ਈਟੀਟੀ ਪ੍ਰੀਖਿਆ ‘ਚੋਂ ਨੰਬਰ ਘੱਟ ਆਉਣ ਦੇ ਫਿਕਰ ਕਾਰਨ ਬੇਰੁਜ਼ਗਾਰ ਨੇ ਕੀਤੀ ਖੁਦਕੁਸ਼ੀ

ਸਿੱਖਿਆ ਵਿਭਾਗ ਦੇ ਭਰਤੀ ਸਬੰਧੀ ਬਣਾਏ ਕਾਲੇ ਕਾਨੂੰਨਾਂ ਨੇ ਇੱਕ ਬੇਰੁਜਗਰ ਅਧਿਆਪਕ ਦੀ ਲਈ ਜਾਨ : ਆਗੂ

ਬਰੇਟਾ, (ਕ੍ਰਿਸ਼ਨ ਭੋਲਾ) ਪੰਜਾਬ ਸਿੱਖਿਆ ਵਿਭਾਗ ਦੇ ਭਰਤੀ ਸਬੰਧੀ ਬਣਾਏ ਕਾਲੇ ਕਾਨੂੰਨਾਂ ਨੇ ਸਥਾਨਕ ਵਾਸੀ ਇੱਕ ਅੰਗਹੀਣ ਈ.ਟੀ.ਟੀ ਟੈÎੱਟ ਪਾਸ ਅਧਿਆਪਕ ਦੀ ਜਾਨ ਲੈ ਲਈ ਹੈ। ਇਹ ਪ੍ਰਗਟਾਵਾ ਬੇਰੁਜਗਾਰ ਈ.ਟੀ.ਟੀ. ਅਧਿਆਪਕ ਯੂਨੀਅਨ ਮਾਪੇ ਐਕਸ਼ਨ ਕਮੇਟੀ ਦੇ ਆਗੂ ਸ਼ਾਮ ਸਿੰਘ ਖੱਤਰੀਵਾਲਾ ਨੇ ਕੀਤਾ  ਉਨ੍ਹਾਂ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਚੱਕ ਭਾਈਕੇ ਦੇ ਬੇਰੁਜਗਾਰ ਟੈੱਟ ਪਾਸ ਅਧਿਆਪਕ ਨੇ ਖੁਦਕੁਸ਼ੀ ਕਰ ਲਈ ਸੀ ਕਿਉਂਕਿ ਉਹ ਸਿੱਖਿਆ ਵਿਭਾਗ ਵਿੱਚ ਭਰਤੀ ਕਰਨ ਦੀਆਂ ਨਵੀਆਂ ਸ਼ਰਤਾਂ ਪੂਰੀਆ ਨਹੀਂ ਕਰਦਾ ਸੀ।

ਉਨ੍ਹਾਂ ਕਿਹਾ ਕਿ ਸਥਾਨਕ ਵਾਸੀ ਭੁਪਿੰਦਰ ਸਿੰਘ ਕਾਲੇ ਕਾਨੂੰਨਾਂ ਵਜੋਂ ਜਾਣਿਆ ਜਾਂਦਾ ਈ.ਟੀ. ਟੀ. ਦਾ ਦੂਜਾ ਪੇਪਰ ਦੇ ਕੇ ਆਇਆ ਸੀ।ਘਰ ਪਹੁੰਚ ਕੇ ਅਗਲੇ ਦਿਨ ਈ.ਟੀ.ਟੀ ਦੇ ਦੂਜੇ ਟੈਸਟ ਦੇ ਨੰਬਰਾਂ ਦੀ ਗਿਣਤੀ ਕਰ ਰਿਹਾ ਸੀ।ਨੰਬਰ ਘੱਟ ਬਣਨ ਕਾਰਨ ਉਹ ਦਿਮਾਗੀ ਤੌਰ ‘ਤੇ ਪ੍ਰੇਸ਼ਾਨ ਹੋ ਗਿਆ ਅਤੇ ਇਸ ਪ੍ਰੇਸ਼ਾਨੀ ਦੇ ਚਲਦਿਆਂ ਉਸ ਨੇ ਖੁਦਕੁਸ਼ੀ ਕਰ ਲਈ।ਇਸ ਤੋਂ ਪਹਿਲਾਂ ਵੀ ਇਹ ਭਰਤੀ ਦੇ ਕਾਲੇ ਕਾਨੂੰਨਾਂ ਕਾਰਨ ਭਰਤੀ ਦੀ ਸ਼ਰਤ ਤੋਂ ਬਾਹਰ ਹੋ ਗਿਆ ਸੀ

ਕਿਉਂਕਿ ਇਸ ਨੇ 12ਵੀਂ ਕਰਨ ਤੋਂ ਬਾਅਦ ਹੀ ਈ.ਟੀ.ਟੀ ਦਾ ਕੋਰਸ ਕਰ ਲਿਆ ਸੀ। ਬਾਅਦ ਵਿੱਚ ਈ.ਟੀ.ਟੀ ਦੀ ਭਰਤੀ ਲਈ ਯੋਗਤਾ ਗਰੇਜੂਏਸ਼ਨ ਕਰ ਦਿੱਤੀ ਗਈ ਸੀ।ਉਨ੍ਹਾਂ ਦੱਸਿਆ ਕਿ ਇਨ੍ਹਾਂ ਵੱਲੋਂ ਮਾਣਯੋਗ ਕੋਰਟ ਦਾ ਦਰਵਾਜਾ ਖੜਕਾਇਆ ਗਿਆ ਕਿਉਂਕਿ ਜਿਹੜੀ ਈ.ਟੀ.ਟੀ ਅਧਿਆਪਕਾਂ ਦੇ ਹੈਂਡੀਕੈਪਟ ਕੋਟੇ ਦੀ ਭਰਤੀ ਹੋਈ ਸੀ

 ਉਸ ਵਿੱਚ ਬੀ.ਏ. ਪਾਸ ਅਧਿਆਪਕ ਨੌਕਰੀ ‘ਤੇ ਰੱਖੇ ਗਏ।ਇਹ ਉਸ ਦਿਨ ਤੋਂ ਹੀ ਪ੍ਰੇਸ਼ਾਨ ਸੀ।ਉਨ੍ਹਾਂ ਕਿਹਾ ਕਿ ਇਸ ਦੀ ਮੌਤ ਦੇ ਜਿੰਮੇਵਾਰ ਸਿੱਖਿਆ ਵਿਭਾਗ ਦੀ ਭਰਤੀ ਸਬੰਧੀ ਬਣਾਏ ਗਏ ਕਾਲੇ ਕਾਨੂੰਨ ਹਨ। ਅੱਜ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿੱਚ ਮਜਦੂਰ ਮੁਕਤੀ ਮੋਰਚਾ ਦੇ ਆਗੂ ਨਿੱਕਾ ਸਿੰਘ ਬਹਾਦਰਪੁਰ, ਪਵਨ ਕੁਮਾਰ, ਅਕਾਸ਼ ਕੁਮਾਰ, ਨਵਜੋਤ ਸਿੰਘ, ਵਿੱਕੀ ਬਾਂਸਲ, ਮੇਜਰ ਸਿੰਘ ਕੈਂਥ, ਵਲੈਤੀ ਰਾਮ, ਜਸਵੰਤ ਸਿੰਘ ਫੁੱਲੂਵਾਲਾ ਆਦਿ ਹਾਜਰ ਸਨ।ਆਗੂਆਂ ਨੇ ਇਸ ਮੌਤ ਨੂੰ ਪਰਿਵਾਰ ਲਈ ਪੂਰਾ ਨਾ ਹੋਣ ਵਾਲਾ ਘਾਟਾ ਦੱਸਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.