ਆਰਟੀਐੱਮ ਦੀ ਤੁਰੰਤ ਤਰੱਕੀ ਨਾ ਕਰਨ ’ਤੇ ਸੰਘਰਸ਼ ਦੀ ਚਿਤਾਵਨੀ | Amritsar News
Amritsar News: (ਰਾਜਨ ਮਾਨ) ਅੰਮ੍ਰਿਤਸਰ। ਗਰਿੱਡ ਸਬ ਸਟੇਸ਼ਨ ਇੰਪ ਯੂਨੀਅਨ (ਰਜਿ 24) ਦੀ ਸੂਬਾ ਕਮੇਟੀ ਦੇ ਨਿਰਦੇਸ਼ਾਂ ਅਨੁਸਾਰ ਜਥੇਬੰਦੀ ਦਾ ਵਫਦ ਸੂਬਾਈ ਆਗੂ ਬਲਵਿੰਦਰ ਭਗਤ ਪਠਾਨਕੋਟ (ਕਾਨੂੰਨੀ ਸਲਾਹਕਾਰ) ਅਤੇ ਸਰਕਲ ਕਮੇਟੀ ਦੇ ਆਗੂ ਸਿਮਰਜੀਤ ਸਿੰਘ ਪ੍ਰਧਾਨ, ਸਕੱਤਰ ਰਾਜੀਵ ਕੁਮਾਰ , ਸੀਨੀਅਰ ਮੀਤ ਪ੍ਰਧਾਨ ਵਿਨੋਦ ਚੌਹਾਨ, ਡਿੰਪਲ ਕੁਮਾਰ ਕੈਸ਼ੀਅਰ, ਸੀਨੀਅਰ ਮੀਤ ਪ੍ਰਧਾਨ ਅਭੈ ਕੁਮਾਰ ਡਿਵੀਜ਼ਨ ਗੁਰਦਾਸਪੁਰ ਦੀ ਅਗਵਾਈ ਹੇਠਾਂ ਮੁੱਖ ਇੰਜੀਨੀਅਰ ਬਾਰਡਰ ਜੋਨ ਅੰਮ੍ਰਿਤਸਰ ਨੂੰ ਆਰ ਟੀ ਐਮ ਤੋਂ ਸਹਾਇਕ ਲਾਈਨਮੈਨ ਦੀ ਤਰੱਕੀ ਲਈ ਲਈ ਮਿਲਿਆ ਅਤੇ ਆਰ ਟੀ ਐੱਮ ਸਾਥੀਆਂ ਦੀ ਤਰੱਕੀ ਵਿੱਚ ਹੋ ਰਹੀ ਦੇਰੀ ’ਤੇ ਸਖ਼ਤ ਇਤਰਾਜ਼ ਜਤਾਇਆ ਅਤੇ ਤੁਰੰਤ ਆਰਡਰ ਨਾ ਕਰਨ ਦੀ ਸੂਰਤ ਵਿੱਚ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ ਗਈ
ਇਹ ਵੀ ਪੜ੍ਹੋ: Weather Update: ਹੋ ਜਾਓ ਤਿਆਰ! ਤਿੰਨ ਦਿਨ ਤੇਜ਼ ਤੂਫਾਨ ਦੇ ਨਾਲ-ਨਾਲ ਭਾਰੀ ਮੀਂਹ ਦਾ ਕਰਨਾ ਪੈ ਸਕਦਾ ਹੈ ਸਾਹਮਣਾ
ਜਿਸ ’ਤੇ ਮੁੱਖ ਇੰਜੀਨੀਅਰ ਬਾਰਡਰ ਜੋਨ ਅੰਮ੍ਰਿਤਸਰ ਨੇ ਅਸ਼ਵਾਸਨ ਦਿੱਤਾ ਕਿ ਤਰੱਕੀਆਂ ਦੇ ਹੁਕਮ ਅੱਜ ਸ਼ਾਮ ਤੱਕ ਜਾਂ ਸਵੇਰ ਤੱਕ ਜਾਰੀ ਕਰ ਦਿੱਤੇ ਜਾਣਗੇ । ਸੂਬਾ ਪ੍ਰਧਾਨ ਜਸਵੀਰ ਸਿੰਘ ਆਂਡਲੂ ਵੱਲੋ ਆਗੂ ਸਾਥੀਆਂ ਦੇ ਇਸ ਉਪਰਾਲੇ ਦੀ ਸਲਾਘਾ ਕਰਦਿਆਂ ਸਮੁੱਚੇ ਸਬ ਸਟੇਸ਼ਨ ਸਟਾਫ ਨੂੰ ਵਿਸ਼ਵਾਸ ਦਵਾਇਆ ਕਿ ਜਥੇਬੰਦੀ ਸਾਰੇ ਕੇਡਰਾਂ ਦੀਆਂ ਰਹਿੰਦਿਆਂ ਮੰਗਾ ਮੰਨਵਾਉਣ ਲਈ ਯਤਨਸ਼ੀਲ ਹੈ ਅਤੇ ਸਾਰੀਆਂ ਮੰਗਾ ਦਾ ਹਲ ਕਰਵਾਇਆ ਜਾਵੇਗਾ। Amritsar News