‘ਚੰਗਾ ਵੇਖੋ, ਚੰਗਾ ਖਾਓ ਅਤੇ ਰਾਮ ਦਾ ਨਾਮ ਗਾਓ’
ਸੱਚ ਕਹੂੰ ਨਿਊਜ਼ | ਬਰਨਾਵਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਹਾਰਟ-ਟੂ-ਹਾਰਟ ਵਿਦ ਐਮਐਸਜੀ ਪਾਰਟ-11 ’ਚ ਆਮ ਲੋਕਾਂ ਨੂੰ ਗੁੱਸੇ ’ਤੇ ਕਾਬੂ ਪਾਉਣ, ਆਤਮਬਲ ਨੂੰ ਵਧਾਉਣ ਦੇ ਅਨੋਖੇ ਟਿਪਸ ਦਿੱਤੇ, ਜਿਨ੍ਹਾਂ ਨੂੰ ਅਪਣਾ ਕੇ ਮਨੁੱਖ ਸ਼ਾਂਤ ਅਤੇ ਸੁਖਮਈ ਜ਼ਿੰਦਗੀ ਗੁਜਾਰ ਸਕਦਾ ਹੈ ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਸਾਰਿਆਂ ਨੂੰ ਬਹੁਤ-ਬਹੁਤ ਆਸ਼ੀਰਵਾਦ ਕਾਫੀ ਲੋਕਾਂ ਨੇ ਸਾਡੇ ਤੋਂ ਪੁੱਛਿਆ ਕਿ ਗੁਰੂ ਜੀ ਗੁੱਸਾ ਕਿਵੇਂ ਕੰਟਰੋਲ ਕਰੀਏ? ਗੱਲ-ਗੱਲ ’ਤੇ ਗੁੱਸਾ ਆ ਜਾਂਦਾ ਹੈ ਅਤੇ ਗੁੱਸਾ ਆਉਂਦਾ ਕਿਉਂ ਹੈ? ਸੱਚਮੁੱਚ ਹੀ ਇਹ ਗੱਲ ਅੱਜ ਆਮ ਹੋ ਗਈ ਹੈ ਪਹਿਲਾਂ ਕਹਿੰਦੇ ਸਨ ਕਿ ਗੁੱਸਾ ਨੱਕ ’ਤੇ ਰਹਿੰਦਾ ਹੈ,
ਪਰ ਅੱਜ-ਕੱਲ੍ਹ ਤਾਂ ਨੱਕ ਤੋਂ ਵੀ ਹੇਠਾਂ ਆ ਗਿਆ ਹੈ, ਸਿੱਧਾ ਬੁੱਲਾਂ ’ਤੇ ਰਹਿੰਦਾ ਹੈ ਕਹਿਣ ਦਾ ਮਤਲਬ ਪਤਾ ਨਹੀਂ ਕਦੋਂ, ਕਿਹੜਾ ਆਦਮੀ ਗੁੱਸੇ ਹੋਣ ਲੱਗ ਜਾਵੇ? ਕਿਸ ਗੱਲ ’ਤੇ ਇੱਕ-ਦੂਜੇ ਨਾਲ ਲੜਨਾ ਸ਼ੁਰੂ ਕਰ ਦੇਵੇ? ਗੁੱਸੇ ਦਾ ਸਭ ਤੋਂ ਵੱਡਾ ਕਾਰਨ ਹੈ ਆਤਮਬਲ ਦੀ ਕਮੀ ਇਨਸਾਨ ਦੇ ਅੰਦਰ ਜਦੋਂ ਆਤਮਬਲ ਘੱਟ ਹੋ ਜਾਂਦਾ ਹੈ ਤਾਂ ਇਨਸਾਨ ਨੂੰ ਗੁੱਸਾ ਆਉਣਾ ਸ਼ੁਰੂ ਹੋ ਜਾਂਦਾ ਹੈ ਇਹ ਬਹੁਤ ਜ਼ਰੂਰੀ ਹੈ ਕਿ ਇਨਸਾਨ ਆਪਣੇ ਆਤਮਬਲ ਨੂੰ ਵਧਾਏ ਆਤਮਬਲ ਵਧੇਗਾ, ਸ਼ਹਿਣ ਦੀ ਸ਼ਕਤੀ ਆਵੇਗੀ ਤਾਂ ਗੱਲ-ਗੱਲ ’ਤੇ ਗੁੱਸਾ ਆਉਣਾ ਬੰਦ ਹੋ ਜਾਵੇਗਾ ਹੋਰ ਵੀ ਬਹੁਤ ਕਾਰਨ ਹਨ, ਖਾਣਾ-ਪੀਣਾ, ਵੇਖਣਾ, ਰਹਿਣ-ਸਹਿਣ, ਸੰਗ-ਸੋਹਬਤ ਇਹ ਸਾਰੇ ਅਸਰ ਪਾਉਂਦੇ ਹਨ ਇਨਸਾਨ ’ਤੇ, ਗੁੱਸੇ ਦਾ ਕਾਰਨ ਬਣਦੇ ਹਨ ਇਸ ਲਈ, ਇਨ੍ਹਾਂ ਸਾਰਿਆਂ ’ਤੇ ਧਿਆਨ ਦੇਣਾ ਜ਼ਰੂਰੀ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ