ਭਾਜਪਾ ਵੱਲੋਂ ਲੌਂਗੋਵਾਲ ਵਿਖੇ ਕੀਤੀ ਰੈਲੀ ’ਚ ਪੁੱਜੇ ਕੇਂਦਰੀ ਸਿਹਤ ਮੰਤਰੀ ਮਨਸੁੱਖ ਮਾਂਡਵੀਆ

longowal-Bjp
ਲੌਂਗੋਵਾਲ : ਕੇਂਦਰੀ ਸਿਹਤ ਮੰਤਰੀ ਮਨਸੁੱਖ ਮਾਂਡਵੀਆ ਦਾ ਸਵਾਗਤ ਕਰਦੇ ਹੋਏ ਭਾਜਪਾ ਆਗੂ

ਕੇਂਦਰੀ ਮੰਤਰੀ ਨੇ ‘ਆਪ’ ਸਰਕਾਰ ’ਤੇ ਲਾਏ ਰਗੜੇ (Longowal Rally)

(ਹਰਪਾਲ ਸਿੰਘ) ਲੌਂਗੋਵਾਲ। ਕੇਂਦਰੀ ਸਿਹਤ ਮੰਤਰੀ ਮਨੁਸੁੱਖ ਮਾਂਡਵੀਆਂ ਨੇ ਅੱਜ ਭਾਜਪਾ ਵੱਲੋਂ ਲੌਂਗੋਵਾਲ ਵਿਖੇ ਕੀਤੀ ਗਈ ਵਿਸ਼ਾਲ ਰੈਲੀ ਦੌਰਾਨ ਪੰਜਾਬ ਦੀ ‘ਆਪ’ ਸਰਕਾਰ ’ਤੇ ਰਗੜੇ ਲਾਏ ਰੈਲੀ (Longowal Rally) ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ’ਚ ਪੰਜਾਬ ਪੂਰੀ ਤਰ੍ਹਾਂ ਬਰਬਾਦ ਹੋ ਚੁੱਕਿਆ ਹੈ ਇਹ ਨਾ ਤਾ ਕਿਸਾਨਾਂ ਦਾ ਕਰਜ਼ਾ ਮਾਫ ਕਰ ਸਕੇ, ਨਾ ਹੀ ਮਹਿਲਾਵਾਂ ਦੇ ਖਾਤੇ ਵਿੱਚ ਪੈਸੇ ਪਾ ਸਕੇ ਅੱਜ ਸਾਰੇ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਕਾਫ਼ੀ ਖਰਾਬ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਭਾਜਪਾ ਹੀ ਗਰੀਬਾਂ ਦੀ, ਕਿਸਾਨਾਂ ਦੀ ਸੇਵਾ ਕਰਨ ਵਾਲੀ ਪਾਰਟੀ ਹੈ ਭਾਜਪਾ ਦੇ ਝੰਡੇ ਵਾਲੀ ਸਰਕਾਰ ਸਦਾ ਸੇਵਾ ਕਰਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਕਿਸਾਨਾਂ ਦੇ ਹਿੱਤਾਂ ਨੂੰ ਦੇਖਦੇ ਹੋਏ ਯੂਰੀਆ ਲਈ 2.5 ਲੱਖ ਕਰੋੜ ਦੀ ਸਬਸਿਡੀ ਦਿੱਤੀ ਹੈ।

ਇਹ ਵੀ ਪੜ੍ਹੋ : ਬਿਪਰਜੋਏ ਤੋਂ ਬਾਅਦ ਗੁਜਰਾਤ ’ਚ ਭਾਰੀ ਮੀਂਹ

ਇਸ ਮੌਕੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਲੋਕ ਡਰੇ ਹੋਏ ਹਨ। ਕਦੇ ਮੋਗੇ ’ਚ ਸੁਨਿਆਰ ਦਾ ਕਤਲ, ਲੁਧਿਆਣੇ ’ਚ ਕੈਸ਼ ਲੁੱਟ ਦੀ ਵਾਰਦਾਤ, ਸੰਦੀਪ ਦਾ ਕਤਲ, ਮੂਸੇਵਾਲੇ ਦਾ ਕਤਲ ਪੰਜਾਬ ਦੇ ਵਿੱਚ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ ਪਰ ਸਾਡਾ ਮੁੱਖ ਮੰਤਰੀ ਕੇਜਰੀਵਾਲ ਨੂੰ ਆਪਣੇ ਹੈਲੀਕਾਪਟਰ ਵਿੱਚ ਬਿਠਾ ਕੇ ਭਾਰਤ ਘੁੰਮਾ ਰਿਹਾ ਹੈ। ਇਸ ਮੌਕੇ ਯੂਪੀ ਦੇ ਸਾਬਕਾ ਮੰਤਰੀ ਮਹਿੰਦਰ ਸਿੰਘ ਨੇ ਕਿਹਾ ਕਿ 2014 ’ਚ ਨਮੋਂ ਨਮੋਂ ਦਾ ਨਾਅਰਾ ਗੂੰਜਿਆ ਅਤੇ ਸ੍ਰੀ ਨਰਿੰਦਰ ਮੋਦੀ ਵਾਲੀ ਭਾਜਪਾ ਸਰਕਾਰ ਨੇ 370,35ਏ ਨੂੰ ਖਤਮ ਕੀਤਾ। ਅੱਜ ਅਮਰੀਕਾ, ਇਜਰਾਇਲ ਅਤੇ ਭਾਰਤ ਅਜਿਹੇ ਦੇਸ਼ਾਂ ਦੇ ਵਿਚ ਹਨ ਜੋ ਦੁਸ਼ਮਣਾਂ ਨੂੰ ਅੰਦਰ ਵੜ ਕੇ ਮਾਰਦੇ ਹਨ।

Longowal Rally
ਲੌਂਗੋਵਾਲ : ਕੇਂਦਰੀ ਸਿਹਤ ਮੰਤਰੀ ਮਨਸੁੱਖ ਮਾਂਡਵੀਆ ਦਾ ਸਵਾਗਤ ਕਰਦੇ ਹੋਏ ਭਾਜਪਾ ਆਗੂ ਅਤੇ ਰੈਲੀ ਦੌਰਾਨ ਲੋਕਾਂ ਦਾ ਇਕੱਠ। ਤਸਵੀਰ : ਹਰਪਾਲ

ਇਕੱਠ ਨੇ ਦੱਸ ਦਿੱਤਾ ਕਿ ਲੋਕ ਭਾਜਪਾ ਦੀ ਸਰਕਾਰ ਚਾਹੁੰਦੇ ਹਨ

ਇਸ ਮੌਕੇ ਮੈਡਮ ਦਾਮਨ ਥਿੰਦ ਬਾਜਵਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਸੁਨਾਮ ਲਈ ਮੈਡੀਕਲ ਸੁਵਿਧਾਵਾਂ ਟਰੋਮਾ ਸੈਂਟਰ ਅਤੇ ਲੌਂਗੋਵਾਲ ਲਈ ਵਧੀਆ ਹਸਪਤਾਲ ਦੀ ਮੰਗ ਰੱਖੀ ਗਈ ਹੈ ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਚ ਅੱਜ ਹਾਲਾਤ ਬਹੁਤ ਖਰਾਬ ਹਨ । ਪੰਜਾਬੀ ਡਰੇ ਹੋਏ ਹਨ ਪਰ ਪੰਜਾਬ ਸਰਕਾਰ ਤੇ ਕੋਈ ਅਸਰ ਨਹੀਂ ਆਉਣ ਵਾਲੇ ਸਮੇਂ ’ਚ ਪੰਜਾਬ ’ਚ ਸਰਕਾਰ ਭਾਜਪਾ ਹੋਵੇਗੀ ਕਿਉਂਕਿ ਅੱਜ ਲੋਕਾਂ ਦੇ ਇੰਨੇ ਇਕੱਠ ਨੇ ਦੱਸ ਦਿੱਤਾ ਕਿ ਲੋਕ ਭਾਜਪਾ ਦੀ ਸਰਕਾਰ ਚਾਹੁੰਦੇ ਹਨ। ਇਸ ਮੌਕੇ ਅਰਵਿੰਦ ਖੰਨਾ, ਕੇਵਲ ਸਿੰਘ ਢਿੱਲੋਂ, ਜੈਇੰਦਰ ਕੌਰ, ਗੁਰਪ੍ਰੀਤ ਕਾਂਗੜ, ਦਿਆਲ ਸਿੰਘ ਸੋਢੀ, ਹਰਚੰਦ ਕੌਰ, ਪ੍ਰੇਮ ਗੁਗਨਾਨੀ ਰਨਦੀਪ ਦਿਓਲ, ਰਿਸ਼ੀਪਾਲ ਖੇਰਾ, ਐਡਵੋਕੇਟ ਅੰਮਿ੍ਰਤਰਾਜ
ਚੱਠਾ, ਰਾਜੀਵ ਮੱਖਣ, ਜਤਿੰਦਰ ਕਾਲੜਾ, ਮਾਸਟਰ ਅਜੈਬ ਰਾਟੋਲ, ਅਸ਼ਵਨੀ ਸਿੰਗਲਾ, ਸੰਜੀਵ ਕੁਮਾਰ, ਹਿੰਮਤ ਬਾਜਵਾ, ਗੋਬਿੰਦ ਖਾਗੂੜਾ ਆਦਿ ਮੌਜ਼ੂਦ ਸੀ।