ਲਖਨਊ। ਉੱਤਰ ਪ੍ਰਦੇਸ਼ ਮਿਡਲ ਸਿੱਖਿਆ ਪ੍ਰੀਸ਼ਦ ਜਲਦੀ ਹੀ ਬੋਰਡ ਦੇ ਨਤੀਜੇ 2024 ਜਾਰੀ ਕਰਨ ਜਾ ਰਿਹਾ ਹੈ, ਇਸ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ। ਸੂਤਰਾਂ ਦੀ ਮੰਨੀਏ ਤਾਂ 10ਵੀਂ ਅਤੇ 12ਵੀਂ ਦੇ ਪ੍ਰੀਖਿਆ ਨਤੀਜੇ 25 ਅਪਰੈਲ ਤੱਕ ਐਲਾਨੇ ਜਾਣ ਦੀ ਉਮੀਦ ਹੈ। ਜਦੋਂ ਵੀ ਪ੍ਰੀਖਿਆ ਨਤੀਜੇ ਐਲਾਨੇ ਜਾਣਗੇ ਤਾਂ ਵਿਦਿਆਰਥੀ ਆਪਣਾ ਰਿਜ਼ਲਟ ਯੂਪੀਐੱਮਐੱਸਪੀ ਦੀ ਅਧਿਕਾਰਿਕ ਵੈੱਬਸਾਈਟ upmsp.edu.in, upresults.nic.in, Result.upmsp.edu.in ’ਤੇ ਆਸਾਨ ਪ੍ਰਕਿਰਿਆ ਦੇ ਤਹਿਤ ਇਸ ਤਰ੍ਹਾਂ ਦੇਖ ਸਕਣਗੇ। (UP Board Result 2024)
ਜ਼ਿਕਰਯੋਗ ਹੈ ਕਿ ਸਾਲ 2023 ’ਚ 25 ਲੱਖ ਤੋਂ ਜ਼ਿਆਦਾ ਵਿਦਿਆਰਥੀਆਂ ਨੇ ਯੂਪੀ ਬੋਰਡ ਹਾਈ ਸਕੂਲ ਤੇ ਇੰਟਰਮੀਡੀਏਟ ਦੀਆਂ ਪ੍ਰੀਖਿਆਵਾਂ ਦਿੱਤੀਆਂ ਸਨ। ਆਪਣੇ ਯੂਪੀਐੱਮਐੱਸਪੀ ਮੈਟ੍ਰਿਕ ਅਤੇ ਇੰਟਰਮੀਡੀਏਟ ਬੋਰਡ ਪ੍ਰੀਖਿਆ ਦੇ ਰਿਜ਼ਲਟ ਦੇਖਣ ਲਈ ਵਿਦਿਆਰਥੀ ਵੱਖ ਵੱਖ ਸਟੈਪਸ ਫਾਲੋ ਕਰਕੇ ਆਪਣਾ ਪ੍ਰੀਖਿਆ ਨਤੀਜਾ ਦੇਖ ਸਕਣਗੇ।
Also Read : Lok Sabha Election 2024: ਲੋਕ ਸਭਾ ਚੋਣਾਂ ਬਣੀਆਂ ਸਿਰਕੱਢ ਆਗੂਆਂ ਦੀ ਇੱਜਤ ਦਾ ਸਵਾਲ
- ਸਭ ਤੋਂ ਪਹਿਲਾਂ ਅਧਿਕਾਰਿਕ ਵੈੱਬਸਾਈਟ upmsp.edu.in ਜਾਂ upresults.nic.in ’ਤੇ ਜਾਓ।
- ਫਿਰ ਹੋਮਪੇਜ ’ਤੇ ਡਾਊਨਲੋਡ ਯੂਪੀ ਬੋਰਡ ਰਿਜ਼ਲਟ 2024 ਵਾਲੇ ਲਿੰਕ ’ਤੇ ਕਲਿੱਕ ਕਰੋ।
- ਹੁਣ ਤੁਸੀਂ ਜਿਹੜੀ ਵੀ ਪ੍ਰੀਖਿਆ ਦਿੱਤੀ ਹੈ, ਉਸ ਲਈ ਲੋੜੀਂਦੇ ਲਿੰਕ ਨੂੰ ਚੁਣੋ। ਜਿਵੇਂ ਕਿ 10ਵੀਂ ਜਾਂ ਬਾਰ੍ਹਵੀਂ।
- ਹੁਣ ਇੱਥੇ ਆਪਣਾ ਰੋਲ ਨੰਬਰ ਦਰਜ ਕਰੋ ਅਤੇ ਆਪਣਾ ਲਾਗਇਨ ਕ੍ਰੇਡੇਸ਼ੀਅਲ ਸਬਮਿਟ ਕਰੋ।
- ਇਸ ਤੋਂ ਬਾਅਦ ਤੁਹਾਡਾ 10ਵੀਂ ਜਾਂ 12ਵੀਂ ਕਲਾਸ ਦਾ ਨਤੀਜਾ ਸਕਰੀਨ ’ਤੇ ਦਿਖਾਈ ਦੇਵੇਗਾ।
- ਆਪਣਾ ਯੂਪੀ ਬੋਰਡ ਦਾ ਪ੍ਰੀਖਿਆ ਨਤੀਜਾ ਡਾਊਨਲੋਡ ਕਰੋ ਤੇ ਭਵਿੱਖ ਲਈ ਪ੍ਰਿੰਟ ਆਊਟ ਡਾਊਨਲੋਡ ਕਰ ਲਓ।