ ਦੀ ਤਰੀਕ ਬਦਲ ਦਿੱਤੀ ਹੈ। Haryana Vidhan Sabha

ਭਾਜਪਾ ਦੇ ਨਾਲ-ਨਾਲ ਹਰਿਆਣਾ ਦੀਆਂ ਖੇਤਰੀ ਪਾਰਟੀਆਂ ਇਨੈਲੋ ਅਤੇ ਜੇਜੇਪੀ ਨੇ ਵੀ ਚੋਣਾਂ ਦੀ ਤਰੀਕ ਵਿੱਚ ਬਦਲਾਅ ਦਾ ਸਮਰੱਥਨ ਕੀਤਾ ਸੀ। ਜੇਜੇਪੀ ਨੇ ਦਲੀਲ ਦਿੱਤੀ ਸੀ ਕਿ ਜੇਕਰ ਚੋਣਾਂ 1 ਅਕਤੂਬਰ ਨੂੰ ਹੁੰਦੀਆਂ ਹਨ ਤਾਂ ਵੋਟ ਫੀਸਦੀ ਵਿੱਚ ਗਿਰਾਵਟ ਦੇਖੀ ਜਾ ਸਕਦੀ ਹੈ। ਇਸ ਦੌਰਾਨ ਛੁੱਟੀਆਂ ਹੋਣ ਕਾਰਨ ਲੋਕ ਸੂਬੇ ਤੋਂ ਬਾਹਰ ਘੁੰਮਣ ਜਾ ਸਕਦੇ ਹਨ।

Haryana Vidhan Sabha

ਦੱਸਣਯੋਗ ਹੈ ਕਿ 28 ਅਤੇ 29 ਸਤੰਬਰ ਨੂੰ ਸ਼ਨਿੱਚਰਵਾਰ ਅਤੇ ਐਤਵਾਰ ਦੀ ਛੁੱਟੀ ਹੈ ਅਤੇ ਚੋਣਾਂ 1 ਅਕਤੂਬਰ ਨੂੰ ਹੋਣੀਆਂ ਹਨ, ਉਸ ਦਿਨ ਜਨਤਕ ਛੁੱਟੀ ਹੋਵੇਗੀ। ਇਸ ਤੋਂ ਬਾਅਦ 2 ਅਕਤੂਬਰ ਨੂੰ ਗਾਂਧੀ ਜੈਅੰਤੀ ਅਤੇ 3 ਅਕਤੂਬਰ ਨੂੰ ਅਗਰਸੇਨ ਜੈਅੰਤੀ ਅਤੇ ਸ਼ਾਰਦੀਆ ਨਵਰਾਤਰੀ ਦੀ ਛੁੱਟੀ ਹੈ। ਅਜਿਹੇ ’ਚ ਲੋਕ ਲੰਮੀਆਂ ਛੁੱਟੀਆਂ ਦੇ ਮੱਦੇਨਜ਼ਰ ਯਾਤਰਾ ਕਰਨ ਦੀ ਯੋਜਨਾ ਬਣਾ ਸਕਦੇ ਹਨ।

LEAVE A REPLY

Please enter your comment!
Please enter your name here