ਅਨੋਖੀ ਰੇਲ ਗੱਡੀ, ਜੋ ਲੋਕਾਂ ਨੂੰ ਸਫ਼ਾਈ ਲਈ ਕਰ ਰਹੀ ਐ ਜਾਗਰੂਕ

Talwandi Bhai

ਸੋਲਿਡ ਵੇਸਟ ਮੈਨੇਜਮੈਂਟ ਦੇ ਵੱਖ ਵੱਖ ਪਹਿਲੂਆਂ ਨੂੰ ਦਰਸਾਉਂਦੀ ਹੋਈ ਨਗਰ ਕੌਂਸਲ ਤਲਵੰਡੀ ਭਾਈ ਦੀ ਵਾਲ ਪੇਂਟਿੰਗ ਨੇ ਸ਼ਹਿਰ ਵਾਸੀਆਂ ਨੂੰ ਕੀਤਾ ਆਕਰਸ਼ਿਤ | Talwandi Bhai

  • ਨਗਰ ਕੌਂਸਲ ਤਲਵੰਡੀ ਭਾਈ ਵੱਲੋਂ ਤਿਆਰ ਕੀਤੀ ਵਾਲ ਪੇਂਟਿੰਗ ਬਣੀ ਚਰਚਾ ਦਾ ਵਿਸ਼ਾ | Talwandi Bhai

ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। ਜ਼ਿਲ੍ਹਾ ਫਿਰੋਜ਼ਪੁਰ ਅਧੀਨ ਪੈਂਦੇ ਤਲਵੰਡੀ ਭਾਈ ਵਿੱਚ ਇੱਕ ਅਨੋਖੀ ਰੇਲ ਗੱਡੀ ਬਣਾਈ ਗਈ ਹੈ। ਇਹ ਰੇਲ ਗੱਡੀ ਲੋਕਾਂ ਨੂੰ ਸਫ਼ਾਈ ਲਈ ਜਾਗਰੂਕ ਕਰ ਰਹੀ ਹੈ। ਦਰਅਸਲ ਸੋਲਿਡ ਬੇਸਡ ਮੈਨੇਜਮੈਂਟ ਦੇ 8 ਪਹਿਲੂਆਂ ਨੂੰ ਰੇਲ ਗੱਡੀ ਦੇ ਰੂਪ ਵਿੱਚ ਵਾਲ ਪੇਂਟਿੰਗ ਰਾਹੀਂ ਮਨਮੋਹਕ ਤਰੀਕੇ ਨਾਲ ਦਰਸਾਇਆ ਗਿਆ । ਨਗਰ ਕੌਂਸਲ ਤਲਵੰਡੀ ਭਾਈ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਮਾਨਯੋਗ ਸਕੱਤਰ ਸਥਾਨਕ ਸਰਕਾਰ ਸ੍ਰੀ ਅਜੋਏ ਸ਼ਰਮਾ, ਸੀਈਓ ਪੀਐਮ ਆਈਡੀਸੀ ਸ੍ਰੀਮਤੀ ਦੀਪਤੀ ਉੱਪਲ, ਪ੍ਰੋਜੈਕਟ ਡਾਇਰੈਕਟਰ ਡਾ. ਡਾਕਟਰ ਪੂਰਨ ਸਿੰਘ ਯਾਦਵ ਵੱਲੋਂ ਜਾਰੀ ਕੀਤੀਆਂ ਗਈਆਂ ਸਮੇਂ-ਸਮੇਂ ’ਤੇ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਰਜਨੀਸ਼ ਦਹੀਆ ਅਤੇ ਮਾਨਯੋਗ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਨਿਧੀ ਕੂਮਦ ਜਿਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਗਰ ਕੌਂਸਲ ਤਲਵੰਡੀ ਭਾਈ ਦੇ ਪ੍ਰਧਾਨ ਸ੍ਰੀ ਤਰਸੇਮ ਸਿੰਘ ਮੱਲਾ, ਕਾਰਜ ਸਾਧਕ ਅਫਸਰ ਸ੍ਰੀਮਤੀ ਪੂਨਮ ਭਟਨਾਗਰ ਦੀ ਟੀਮ ਵੱਲੋਂ ਦਿਨ ਬਾਅਦ ਦਿਨ ਸਵੱਛਤਾ ਅਤੇ ਸੋਲਿਡ ਵੇਸਟ ਮੈਨੇਜਮੈਂਟ ਵਿੱਚ ਸੁਧਾਰ ਲਿਆਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Talwandi Bhai

ਗਿੱਲੇ ਕਚਰੇ ਤੋਂ ਖਾਦ ਤਿਆਰ ਕਰਨਾ | Talwandi Bhai

ਨਗਰ ਕੌਂਸਲ ਤਲਵੰਡੀ ਭਾਈ ਵੱਲੋਂ ਸ਼ਹਿਰ ਦੇ ਕੱਚਰੇ ਨੂੰ ਰੋਜ਼ਾਨਾ ਪੱਧਰ ਤੇ ਡੋਰ ਟੂ ਡੋਰ ਕੁਲੈਕਸ਼ਨ ਕਰਦੇ ਹੋਏ ਕੱਚਰੇ ਦਾ ਨਿਪਟਾਰਾ ਸੋਲਿਡ ਵੇਸਟ ਮੈਨੇਜਮੈਂਟ ਰੂਲ 2016 ਰਾਹੀਂ ਵੱਖ-ਵੱਖ ਤਰੀਕਿਆਂ ਨਾਲ ਕੀਤਾ ਜਾਂਦਾ ਹੈ । ਜਿਵੇਂ ਕਿ ਗਿੱਲੇ ਕਚਰੇ ਤੋਂ ਖਾਦ ਤਿਆਰ ਕਰਨਾ, ਸੁੱਕੇ ਕੱਚਰੇ ਨੂੰ ਰੀਸਾਈਕਲ ਰੀ- ਯੂਜ ਅਤੇ ਰੀਸੇਲ ਕਰਨਾ ਸੈਨਟਰੀ ਵੇਸਟ ਅਤੇ ਇਲੈਕਟਰੋਨਿਕ ਵੇਸਟ ਦਾ ਅਲੱਗ ਪ੍ਰਕਾਰ ਨਾਲ ਨਿਪਟਾਰਾ ਕਰਨਾ ਇਸ ਤੋਂ ਇਲਾਵਾ ਸੋਲਿਡ ਵੇਸਟ ਮੈਨੇਜਮੈਂਟ ਦੇ ਵੱਖ-ਵੱਖ ਪਹਿਲੂਆਂ ਤਹਿਤ ਰੂਲਾਂ ਹਦਾਇਤਾਂ ਅਨੁਸਾਰ ਕੰਮ ਕੀਤਾ ਜਾ ਰਿਹਾ ਹੈ।

ਇਸ ਮੌਕੇ ਕਾਰਜ ਸਾਧਕ ਅਫਸਰ ਸ੍ਰੀਮਤੀ ਪੂਨਮ ਭਟਨਾਗਰ ਅਤੇ ਸੈਨਟਰੀ ਇੰਸਪੈਕਟਰ ਡਾ :ਸੁਖਪਾਲ ਸਿੰਘ ਵੱਲੋਂ ਸਾਂਝੇ ਤੌਰ ਤੇ ਦੱਸਿਆ ਕਿ ਨਗਰ ਕੌਂਸਲ ਤਲਵੰਡੀ ਭਾਈ ਵੱਲੋਂ ਸ਼ਹਿਰ ਵਾਸੀਆਂ ਨੂੰ ਸੋਲਿਡ ਵੇਸਟ ਮੈਨੇਜਮੈਂਟ ਅਤੇ ਸਵੱਛਤਾ ਪ੍ਰਤੀ ਜਾਗਰੂਕ ਕਰਨ ਲਈ ਇੱਕ ਨਿਵੇਕਲਾ ਅਤੇ ਵਿਲੱਖਣ ਉਪਰਾਲਾ ਕੀਤਾ ਗਿਆ ਹੈ। ਨਗਰ ਕੌਂਸਲ ਤਲਵੰਡੀ ਭਾਈ ਵੱਲੋਂ ਆਪਣੇ ਸੋਲਿਡ ਵੇਸਟ ਮੈਨੇਜਮੈਂਟ ਪਲਾਂਟ ਦੀ ਦੀਵਾਰ ’ਤੇ ਇੱਕ ਵਿਸ਼ੇਸ਼ ਪ੍ਰਕਾਰ ਦੀ ਵਾਲ ਪੇਂਟਿੰਗ ਕਰਵਾਈ ਗਈ ਹੈ।

ਸਵੱਛਤਾ ਅਤੇ ਸੋਲਿਡ ਵੇਸਟ ਮੈਨੇਜਮੈਂਟ ਦੇ ਵੱਖ ਵੱਖ ਪਹਿਲੂਆਂ ਨੂੰ ਦਰਸਾਉਂਦੀ ਵਾਲ ਪੇਂਟਿੰਗ ਲੋਕਾਂ ਦਾ ਬਣਿਆ ਖਿੱਚ ਕੇਂਦਰ

ਇਹ ਵਾਲ ਪੇਂਟਿੰਗ ਸੋਲਿਡ ਵੇਸਟ ਮੈਨੇਜਮੈਂਟ ਦੇ ਵੱਖ-ਵੱਖ 8 ਪਹਿਲੂਆਂ ਨੂੰ ਦਰਸਾਉਂਦੀ ਹੈ ਅਤੇ ਇਸ ਸਵੱਛਤਾ ਵਾਲ ਪੇਂਟਿੰਗ ਅੰਦਰ ਇੱਕ ਸਵੱਛਤਾ ਐਕਸਪ੍ਰੈਸ ਤਲਵੰਡੀ ਭਾਈ ਦੇ ਨਾਂਅ ਨਾਲ ਬਣਾਈ ਗਈ ਰੇਲ ਗੱਡੀ ਦੇ ਵੱਖ-ਵੱਖ ਡੱਬਿਆਂ ਵਿੱਚ ਇਹ ਦਰਸਾਇਆ ਗਿਆ ਹੈ ਕਿ ਕਿਸ ਪ੍ਰਕਾਰ ਸ਼ਹਿਰ ਦੀ ਸਫਾਈ ਨਗਰ ਕੌਂਸਲ ਤਲਵੰਡੀ ਭਾਈ ਵੱਲੋਂ ਕੀਤੀ ਜਾਂਦੀ ਹੈ ਜਿਵੇਂ ਕਿ ਸਵੀਪਿੰਗ, ਡੋਰ ਟੂ ਡੋਰ ਕੁਲੈਕਸ਼ਨ ਕੱਚਰੇ ਦੀ ਸੈਗਰੀਗੇਸ਼ਨ ਕੱਚਰੇ ਤੋਂ ਖਾਦ ਤਿਆਰ ਕਰਨਾ ਸੁੱਕੇ ਕੱਚਰੇ ਨੂੰ ਮਟੀਰੀਅਲ ਰਿਕਵਰੀ ਫੈਸਲਿਟੀ ਰਾਹੀਂ ਮੁੜ ਵਰਤੋਂ ਵਿੱਚ ਲਿਆਉਣਾ ਰੀਸੇਲ ਅਤੇ ਰਿਡਿਊਸ ਕਰਨਾ ਖੁੱਲੇ੍ਹ ਵਿੱਚ ਪਖਾਨਾ ਮੁਕਤ ਸ਼ਹਿਰ ਅਤੇ ਕਚਰਾ ਮੁਕਤ ਸਾਫ-ਸੁਥਰਾ ਸ਼ਹਿਰ ਇਨ੍ਹਾਂ ਪਹਿਲੂਆਂ ਨੂੰ ਇਹ ਦਰਸਾਉਂਦੀ ਹੋਈ ਰੇਲ ਗੱਡੀ ਸੱਚਮੁੱਚ ਵਿੱਚ ਇੱਕ ਰੇਨ ਦੀ ਤਰ੍ਹਾਂ ਜਾਪਦੀ ਹੈ।

Talwandi Bhai

Also Read : ਸਰਕਾਰ ਇਨ੍ਹਾਂ ਪਰਿਵਾਰਾਂ ਨੂੰ ਦੇ ਰਹੀ ਐ ਪਲਾਟਾਂ ਦਾ ਤੋਹਫ਼ਾ, ਇਸ ਤਰ੍ਹਾਂ ਕਰੋ ਅਪਲਾਈ

ਇਸ ਵਾਲ ਪੇਂਟਿੰਗ ਨਾਲ ਜਿੱਥੇ ਸ਼ਹਿਰ ਵਾਸੀਆਂ ਨੂੰ ਸੋਲਿਡ ਵੇਸਟ ਅਤੇ ਸਵੱਛਤਾ ਦੇ ਵੱਖ-ਵੱਖ ਪਹਿਲੂਆਂ ਸਬੰਧੀ ਜਾਗਰੂਕ ਕੀਤਾ ਜਾਏਗਾ ਉਥੇ ਇਹ ਇੱਕ ਸੋਲਿਡ ਵੇਸਟ ਪਲਾਂਟ ਦਾ ਆਕਰਸ਼ਿਤ ਕੇਂਦਰ ਬਿੰਦੂ ਵੀ ਬਣੇਗਾ। ਉਹਨਾਂ ਦੱਸਿਆ ਕਿ ਲੋਕਾਂ ਵੱਲੋਂ ਇਸ ਸੋਚ ਦਾ ਐਕਸਪ੍ਰੈਸ ਨਾਲ ਖੜ੍ਹ-ਖੜ੍ਹ ਕੇ ਸੈਲਫੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਸਾਰੇ ਲੋਕ ਇਸ ਸਵੱਛਤਾ ਐਕਸਪ੍ਰੈਸ ਤਲਵੰਡੀ ਭਾਈ ਦੇ ਵਾਲ ਪੇਂਟਿੰਗ ਦੀ ਸ਼ਲਾਘਾ ਕਰਦੇ ਨਜ਼ਰ ਆ ਰਹੇ ਹਨ। ਇਸ ਮੌਕੇ ਨਗਰ ਕੌਂਸਲ ਤਲਵੰਡੀ ਭਾਈ ਦੇ ਕੌਂਸਲਰ ਸਾਹਿਬਾਨ ਇੰਸਪੈਕਟਰ ਮੋਤੀ ਮੋਹਿਤ ਲੇਖਾਕਾਰ ਸ੍ਰੀਮਤੀ ਸਵਿਤਾ ਬਜਾਜ ਅਤੇ ਸਮੂਹ ਸਟਾਫ਼ ਮੌਜ਼ੂਦ ਸੀ।