Ashiana Campaign: ਡੇਰਾ ਸੱਚਾ ਸੌਦਾ ਵੱਲੋਂ ਇਸੇ ਪਿੰਡ ਵਿੱਚ ਇਸ ਤੋਂ ਪਹਿਲਾਂ 15 ਲੋੜਵੰਦਾਂ ਦੇ ਪਾਏ ਜਾ ਚੁੱਕੇ ਹਨ ਮਕਾਨ
ਬੁੱਟਰ ਬੱਧਨੀ/ਮੋਗਾ (ਵਿੱਕੀ ਕੁਮਾਰ)। ਬਲਾਕ ਬੁੱਟਰ ਬੱਧਨੀ ਦੇ ਪਿੰਡ ਚੂਹੜ ਚੱਕ ਵਿੱਚ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਹਰਦੀਪ ਸਿੰਘ ਪੁੱਤਰ ਗੁਰਮੇਲ ਸਿੰਘ ਅਤੇ ਮਾਤਾ ਚਰਨਜੀਤ ਕੌਰ ਵਿਧਵਾ ਜੈ ਸਿੰਘ ਨੂੰ ਇਕੱਠਿਆਂ ਇੱਕੋ ਦਿਨ ਮਕਾਨ ਬਣਾ ਕੇ ਦਿੱਤੇ। ਪ੍ਰਾਪਤ ਜਾਣਕਾਰੀ ਮੁਤਾਬਿਕ ਇਹ ਦੋਵੇਂ ਪਰਿਵਾਰ ਮਜ਼ਦੂਰੀ ਕਰਦੇ ਸਨ ਤੇ ਬਹੁਤ ਲੋੜਵੰਦ ਸਨ। ਇਨ੍ਹਾਂ ਦੋਵਾਂ ਪਰਿਵਾਰਾ ਨੂੰ ਆਪਣੇ ਘਰ ਚਲਾਉਣ ਵਿੱਚ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਨ੍ਹਾਂ ਦੇ ਘਰਾਂ ਦੀ ਹਾਲਤ ਬਹੁਤ ਖਸਤਾ ਹਾਲਤ ਵਿੱਚ ਸੀ। ਇਸ ਅਵਸਥਾ ਵਿੱਚ ਘਰ ਬਣਾਉਣਾ ਇਹਨਾਂ ਲਈ ਬਹੁਤ ਵੱਡੀ ਚੁਣੌਤੀ ਸੀ।

ਇਹਨਾਂ ਦੋਨਾਂ ਪਰਿਵਾਰਾਂ ਨੇ ਆਪਣੀ ਸਾਰੀ ਸਥਿਤੀ ਨੂੰ ਇਕ ਅਰਜ਼ੀ ਦੇ ਰੂਪ ਵਿੱਚ ਲਿੱਖ ਕੇ ਡੇਰਾ ਸੱਚਾ ਸੌਦਾ ਦੇ ਸਹਾਇਤਾ ਮੋਬਾਇਲ ਨੰਬਰ ’ਤੇ ਭੇਜ ਦਿੱਤਾ, ਜਿਸ ਮਗਰੋਂ ਪੜਤਾਲ ਕਰਨ ’ਤੇ ਇਨ੍ਹਾਂ ਦੋਵਾਂ ਪਰਿਵਾਰਾਂ ਨੂੰ ਸਹਾਇਤਾ ਯੋਗ ਪਾਇਆ ਗਿਆ ਅਤੇ ਡੇਰਾ ਸੱਚਾ ਸੌਦਾ ਵੱਲੋਂ ਇਨ੍ਹਾਂ ਦੋਵਾਂ ਪਰਿਵਾਰਾਂ ਦਾ ਮਕਾਨ ਬਣਾਉਣ ਲਈ ਬਲਾਕ ਬੁੱਟਰ ਬੱਧਨੀ ਨੂੰ ਆਖਿਆ ਗਿਆ ਜਿਸ ਮਗਰੋਂ ਬਲਾਕ ਬੁੱਟਰ ਬੱਧਨੀ ਦੀ ਸਾਧ-ਸੰਗਤ ਨੇ ਤਨ, ਮਨ, ਧਨ ਲਾ ਕੇ ਇਹਨਾਂ ਦੋਵਾਂ ਪਰਿਵਾਰਾਂ ਦੇ ਮਕਾਨ ਬਣਾਉਣ ਦੀ ਸੇਵਾ ਕੀਤੀ

ਅਤੇ ਬਲਾਕ ਬੁੱਟਰ ਬੱਧਨੀ ਦੀ ਸਾਧ-ਸੰਗਤ ਨੇ ਦੇਖਦੇ ਹੀ ਦੇਖਦੇ ਕੁਝ ਹੀ ਘੰਟਿਆਂ ਵਿੱਚ ਇਹਨਾਂ ਦੋਨਾਂ ਪਰਿਵਾਰਾਂ ਦੇ ਮਕਾਨ ਜਿਸ ਵਿੱਚ 3 ਕਮਰੇ ਅਤੇ ਇੱਕ ਰਸੋਈ ਆਦਿ ਪਾ ਦਿੱਤਾ, ਇਸ ਮੌਕੇ ਦੋਨਾਂ ਪਰਿਵਾਰਾਂ ਦੇ ਮੈਂਬਰਾਂ ਨੇ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਤਹਿਦਿਲੋਂ ਧੰਨਵਾਦ ਕੀਤਾ, ਇਲਾਕੇ ਦੇ ਲੋਕਾਂ ਨੇ ਵੀ ਡੇਰਾ ਸੱਚਾ ਸੌਦਾ ਦੇ ਇਸ ਭਲਾਈ ਦੇ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ, ਜਿਸਦੀ ਕਿ ਸਾਰੇ ਪਿੰਡ ਤੇ ਆਸ-ਪਾਸ ਦੇ ਇਲਾਕੇ ਵਿੱਚ ਚਰਚਾ ਹੋਈ। Ashiana Campaign
Read Also : ਡੇਰਾ ਸ਼ਰਧਾਲੂਆਂ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਬਜ਼ੁਰਗ ਔਰਤ ਨੂੰ ਪਰਿਵਾਰ ਨਾਲ ਮਿਲਵਾਇਆ

ਇਸ ਮੌਕੇ ਵਿਸ਼ੇਸ਼ ਤੌਰ ਪੁੱਜੀ ਸਮੂਹ ਗ੍ਰਾਮ ਪੰਚਾਇਤ ਦੇ ਮੈਂਬਰਾਂ ਨੇ ਡੇਰਾ ਸੱਚਾ ਸੌਦਾ ਦੇ ਇਸ ਭਲਾਈ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਡੇਰਾ ਸ਼ਰਧਾਲੂਆਂ ਨੇ ਪਿੰਡ ਚੂਹੜ ਚੱਕ ਵਿੱਚ ਲੋੜਵੰਦਾਂ ਨੂੰ 15 ਮਕਾਨ ਬਣਾ ਕੇ ਦਿੱਤੇ ਹਨ। ਉਹਨਾਂ ਨੇ ਕਿਹਾ ਕਿ ਅਸੀਂ ਡੇਰਾ ਸੱਚਾ ਸੌਦਾ ਦਾ ਤਹਿਦਿਲੋ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਲੋੜਵੰਦ ਪਰਿਵਾਰਾਂ ਦੀ ਦਿੱਲ ਖੋਲ ਕੇ ਮੱਦਦ ਕੀਤੀ।
ਇਸ ਮੌਕੇ ਨਿਮਰ ਸੇਵਾਦਾਰ ਰਾਮ ਇੰਸਾਂ, ਪ੍ਰਿੰਸ ਇੰਸਾਂ, ਰਣਵਿੰਦਰ ਸਿੰਘ ਇੰਸਾਂ, ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰ ਸੇਵਕ ਸਿੰਘ ਇੰਸਾਂ ਪ੍ਰੇਮੀ ਸੇਵਕ, ਬਲਾਕ ਪ੍ਰੇਮੀ ਸੇਵਕ ਸਾਧੂ ਸਿੰਘ, ਵਿਦੇਸ਼ ਤੋਂ ਨਵਦੀਪ ਇੰਸਾਂ, ਦਲਜੀਤ ਸਿੰਘ ਪੱਪੂ, ਹਾਕਮ ਸਿੰਘ ਇੰਸਾਂ, ਰਣਜੀਤ ਸਿੰਘ ਇੰਸਾਂ, ਭਗਵੰਤ ਸਿੰਘ ਇੰਸਾਂ, ਇੰਦਰਜੀਤ ਸਿੰਘ ਇੰਸਾਂ, ਜੋਗਿੰਦਰ ਸਿੰਘ ਤੋਤਾ, ਜਸਵਿੰਦਰ ਟੋਣਾਂ, ਸਵਰਨ ਸਿੰਘ, ਗੁਰਪ੍ਰੀਤ ਸਿੰਘ, ਬਲਬੀਰ ਸਿੰਘ ਬੀਰੀ, ਭਗਵੰਤ ਸਿੰਘ ਭਾਂਤਾ, ਬੁੱਧਰਾਮ ਮੱਦੋਕੇ, ਬਿੰਦਰ ਸਿੰਘ, ਜਸਮੀਤ ਸਿੰਘ, ਗੁਰਦੀਪ ਸਿੰਘ ਮਿਸਤਰੀ, ਪੱਪੂ ਮਿਸਤਰੀ, ਰਾਜ ਕੁਮਾਰ ਮਿਸਤਰੀ, ਸ਼ਮਸ਼ੇਰ ਕੋਕਰੀ, ਗੁਰਸੇਵਕ ਸਿੰਘ ਕਨੇਡਾ, ਵਿਮਲ ਕੁਮਾਰ ਸਿਰਸਾ, ਰਾਕੇਸ਼ ਸ਼ਰਮਾਂ ਇੰਸਾਂ, ਕਰਮਜੀਤ ਸਿੰਘ ਇੰਸਾਂ, ਨਛੱਤਰ ਸਿੰਘ ਇੰਸਾਂ, ਕਰਮਜੀਤ ਕੰਮੂ ਕਨੇਡਾ, ਦਰਸ਼ਨ ਸਿੰਘ ਕਨੇਡਾ, ਹਰਜੀਤ ਸਿੰਘ ਇੰਸਾਂ ਫ਼ੌਜੀ, ਭੈਣ ਸੁਖਵਿੰਦਰ ਕੌਰ ਇੰਸਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਕਮੇਟੀ ਦੇ ਸੇਵਾਦਾਰ ਹਾਜ਼ਿਰ ਸਨ।















