
ਸਿੱਖਿਆ ਕ੍ਰਾਂਤੀ ਵੱਲ ਵਾਧੇ ਕਦਮ ਤਹਿਤ ਸਕੂਲ ਦੀ ਨਵੀਂ ਬਿਲਡਿੰਗ ਦਾ ਕੀਤਾ ਉਦਘਾਟਨ
Punjab Sikhya kranti: (ਮਨੋਜ ਗੋਇਲ) ਬਾਦਸ਼ਾਹਪੁਰ। ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਵੱਲ ਵੱਧਦੇ ਕਦਮ ਮੁਹਿਮ ਤਹਿਤ ਅੱਜ ਬਾਦਸ਼ਾਹਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਹਲਕਾ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਸਕੂਲ ਅੰਦਰ ਨਵੀਆਂ ਬਣੀਆਂ ਬਿਲਡਿੰਗਾਂ ਦਾ ਉਦਘਾਟਨ ਕਰਨ ਲਈ ਵਿਸ਼ੇਸ਼ ਤੌਰ ’ਤੇ ਪਹੁੰਚੇ। ਸਕੂਲ ਵਿੱਚ ਪਹੁੰਚਣ ’ਤੇ ਹਲਕਾ ਵਿਧਾਇਕ ਦਾ ਸਰਪੰਚ ਲਖਵੀਰ ਕੌਰ ਬਾਜਵਾ ਇਹਨਾਂ ਦੇ ਪਤੀ ਬਚਿੱਤਰ ਸਿੰਘ ਬਾਜਵਾ, ਹਲਕਾ ਕੋਆਰਡੀਨੇਟਰ ਕੁਲਦੀਪ ਸਿੰਘ ਠਾਕੁਰ ਅਤੇ ਸਰਪੰਚ ਨਾਹਰ ਸਿੰਘ ਉਗੋਕੇ ਨੇ ਗੁਲਦਸਤਾ ਭੇਂਟ ਕਰਕੇ ਨਿੱਘਾ ਸਵਾਗਤ ਕੀਤਾ। Punjab Sikhya kranti
ਇਹ ਵੀ ਪੜ੍ਹੋ: Road Accident: ਨਿਰਮਾਣ ਅਧੀਨ ਚੱਲ ਰਹੇ ਪੁਲ ਤੋਂ ਹੇਠਾਂ ਡਿੱਗੀ ਕਾਰ

ਪਿਛਲੇ ਦਿਨੀ ਪੰਜਾਬ ਸਰਕਾਰ ਵੱਲੋਂ ਹਲਕਾ ਵਿਧਾਇਕ ਦੇ ਸਹਿਯੋਗ ਨਾਲ ਸਕੂਲ ਨੂੰ ਜਾਰੀ ਹੋਈ ਗਰਾਂਟ 6250000 ਨਾਲ ਸਾਇੰਸ ਰੂਮ ਪ੍ਰੋਜੈਕਟ ਰੂਮ ਗਾਰਡ ਰੂਮ ਆਦਿ ਤਿਆਰ ਕੀਤੇ ਗਏ । ਪ੍ਰਿੰਸੀਪਲ ਪੰਕਜ ਕੁਮਾਰ ਨੇ ਦੱਸਿਆ ਕਿ ਅਤੀ ਆਧੁਨਿਕ ਸਹੂਲਤਾਂ ਨਾਲ ਲੈਸ ਇਸ ਸਕੂਲ ਵਿੱਚ ਪੜ੍ਹਨ ਵਾਲੇ ਬੱਚਿਆਂ ਦੀ ਪੜ੍ਹਾਈ ਨੂੰ ਹੋਰ ਵੀ ਜਿਆਦਾ ਅਡਵਾਂਸ ਬਣਾਇਆ ਜਾਵੇਗਾ। ਇਸ ਮੌਕੇ ਗੁਰਪ੍ਰੀਤ ਸਿੰਘ ਗੋਲਡੀ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ, ਗੁਰਵਿੰਦਰ ਸਿੰਘ ਭੰਗੂ, ਲਾਡੀ ਜੌੜਾ ਮਾਜਰਾ, ਸ਼ਾਮ ਲਾਲ, ਕਰਮਜੀਤ ਸਿੰਘ ਫੌਜੀ, ਈਸ਼ਵਰ ਸਿੰਘ ਕੋਆਰਡੀਨੇਟਰ ਹਲਕਾ ਸ਼ੁਕਰਾਨਾ, ਵਿਨੇ ਕੁਮਾਰ, ਤੇਜਪਾਲ ਗੋਇਲ ਅਤੇ ਨਿੱਕੂ ਰਾਮ ਗੋਇਲ ਤੋਂ ਇਲਾਵਾ ਸਕੂਲ ਸਟਾਫ ਹਾਜ਼ਰ ਸੀ ।