ਯੂਪੀਏ ਦੀ ਮਜ਼ਬੂਤੀ ਨਾਲ ਐਨਡੀਏ ‘ਚ ਵਧੇਗੀ ਬੇਚੈਨੀ

UPA, Increase, NDA,  Anxiety

ਰਾਜੀਵ ਰੰਜਨ ਤਿਵਾੜੀ

ਕਿਹਾ ਜਾਂਦਾ ਹੈ ਕਿ ਰਾਜਨੀਤੀ ਸੰਭਾਵਨਾਵਾਂ ਦੀ ਖੇਡ ਹੈ ਰਾਜਨੀਤੀ ਵਿਚ ਕਦੋ ਕੀ ਹੋ ਜਾਵੇ, ਕੋਈ ਨਹੀਂ ਜਾਣਦਾ ਹਾਲੇ ਕੁਝ ਦਿਨ ਪਹਿਲਾਂ ਤੱਕ ਕੇਂਦਰ ਦੀ ਐਨਡੀਏ ਸਰਕਾਰ ‘ਚ ਬੈਠੇ ਰਾਲੋਸਪਾ ਆਗੂ ਉਪੇਂਦਰ ਕੁਸ਼ਵਾਹਾ ਹੁਣ ਵਿਰੋਧੀ ਪਾਲ਼ੇ ਯੂਪੀਏ ਦਾ ਹਿੱਸਾ ਬਣ ਗਏ ਹਨ ਹੁਣ ਉਹ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਤਰੀਫ਼ ਕਰ ਰਹੇ ਹਨ ਇਨ੍ਹਾਂ ਤੋਂ ਇਲਾਵਾ ਕੇਂਦਰ ‘ਚ ਮੰਤਰੀ ਤੇ ਲੋਜਪਾ ਆਗੂ ਰਾਮਵਿਲਾਸ ਪਾਸਵਾਨ ਵੀ ਸਰਕਾਰ ਨੂੰ ਤੇਵਰ ਦਿਖਾਉਣ ਲੱਗੇ ਹਨ ਪਾਸਵਾਨ ਨੂੰ ਰਾਜਨੀਤੀ ਦਾ ਮੌਸਮ ਵਿਗਿਆਨੀ ਕਿਹਾ ਜਾਂਦਾ ਹੈ ਪਾਸਵਾਨ ਨੂੰ ਇਹ ਪਹਿਲਾਂ ਹੀ ਅੰਦਾਜ਼ਾ ਹੋ ਜਾਂਦਾ ਹੈ ਕਿ ਕੇਂਦਰ ‘ਚ ਅਗਲੀ ਸਰਕਾਰ ਕਿਸਦੀ ਬਣਨ ਵਾਲੀ ਹੈ, ਉਸੇ ਹਿਸਾਬ ਨਾਲ ਉਨ੍ਹਾਂ ਦਾ ਵਿਵਹਾਰ ਬਣਨ-ਵਿਗੜਨ ਲੱਗਦਾ ਹੈ ਖੈਰ, ਕੇਂਦਰ ‘ਚ ਸੱਤਾਧਾਰੀ ਐਨਡੀਏ ਵਿਚ ਬੇਚੈਨੀ ਵਧ ਗਈ ਹੈ ਇਸਦੀ ਵਜ੍ਹਾ ਸਪੱਸ਼ਟ ਹੈ ਕਿ ਉਸਦੇ ਸਹਿਯੋਗ ਇੱਕ-ਇੱਕ ਕਰਕੇ ਭਾਜਪਾ ਦੀ ਅਗਵਾਈ ਵਾਲੇ ਐਨਡੀਏ ਦਾ ਸਾਥ ਛੱਡ ਕੇ ਯੂਪੀਏ ਦਾ ਹਿੱਸਾ ਬਣਦੇ ਜਾ ਰਹੇ ਹਨ  ਬਿਨਾ ਸ਼ੱਕ, ਯੂਪੀਏ ਮਜ਼ਬੂਤ ਹੋ ਰਿਹਾ ਹੈ ਸੁਭਾਵਿਕ ਹੈ, ਯੂਪੀਏ ਦੀ ਮਜ਼ਬੂਤੀ ‘ਚ ਹੀ ਐਨਡੀਏ ਦੀ ਬੇਚੈਨੀ ਲੁਕੀ ਹੈ ਦਿਲਚਸਪ ਇਹ ਹੈ ਕਿ ਜੋ ਸਹਿਯੋਗੀ ਐਨਡੀਏ ਦਾ ਸਾਥ ਛੱਡ ਰਹੇ ਹਨ ਉਹ ਭਾਜਪਾ ‘ਤੇ ਆਲ੍ਹਾ ਆਗੂਆਂ ‘ਤੇ ਗਜ਼ਬ ਦੇ ਭਾਵਨਾਤਮਕ ਦੋਸ਼ ਲਾ ਰਹੇ ਹਨ ਯਕੀਨੀ ਤੌਰ ‘ਤੇ ਇਸ ਤਰ੍ਹਾਂ ਦੇ ਦੋਸ਼ ਆਉਣ ਵਾਲੀਆਂ ਚੋਣਾਂ ‘ਚ ਭਾਜਪਾ ਲਈ ਨੁਕਸਾਨਦੇਹ ਸਾਬਤ ਹੋਣਗੇ ਉਦਾਹਰਨ ਦੇ ਤੌਰ ‘ਤੇ ਉਪੇਂਦਰ ਕੁਸ਼ਵਾਹਾ ਨੂੰ ਹੀ ਲੈ ਲਓ ਉਨ੍ਹਾਂ ਕਿਹਾ ਕਿ ਐਨਡੀਏ ‘ਚ ਉਨ੍ਹਾਂ ਨੂੰ ਸਨਮਾਨ ਨਹੀਂ ਮਿਲ ਰਿਹਾ ਸੀ ਤਾਜ਼ਾ ਮਾਮਲਾ ਉਪੇਂਦਰ ਕੁਸ਼ਵਾਹਾ ਦਾ ਹੀ ਹੈ, ਇਸ ਲਈ ਪਹਿਲਾਂ ਚਰਚਾ ਇਸੇ ‘ਤੇ ਹੋਣੀ ਚਾਹੀਦੀ ਹੈ।

ਬਿਹਾਰ ਵਿਚ ਉਪੇਂਦਰ ਕੁਸ਼ਵਾਹਾ ਦਾ ਅਸਰ ਠੀਕ-ਠਾਕ ਮੰਨਿਆ ਜਾਂਦਾ ਹੈ ਹੁਣ ਉਹ ਯੂਪੀਏ ਦੇ ਸਹਿਯੋਗੀ ਬਣ ਗਏ ਹਨ ਇਹ ਐਨਡੀਏ ਲਈ ਕਿਸੇ ਝਟਕੇ ਤੋਂ ਘੱਟ ਨਹੀਂ ਹੈ ਜੋ ਵੋਟਾਂ ਐਨਡੀਏ ਦੇ ਪੱਖ ਵਿਚ ਸਨ ਜੇਕਰ ਉਹ ਪ੍ਰਭਾਵਿਤ ਹੁੰਦੀਆਂ ਹਨ ਤਾਂ ਜ਼ਾਹਿਰ ਹੈ ਕਿ ਇਹ ਬੀਜੇਪੀ-ਜੇਡੀਯੂ ਗਠਜੋੜ ਲਈ ਨੁਕਸਾਨਦੇਹ ਹੋਵੇਗਾ ਕੁਸ਼ਵਾਹਾ ਨੇ ਕਿਹਾ ਬੀਜੇਪੀ-ਜੇਡੀਯੂ ਦੇ ਨਾਲ ਉਨ੍ਹਾਂ ਦਾ ਅਪਮਾਨ ਹੋ ਰਿਹਾ ਸੀ ਕੁਸ਼ਵਾਹਾ ਦੇ ਦਬਾਅ ਵਾਲੇ ਬਿਆਨ ਤੇ ਤੇਵਰ, ਦੋਵਾਂ ਦੀ ਬੀਜੇਪੀ ਨੇ ਅਣਦੇਖੀ ਕੀਤੀ ‘ਜਾਣਾ ਹੈ ਤਾਂ ਜਾਓ’ ਵਾਲਾ ਰੁਖ਼ ਅਪਣਾਇਆ ਇਸ ਵਿਚ ਬੀਜੇਪੀ ਤੋਂ ਜ਼ਿਆਦਾ ਜੇਡੀਯੂ ਅਤੇ ਖਾਸਕਰ ਨੀਤੀਸ਼ ਕੁਮਾਰ ਨੇ ਉਪੇਂਦਰ ਕੁਸ਼ਵਾਹਾ ਨੂੰ ਐਨਡੀਏ ਤੋਂ ਵੱਖ ਹੋਣ ਦੇਣ ‘ਚ ਵੱਡੀ ਭੂਮਿਕਾ ਨਿਭਾਈ ਇਹ ਵੀ ਸੋਚਣ ਵਾਲੀ ਗੱਲ ਹੈ ਕਿ ਉਨ੍ਹਾਂ ਦੀ ਪਾਰਟੀ ਦੇ ਐਮਐਲਏ, ਐਮਐਲਸੀ ਗਠਜੋੜ ਵਿਚ ਨਹੀਂ ਗਏ ਹਨ ਤਿੰਨ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ‘ਚ ਜਿੱਤ ਦੇ ਬਾਦ ਤੋਂ ਮਹਾਂਗਠਜੋੜ ਵਿਚ ਕਾਂਗਰਸ ਦਾ ਵਜ਼ਨ ਵਧਿਆ ਹੈ, ਇਹ ਦਿਸਣ ਲੱਗਾ ਹੈ ਬਿਹਾਰ ਵਿਚ ਵੀ ਪਾਰਟੀ ਪੱਧਰ ‘ਤੇ ਅਤੇ ਰਾਜਨੀਤਿਕ ਹਲਕੇ ਵਿਚ ਸਾਰੇ ਇਹ ਮਹਿਸੂਸ ਕਰ ਰਹੇ ਹਨ ਪਰ ਬਿਹਾਰ ਦੀ ਗੱਲ ਕਰੀਏ ਤਾਂ ਕੁਝ ਹੀ ਸਾਲ ਪਹਿਲਾਂ ਇੱਥੇ ਕਮਜ਼ੋਰ ਪਈ ਕਾਂਗਰਸ ਨੂੰ ਮਹਾਂਗਠਜੋੜ ਨੇ ਫਿਰ ਤੋਂ ਉੱਠ ਖੜ੍ਹੇ ਹੋਣ ਤੇ ਅੱਗੇ ਵਧਣ ਦੀ ਤਾਕਤ ਦਿੱਤੀ ਸੀ ਅਤੇ ਇਹ ਤਾਕਤ ਫਿਰ ਤੋਂ ਉਸਨੂੰ ਮਿਲੀ ਹੈ ਜੀਤਨਰਾਮ ਮਾਂਝੀ, ਉਪੇਂਦਰ ਕੁਸ਼ਵਾਹਾ ਬਹੁਤ ਵੱਡੀ ਤਾਕਤ ਲੈ ਕੇ ਬੇਸ਼ੱਕ ਹੀ ਨਹੀਂ ਜੁੜੇ ਹਨ ਪਰ ਜੁੜ ਕੇ ਇੱਕ ਹੋਏ ਹਨ ਤਾਂ ਇੱਕ ਚੁਣੌਤੀ ਵਜੋਂ ਇਹ ਗਠਜੋੜ ਆਵੇਗਾ ਜੇਕਰ ਰਾਮਵਿਲਾਸ ਪਾਸਵਾਨ ਵੀ ਲੋਜਪਾ ਨਰਾਜ਼ਗੀ ਦਾ ਸੰਕੇਤ ਦੇਣ ਲੱਗੇ ਹਨ ਤਾਂ ਇਹ ਬੀਜੇਪੀ ਲਈ ਖ਼ਤਰੇ ਦੀ ਘੰਟੀ ਜ਼ਰੂਰ ਹੈ ਜਿਸ ਰਾਮਵਿਲਾਸ ਪਾਸਵਾਨ ਦੇ ਦਬਾਅ ਨੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਕੇਂਦਰ ਸਰਕਾਰ ਤੋਂ ਪਲਟਵਾਇਆ, ਉਹੀ ਹੁਣ ਨੌਜਵਾਨ ਤੇ ਕਿਸਾਨ ਨਾਲ ਜੁੜੇ ਮੁੱਦੇ ਨੂੰ ਚੁੱਕ ਕੇ ਮੋਦੀ ਸਰਕਾਰ ਦੀਆਂ ਹੀ ਮੁਸ਼ਕਲਾਂ ਵਧਾਉਣ ਲੱਗੇ ਹਨ ਬੀਤੇ ਦਿਨੀਂ ਐਨਡੀਏ ਗਠਜੋੜ ਨੂੰ ਨਾਜ਼ੁਕ ਮੋੜ ‘ਤੇ ਦੱਸਣ ਵਾਲੇ ਲੋਕ ਜਨਸ਼ਕਤੀ ਪਾਰਟੀ ਆਗੂ (ਐਲਜੇਪੀ) ਚਿਰਾਗ ਪਾਸਵਾਨ ਨੇ ਅੱਜ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਤਰੀਫ਼ ਕਰਕੇ ਬਿਹਾਰ ਵਿਚ ਰਾਜਨੀਤਿਕ ਹਲਚਲ ਨੂੰ ਹਵਾ ਦੇ ਦਿੱਤੀ ਹੈ ਪਾਸਵਾਨ ਦੇ ਇਸ ਬਿਆਨ ਦੇ ਸਿਆਸੀ ਮਾਇਨੇ ਕੱਢੇ ਜਾ ਰਹੇ ਹਨ ਪਾਸਵਾਨ ਨੇ ਰਾਹੁਲ ਦੀ ਜੰਮ ਕੇ ਤਰੀਫ਼ ਕਰਦਿਆਂ ਕਿਹਾ ਕਿ ਉਨ੍ਹਾਂ ਅੰਦਰ ਸਕਾਰਾਤਮਕ ਬਦਲਾਅ ਆਇਆ ਹੈ ਉਨ੍ਹਾਂ ਨੇ ਕਿਸਾਨਾਂ ਤੇ ਬੇਰੁਜ਼ਗਾਰੀ ਦੇ ਮੁੱਦੇ ਨੂੰ ਵਧੀਆ ਤਰੀਕੇ ਨਾਲ ਚੁੱਕਿਆ ਹੈ ਪਾਸਵਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਲੰਮੇ ਸਮੇਂ ਬਾਅਦ ਜਿੱਤੀ ਹੈ ਜੇਕਰ ਤੁਸੀਂ ਕਿਸੇ ਦੀ ਅਲੋਚਨਾ ਕਰਦੇ ਹੋ ਤਾਂ ਤੁਹਾਨੂੰ ਉਨ੍ਹਾਂ ਦੇ ਚੰਗੇ ਪ੍ਰਦਰਸ਼ਨ ‘ਤੇ ਉਨ੍ਹਾਂ ਦੀ ਤਰੀਫ਼ ਵੀ ਕਰਨੀ ਚਾਹੀਦੀ ਹੈ ਚਿਰਾਗ ਪਾਸਵਾਨ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਮੁੱਦਿਆਂ ਨੂੰ ਸਹੀ ਢੰਗ ਨਾਲ ਚੁੱਕਿਆ ਜਿਸ ਤਰ੍ਹਾਂ ਉਨ੍ਹਾਂ ਬੇਰੁਜ਼ਗਾਰੀ ਅਤੇ ਕਿਸਾਨਾਂ ਦੇ ਮੁੱਦਿਆਂ ਨੂੰ ਜਨਤਾ ਦੇ ਸਾਹਮਣੇ ਚੁੱਕਿਆ, ਉਹ ਚੰਗਾ ਸੀ ਮੈਂ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਅਸੀਂ ਲੋਕਾਂ ਨੂੰ ਫਿਰ ਤੋਂ ਆਪਣਾ ਫੋਕਸ ਪੂਰੀ ਤਰ੍ਹਾਂ ਵਿਕਾਸ ‘ਤੇ ਕਰਨਾ ਚਾਹੀਦਾ ਹੈ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਚਿਰਾਗ ਪਾਸਵਾਨ ਨੇ ਸੂਬੇ ਵਿਚ ਸੀਟਾਂ ਦੀ ਵੰਡ ਨੂੰ ਲੈ ਕੇ ਕੋਈ ਵੀ ਫੈਸਲਾ ਨਾ ਹੋਣ ‘ਤੇ ਨਰਾਜ਼ਗੀ ਪ੍ਰਗਟਾਈ ਸੀ ਚਿਰਾਗ ਪਾਸਵਾਨ ਦੇ ਇਨ੍ਹਾਂ ਟਵੀਟ ਤੋਂ ਪਤਾ ਲੱਗਦਾ ਹੈ ਕਿ ਸੂਬੇ ਵਿਚ ਗਠਜੋੜ ‘ਚ ਸਭ ਕੁਝ ਠੀਕ ਨਹੀਂ ਚੱਲ ਰਿਹਾ ਹੈ ਆਰਐਲਐਸਪੀ ਦੇ ਐਨਡੀਏ ਤੋਂ ਨਾਤਾ ਤੋੜਨ ਤੋਂ ਬਾਦ ਚਿਰਾਗ ਦੇ ਇਸ ਬਿਆਨ ਦੇ ਵੀ ਰਾਜਨੀਤਿਕ ਮਾਇਨੇ ਕੱਢੇ ਜਾ ਰਹੇ ਹਨ ਚਿਰਾਗ ਨੇ ਇੱਕ ਟਵੀਟ ਵਿਚ ਲਿਖਿਆ ਸੀ ਕਿ ਟੀਡੀਪੀ ਤੇ ਆਰਐਲਐਸਪੀ ਦੇ ਐਨਡੀਏ ਗਠਜੋੜ ਤੋਂ ਜਾਣ ਤੋਂ ਬਾਦ ਇਹ ਗਠਜੋੜ ਨਾਜ਼ੁਕ ਮੋੜ ਤੋਂ ਗੁਜ਼ਰ ਰਿਹਾ ਹੈ ਅਜਿਹੇ ਸਮੇਂ ‘ਚ ਬੀਜੇਪੀ ਗਠਜੋੜ ਵਿਚ ਫ਼ਿਲਹਾਲ ਬਚੇ ਹੋਏ ਸਾਥੀਆਂ ਦੀਆਂ ਚਿੰਤਾਵਾਂ ਨੂੰ ਸਮਾਂ ਰਹਿੰਦੇ ਸਨਮਾਨਪੂਰਵਕ ਤਰੀਕੇ ਨਾਲ ਦੂਰ ਕਰੇ ਇਸ ਤੋਂ ਬਾਦ ਇੱਕ ਹੋਰ ਟਵੀਟ ਕਰਦੇ ਹੋਏ ਚਿਰਾਗ ਨੇ ਨੁਕਸਾਨ ਦੇ ਸੰਕੇਤ ਦਿੱਤੇ ਸਨ ਚਿਰਾਗ ਦੇ ਸੰਕੇਤ ਬੇਹੱਦ ਗੰਭੀਰ ਤੇ ਭਾਵਪੂਰਨ ਹਨ ਇਸਨੂੰ ਐਨਡੀਏ ਦੇ ਕਰਤਾ-ਧਰਤਾ ਕਿੰਨਾ ਸਮਝਦੇ ਹਨ, ਇਹ ਉਨ੍ਹਾਂ ‘ਤੇ ਨਿਰਭਰ ਕਰਦਾ ਹੈ।

ਤਿੰਨ ਸੂਬਿਆਂ ‘ਚ ਸੱਤਾ ਗੁਆਉਣ ਤੋਂ ਬਾਅਦ ਭਾਜਪਾ ਦੇ ਸਾਹਮਣੇ 2019 ਦਾ ਰਣ ਮੁਸ਼ਕਲ ਹੋ ਗਿਆ ਹੈ ਆਪਣੀ ਟੀਮ ਨੂੰ ਇੱਕਜੁਟ ਰੱਖ ਕੇ ਉਹ ਸੱਤਾ ‘ਚ ਵਾਪਸੀ ਦਾ ਸੁਫ਼ਨਾ ਪੂਰਾ ਕਰ ਸਕੇਗੀ ਪਰ ਹਾਲੀਆ ਸਮੇਂ ‘ਚ ਉਸਨੇ ਕਈ ਅਹਿਮ ਸਾਥੀ ਗੁਆ ਦਿੱਤੇ ਹਨ ਉਤੋਂ ਉੱਤਰ ਪ੍ਰਦੇਸ਼ ਦੇ ਹਾਲਾਤ ਵੀ ਦਿੱਕਤ ਪੈਦਾ ਕਰ ਰਹੇ ਹਨ ਦਿੱਲੀ ਦੀ ਸੱਤਾ ਦਾ ਦਰਵਾਜ਼ਾ ਉੱਤਰ ਪ੍ਰਦੇਸ਼ ਤੋਂ ਹੋ ਕੇ ਜਾਂਦਾ ਹੈ, ਪਰ ਇੱਥੇ ਸਪਾ-ਬਸਪਾ ਦਾ ਗਠਜੋੜ ਬਣਦਾ ਦਿਸ ਰਿਹਾ ਹੈ ਅਜਿਹਾ ਹੋਇਆ ਤਾਂ 30 ਸੀਟਾਂ ਆਉਣੀਆਂ ਵੀ ਮੁਸ਼ਕਲ ਹੋ ਜਾਣਗੀਆਂ ਦਿੱਲੀ ਵਿਚ ਦੁਬਾਰਾ ਕਿਵੇਂ ਕਮਲ ਖਿੜ ਸਕੇਗਾ, ਇਹ ਭਾਜਪਾ ਲਈ ਸਭ ਤੋਂ ਵੱਡਾ ਸਵਾਲ ਬਣ ਕੇ ਉੱਭਰ ਰਿਹਾ ਹੈ ਲੋਕਸਭਾ ਚੋਣਾਂ ‘ਚ ਹਾਲੇ ਥੋੜ੍ਹਾ ਸਮਾਂ ਹੈ ਪਰ ਰਾਜਨੀਤਿਕ ਪਾਰਟੀਆਂ ਦੀ ਤਿਆਰੀ ਸ਼ੁਰੂ ਹੋ ਚੁੱਕੀ ਹੈ ਖੇਤਰੀ ਪਾਰਟੀਆਂ ‘ਚ ਖਾਸ ਤੌਰ ‘ਤੇ ਜੋਸ਼ ਹੈ ਤੇ ਉਹ ਆਪਣੀ ਪੋਜੀਸ਼ਨਿੰਗ ਵਿਚ ਜੁਟ ਗਈਆਂ ਹਨ ਦੇਸ਼ ਦੇ ਦੋਵਾਂ ਮੁੱਖ ਸਿਆਸੀ ਗਠਜੋੜਾਂ ਵਿਚ ਸਾਫ਼ ਦਿਸ ਰਹੀ ਤਣਾਤਣੀ ਦਾ ਮੁੱਖ ਕਾਰਨ ਇਹੀ ਹੈ ਬੀਜੇਪੀ ਦੀ ਅਗਵਾਈ ਵਾਲੇ ਐਨਡੀਏ ‘ਚ ਉਥਲ-ਪੁਥਲ ਜ਼ਿਆਦਾ ਹੈ ਸ਼ਿਵਸੈਨਾ ਤਾਂ ਸਾਲਾਂ ਤੋਂ ਵੱਖ ਰਾਗ ਅਲਾਪਦੀ ਆ ਰਹੀ ਹੈ।

ਉੱਤਰ ਪ੍ਰਦੇਸ਼ ‘ਚ ਵੀ ਭਾਜਪਾ ਦੀਆਂ ਮੁਸ਼ਕਲਾਂ ਵਧਾਉਣ ਦੀ ਤਿਆਰੀ ਚੱਲ ਰਹੀ ਹੈ ਇੱਥੇ ਵੀ ਸਪਾ-ਬਸਪਾ-ਕਾਂਗਰਸ-ਰਾਲੋਦ ਦੇ ਗਠਜੋੜ ਦੀਆਂ ਚਰਚਾਵਾਂ ਹਨ ਹਾਲਾਂਕਿ ਹਾਲੇ ਤੱਕ ਇਸ ਬਾਰੇ ਕੁਝ ਸਪੱਸ਼ਟ ਨਹੀਂ ਹੋ ਸਕਿਆ ਹੈ, ਪਰ ਕਿਹਾ ਜਾ ਰਿਹਾ ਹੈ ਕਿ ਦੇਰ-ਸਵੇਰ ਕੋਈ ਨਾ ਕੋਈ ਠੋਸ ਫੈਸਲਾ ਹੋ ਹੀ ਜਾਵੇਗਾ ਫ਼ਿਲਹਾਲ, ਇਹ ਕਹਿ ਸਕਦੇ ਹਾਂ ਕਿ ਬਿਹਾਰ, ਯੂਪੀ, ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਮਹਾਂਰਾਸ਼ਟਰ ਵਿਚ ਭਾਜਪਾ ਨੂੰ ਘੇਰਨ ਦੀ ਯੂਪੀਏ ਦੁਆਰਾ ਪੂਰੀ ਤਿਆਰੀ ਕੀਤੀ ਜਾ ਰਹੀ ਹੈ ਹੁਣ ਦੇਖਣਾ ਇਹ ਹੈ ਕਿ ਯੂਪੀਏ ਆਪਣੇ ਮਨਸੂਬੇ ਵਿਚ ਕਿੰਨਾ ਕਾਮਯਾਬ ਹੁੰਦੀ ਹੈ ਪਰ ਇੰਨਾ ਜ਼ਰੂਰ ਹੈ ਕਿ ਜੋ ਵੀ ਸਹਿਯੋਗੀ ਐਨਡੀਏ ਦਾ ਸਾਥ ਛੱਡ ਕੇ ਜਾ ਰਹੇ ਹਨ ਉਹ ਭਾਜਪਾ ਦੀਆਂ ਮੁਸ਼ਕਲਾਂ ਵਧਾਉਣਗੇ ਹੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।