ਮੋਦੀ ਨੂੰ ਘੇਰਿਆ, ਸੀਟਾਂ ਦੀ ਵੰਡ ‘ਤੇ ਵਿਗੜੀ ਗੱਲ, ਬਿਹਾਰ ਦੀ ਅਣਦੇਖੀ ਦਾ ਵੀ ਦੋਸ਼
ਨਵੀਂ ਦਿੱਲੀ, ਬਿਹਾਰ ‘ਚ ਸੀਟਾਂ ਦੀ ਵੰਡ ਤੋਂ ਨਾਰਾਜ਼ ਚੱਲ ਰਹੇ ਕੌਮੀ ਲੋਕ ਸਮਤਾ ਪਾਰਟੀ ਦੇ ਮੁਖੀ ਉਪੇਂਦਰ ਸਿੰਘ ਕੁਸ਼ਵਾਹਾ ਨੇ ਕੇਂਦਰੀ ਮਨੁੱਖੀ ਵਸੀਲੇ ਵਿਕਾਸ ਰਾਜ ਮੰਤਰੀ ਅਹੁਦੇ ਤੋਂ ਅੱਜ ਅਸਤੀਫ਼ਾ ਦੇ ਦਿੱਤਾ ਸੂਤਰਾਂ ਅਨੁਸਾਰ ਕੁਸ਼ਵਾਹਾ ਨੇ ਪ੍ਰਧਾਨ ਮੰਤਰੀ ਨਰਿੰਦਰ ਨੂੰ ਆਪਣਾ ਅਸਤੀਫ਼ਾ ਭੇਜ ਦਿੱਤਾ ਹੈ ਦੱਸਿਆ ਜਾਂਦਾ ਹੈ ਕਿ ਕੁਸ਼ਵਾਹਾ ਆਉਂਦੀਆਂ ਲੋਕ ਸਭਾ ਚੋਣਾਂ ‘ਚ ਬਿਹਾਰ ‘ਚ ਆਪਣੀ ਪਾਰਟੀ ਲਈ ਪਹਿਲਾਂ ਦੀ ਤੁਲਨਾ ‘ਚ ਇਸ ਵਾਰ ਜ਼ਿਆਦਾ ਸੀਟਾਂ ਚਾਹੁੰਦੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।