ਯੂਪੀ ਬੋਰਡ ਦੀ 10ਵੀਂ ਦੀ ਪ੍ਰੀਖਿਆ ਰੱਦ

ਬਿਨਾ ਪ੍ਰੀਖਿਆ ਪ੍ਰਮੋਟ ਹੋਣਗੇ ਵਿਦਿਆਰਥੀ, 12ਵੀਂ ’ਤੇ ਵੀ ਛੇਤੀ ਲਿਆ ਜਾਵੇਗਾ ਫੈਸਲਾ

ਲਖਨਊ l ਉੱਤਰ ਪ੍ਰਦੇਸ਼ ਮਾਧਮਿਅਕ ਸਿੱਖਿਆ ਪ੍ਰੀਸ਼ਦ ਦੀ 10ਵੀਂ ਜਮਾਤ ਦੀ ਪ੍ਰਖਿਆ ਰੱਦ ਕਰ ਦਿੱਤੀ ਗਈ ਹੈ ਵਿਦਿਆਰਥੀ ਬਿਨਾ ਪ੍ਰੀਖਿਆ ਦਿੱਤੇ ਹੀ ਪ੍ਰਮੋਟ ਕਰ ਦਿੱਤੇ ਜਾਣਗੇ ਉਪ ਮੁੱਖ ਮੰਤਰੀ ਡਾ. ਦਿਨੇਸ਼ ਸ਼ਰਮਾ ਲੇ ਅੱਜ ਮੀਡੀਆ ਨੂੰ ਦੱਸਿਆ ਕਿ ਸਾਰੇ ਵਿਦਿਆਰਥੀਆਂ ਨੂੰ 11ਵੀਂ ਜਮਾਤ ’ਚ ਪ੍ਰਮੋਟ ਕੀਤਾ ਜਾਵੇਗਾl

ਡਾ. ਦਿਨੇਸ਼ ਸ਼ਰਮਾ ਨੇ ਦੱਸਿਆ ਕਿ 12ਵੀਂ ਦੀਆਂ ਪ੍ਰੀਖਿਆਵਾਂ ਜੁਲਾਈ ਦੇ ਦੂਜੇ ਹਫ਼ਤੇ ’ਚ ਕਰਵਾਈ ਜਾ ਸਕਦੀ ਹੈ ਇਸ ਵਾਰ ਪ੍ਰੀਖਿਆ 3 ਤਿੰਨ ਘੰਟਿਆਂ ਦੀ ਬਜਾਇ ਡੇਢ ਘੰਟਾ ਕੀਤੀ ਜਾ ਸਕਦੀ ਹੈ, ਜਿਸ ’ਚੋਂ ਵਿਦਿਆਰਥੀਆਂ ਨੂੰ 10 ’ਚੋਂ ਸਿਰਫ਼ 3 ਪ੍ਰਸ਼ਨਾ ਦਾ ਉੱਤਰ ਲਿਖਣਾ ਪਵੇਗਾ ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਸਰਕਾਰ ਇੰਟਰ (12ਵੀਂ) ਪ੍ਰੀਖਿਆ ਟਾਈਮ ਟੇਬਲ ’ਤੇ ਵੀ ਇੱਕ-ਦੋ ਦਿਨਾਂ ’ਚ ਫੈਸਲਾ ਲੈ ਸਕਦਾ ਹੈl

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।