ਸਾਡੇ ਨਾਲ ਸ਼ਾਮਲ

Follow us

18.3 C
Chandigarh
Thursday, February 26, 2026
More
    Home Breaking News ਲਾਵਾਰਿਸ ਬੱਚਾ ...

    ਲਾਵਾਰਿਸ ਬੱਚਾ ਮਿਲਿਆ

    Unclaimed, Baby, Found

    ਸ੍ਰੀ ਮੁਕਤਸਰ ਸਾਹਿਬ (ਸੁਰੇਸ਼ ਗਰਗ/ਭਜਨ ਸਮਾਘ) ਲੱਖੇਵਾਲੀ ਥਾਣਾ ਖੇਤਰ ਤੋਂ ਇੱਕ ਲਾਵਾਰਿਸ ਬੱਚਾ ਮਿਲਿਆ ਹੈ ਜਿਸ ਨੂੰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਦੇਖ-ਰੇਖ ਹੇਠ ਬਾਲ ਭਲਾਈ ਕਮੇਟੀ ਨੇ ਫਿਲਹਾਲ ਮਾਨਵਤਾ ਬਾਲ ਆਸ਼ਰਮ ਸ੍ਰੀ ਮੁਕਤਸਰ ਸਾਹਿਬ ਵਿਖੇ ਭੇਜਿਆ ਹੈ। ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਇਸ ਬੱਚੇ ਦੀ ਉਮਾਰ 12-13 ਸਾਲ ਹੈ ਪਰ ਇਹ ਬੋਲ ਨਹੀਂ ਸਕਦਾ ਹੈ। ਬੱਚੇ ਦੇ ਪੈਂਟ ਕਮੀਜ ਪਾਈ ਹੈ।

    ਚਿੱਟੀ ਕਮੀਜ ਤੇ ਕਾਲੀਆਂ ਬਿੰਦੀਆਂ ਬਣੀਆਂ ਹੋਈਆਂ ਹਨ। ਸਿਰ ਤੋਂ ਮੋਨਾ ਇਹ ਬੱਚਾ ਆਪਣੇ ਬਾਰੇ ਕੁਝ ਦੀ ਦੱਸਣ ਤੋਂ ਅਮਸਰੱਥ ਹੈ। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਡਾ. ਸ਼ਿਵਾਨੀ ਨਾਗਪਾਲ ਅਤੇ ਬਾਲ ਭਲਾਈ ਕਮੇਟੀ ਦੇ ਮੈਂਬਰ ਮਨਜੀਤ ਕੌਰ ਬੇਦੀ ਨੇ ਦੱਸਿਆ ਕਿ ਇਸ ਬੱਚੇ ਸਬੰਧੀ ਜੇਕਰ ਕਿਸੇ ਨੂੰ ਕੋਈ ਸੂਚਨਾ ਜਾਂ ਜਾਣਕਾਰੀ ਹੋਵੇ ਤਾਂ ਉਹ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਦੇ ਦਫ਼ਤਰ ਜੋ ਕਿ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਵਿਖੇ ਹੀ ਸਥਿਤ ਹੈ ਵਿਖੇ ਦੇ ਸਕਦਾ ਹੈ ਤਾਂ ਜੋ ਇਸ ਬੱਚੇ ਨੂੰ ਇਸ ਦੇ ਮਾਪਿਆਂ ਨਾਲ ਮਿਲਾਇਆ ਜਾ ਸਕੇ। ਇਹ ਬੱਚੇ ਸਬੰਧੀ ਕੋਈ ਵੀ ਸੂਚਨਾ ਫੋਨ ਨੰਬਰ 01633-261098 ਜਾਂ ਮੋਬਾਇਲ ਨੰਬਰ 82839-22488 ‘ਤੇ ਵੀ ਦਿੱਤੀ ਜਾ ਸਕਦੀ ਹੈ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here