ਯੂਪੀ: ਤੂਫਾਨ ਨੇ ਫਿਰ ਢਾਹਿਆ ਕਹਿਰ, 19 ਮੌਤਾਂ

UP Hurricane, Again, Demolished, 19 Deaths

ਲਖਨਾਊ, (ਏਜੰਸੀ)। ਉੱਤਰ ਪ੍ਰਦੇਸ਼ ‘ਚ ਸ਼ੁੱਕਰਵਾਰ ਰਾਤ ਆਈ ਤੇਜ਼ ਹਨ੍ਹੇਰੀ-ਤੂਫਾਨ ਨੇ ਜੰਮ ਕੇ ਆਪਣਾ ਕਹਿਰ ਢਾਹਿਆ ਹੈ। ਹਨ੍ਹੇਰੀ-ਤੂਫਾਨ ਕਾਰਨ ਹਾਦਸਿਆਂ ‘ਚ ਹੁਣ ਤੱਕ 19 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਵਿਅਕਤੀ ਜ਼ਖ਼ਮੀ ਹੋਏ ਹਨ ਅਧਿਕਾਰਕ ਸੂਤਰਾਂ ਨੇ ਅੱਜ ਦੱਸਿਆ ਕਿ ਹਨ੍ਹੇਰੀ-ਤੂਫਾਨ ਦਾ ਸਭ ਤੋਂ ਜ਼ਿਆਦਾ ਅਸਰ ਮੁਰਾਦਾਬਾਦ, ਮੁਜੱਫਰਨਗਰ, ਮੇਰਠ, ਅਮਰੋਹਾ ਅਤੇ ਸੰਭਲ ‘ਚ ਦਿਸਿਆ ਹੈ। ਇਸ ਦਰਮਿਆਨ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਤੂਫਾਨ ਤੋਂ ਪ੍ਰਭਾਵਿਤ ਜ਼ਿਲ੍ਹਿਆਂ ‘ਚ ਜਲਦ ਤੋਂ ਜਲਦ ਰਾਹਤ ਪਹੁੰਚਾਉਣ ਦਾ ਆਦੇਸ਼ ਦਿੱਤਾ ਹੈ। ਸੂਬਾ ਸਰਕਾਰ ਨੇ ਤੂਫਾਨ ਕਾਰਨ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਚਾਰ ਲੱਖ ਅਤੇ ਜ਼ਖ਼ਮੀਆਂ ਨੂੰ ਇੱਕ-ਇੱਕ ਲੱਖ ਰੁਪਏ ਦਿੱਤੇ ਜਾਣ ਦਾ ਐਲਾਨ ਕੀਤਾ ਹੈ।

ਸੂਤਰਾਂ ਨੇ ਦੱਸਿਆ ਕਿ ਮੁਰਾਦਾਬਾਦ ਤੋਂ ਛੇ, ਇਟਾਵਾ ਤੋਂ ਪੰਜ, ਸੰਭਾਲ ਤੋਂ ਤਿੰਨ, ਮੇਰਠ ਅਤੇ ਮੁਜੱਫਰਨਗਰ ਤੋਂ ਦੋ-ਦੋ ਅਤੇ ਅਮਰੋਹਾ ਤੋਂ ਇੱਕ ਮੌਤ ਦੀ ਖਬਰ ਹੈ ਹਨ੍ਹੇਰੀ ਤੂਫਾਨ ਕਾਰਨ ਜ਼ਖ਼ਮੀ ਹੋਣ ਵਾਲਿਆਂ ‘ਚ ਮੁਰਾਦਾਬਾਦ ‘ਚ ਦਸ, ਇਟਾਵਾ ‘ਚ ਸੱਤ, ਅਮਰੋਹਾ ‘ਚ ਛੇ, ਮੁਜੱਫਰਨਗਰ ਨਗਰ ‘ਚ ਤਿੰਨ ਅਤੇ ਸੰਭਲ ਅਤੇ ਬਾਗਪਤ ‘ਚ ਦੋ-ਦੋ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਮੌਸਮ ਵਿਭਾਗ ਦੇ ਸੂਤਰਾਂ ਅਨੁਸਰ ਇਸ ਤੂਫਾਨ ਦੀ ਰਫਤਾਰ 80 ਕਿਮੀ ਪ੍ਰਤੀ ਘੰਟਾ ਸੀ।