ਪਵਿੱਤਰ ਅਵਤਾਰ ਮਹੀਨੇ ਨੂੰ ਸਮਰਪਿਤ ਪੰਜ ਬਲਾਕਾਂ ਦੀ ਸਾਂਝੀ ਨਾਮ-ਚਰਚਾ ਹੋਈ

Dedicated, Holy Avatar Month, Jointly, Discussed

ਸਾਧ-ਸੰਗਤ ਨੇ ਐੱਮਐੱਸਜੀ ਕਿੱਟਾਂ ਖ਼ਰੀਦਣ ਲਈ ਵਿਖਾਇਆ ਭਾਰੀ ਉਤਸ਼ਾਹ

ਮਲੋਟ (ਮਨੋਜ) | ਪੂਜਨੀਕ ਬੇਪਰਵਾਹ ਸ਼ਹਿਨਸ਼ਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਵਿੱਚ ਪੰਜ ਬਲਾਕਾਂ ਮਲੋਟ, ਗਿੱਦੜਬਾਹਾ, ਲੰਬੀ, ਕਬਰਵਾਲਾ ਅਤੇ ਕੋਟਭਾਈ ਦੀ ਸਾਂਝੀ ਨਾਮ-ਚਰਚਾ ਡੇਰਾ ਸੱਚਾ ਸੌਦਾ ਸਾਂਝਾ ਧਾਮ ਮਲੋਟ ਵਿਖੇ ਧੂਮਧਾਮ ਨਾਲ ਹੋਈ। ਨਾਮ-ਚਰਚਾ ਵਿੱਚ ਸਾਧ-ਸੰਗਤ ਨੇ ਭਾਰੀ ਗਿਣਤੀ ਸ਼ਿਰਕਤ ਕਰਕੇ ਗੁਰੂ ਜਸ ਸਰਵਣ ਕੀਤਾ ਅਤੇ ਵੱਖ ਵੱਖ ਕਵੀਰਾਜ ਵੀਰਾਂ ਨੇ ਖੁਸ਼ੀ ਪ੍ਰਥਾਏ ਸ਼ਬਦਬਾਣੀ ਸੁਣਾਈ। ਇਸ ਮੌਕੇ ਸਾਧ-ਸੰਗਤ ਨੇ ਐੱਮਐੱਸਜੀ ਕੰਪਨੀ ਦੇ ਘਰੇਲੂ ਵਰਤੋਂ ਦੇ ਪ੍ਰੋਡਕਟਾਂ ਦੀਆਂ ਕਿੱਟਾਂ ਖ਼ਰੀਦਣ ਪ੍ਰਤੀ ਭਾਰੀ ਉਤਸ਼ਾਹ ਦਿਖਾਇਆ

ਇਸ ਮੌਕੇ ਗੁਰਬਾਜ ਸਿੰਘ ਇੰਸਾਂ ਨੇ ਸਾਧ-ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੂਜਨੀਕ ਗੁਰੂ ਜੀ ਨੇ ਸਾਡੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਮਿਲਾਵਟ ਰਹਿਤ ਐਮ.ਐਸ.ਜੀ. ਪ੍ਰੋਡਕਟਸ ਲਾਂਚ ਕੀਤੇ ਹਨ ਜਿਸ ਨੂੰ ਪੂਰੀ ਸ਼ੁੱਧਤਾ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਐਮ.ਐਸ.ਜੀ. ਘਰੇਲੂ ਪ੍ਰੋਡਕਟਸ ਵਰਤਣ ਨਾਲ ਜਿੱਥੇ ਸਿਹਤ ਤੰਦਰੁਸਤ ਰਹੇਗੀ ਉਥੇ ਸਾਨੂੰ ਬੰਪਰ ਡਰਾਅ ਰਾਹੀਂ ਹੋਰ ਸਮਾਨ ਜਿੱਤਣ ਦਾ ਵੀ ਸੁਨਹਿਰੀ ਮੌਕਾ ਮਿਲੇਗਾ। ਉਨਾਂ ਕਿਹਾ ਕਿ ਐਮ.ਐਸ.ਜੀ. ਪ੍ਰੋਡਟਕਸ ਦੀ ਕਿੱਟ ਖਰੀਦਣ ‘ਤੇ 1 ਜਨਵਰੀ 2020 ਨੂੰ ਲੱਕੀ ਡਰਾਅ ਕੱਢਿਆ ਜਾਵੇਗਾ ਜਿਸ ਵਿੱਚ 142 ਬੰਪਰ ਇਨਾਮ ਕੱਢੇ ਜਾਣਗੇ ਅਤੇ ਫੀਡ ਬੈਕ ਫਾਰਮ ਦਾ ਡਰਾਅ 30 ਜਨਵਰੀ 2020 ਨੂੰ ਕੱÎਢਆ ਜਾਵੇਗਾ। ਉਨਾਂ ਕਿਹਾ ਕਿ ਸਾਨੂੰ ਆਪਣੀ ਸਿਹਤ ਦੀ ਸੰਭਾਲ ਕਰਦੇ ਹੋਏ ਮਿਲਾਵਟ ਰਹਿਤ ਸਮਾਨ ਦੀ ਬਜਾਏ ਐਮ.ਐਸ.ਜੀ. ਪ੍ਰੋਡਕਟਸ ਹੀ ਖਰੀਦਣੇ ਚਾਹੀਦੇ ਹਨ ਜਿਸ ਨਾਲ ਸਾਡੀ ਸਿਹਤ ਤੰਦਰੁਸਤ ਰਹਿ ਸਕੇ।

ਇਸ ਮੌਕੇ 45 ਮੈਂਬਰ ਹਰਚਰਨ ਸਿੰਘ ਇੰਸਾਂ ਨੇ ਪਵਿੱਤਰ ਅਵਤਾਰ ਮਹੀਨੇ ਦੀ ਵਧਾਈ ਦਿੰਦਿਆਂ ਸਾਧ-ਸੰਗਤ ਨੂੰ ਡੇਰਾ ਸੱਚਾ ਸੌਦਾ ਸਰਸਾ ਵਿਖੇ ਸਮੇਂ ਸਮੇਂ ‘ਤੇ ਚੱਲਦੀ ਸੇਵਾ ਵਿੱਚ ਵੀ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਕੀਤੀ ਅਤੇ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਦਿਵਸ ਮੌਕੇ ਭੰਡਾਰੇ ਵਿੱਚ ਹੁੰਮ-ਹੁਮਾ ਕੇ ਪੁੱਜਣ ਦਾ ਸੱਦਾ ਦਿੱਤਾ।

ਇਸ ਮੌਕੇ ਬਲਾਕ ਭੰਗੀਦਾਸ ਗੌਰਖ ਸੇਠੀ ਨੇ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਸਮੂਹ ਸਾਧ-ਸੰਗਤ ਨੂੰ ਵਧਾਈ ਦਿੱਤੀ।  ਇਸ ਮੌਕੇ ਐਮ.ਐਸ.ਜੀ. ਆਲ ਟਰੇਡਿੰਗ ਇੰਟਰਨੈਸ਼ਨਲ ਪ੍ਰਾ:ਲਿ: ਕੰਪਨੀ ਦੇ ਰਾਮਾ ਨੰਦ ਇੰਸਾਂ, ਗਗਨ ਇੰਸਾਂ ਅਤੇ ਪ੍ਰਤੀਕ ਇੰਸਾਂ ਤੋਂ ਇਲਾਵਾ 45 ਮੈਂਬਰ ਪੰਜਾਬ ਗੁਰਦਾਸ ਸਿੰਘ ਇੰਸਾਂ, ਭੈਣ ਸ਼ਿਮਲਾ ਇੰਸਾਂ, ਭੈਣ ਕਿਰਨ ਇੰਸਾਂ ਮਲੋਟ, ਭੈਣ ਕਿਰਨ ਇੰਸਾਂ ਲੰਬੀ, ਭੈਣ ਸ਼ਾਂਤੀ ਇੰਸਾਂ, 45 ਮੈਂਬਰ ਰਾਜਸਥਾਨ ਰੋਨਿਤ ਇੰਸਾਂ, 45 ਮੈਂਬਰ ਯੂਥ ਰਾਹੁਲ ਇੰਸਾਂ, ਜਿੰਮੇਵਾਰ ਰਮੇਸ਼ ਠਕਰਾਲ ਇੰਸਾਂ, ਗੁਰਭਿੰਦਰ ਸਿੰਘ ਇੰਸਾਂ, ਸੱਤਪਾਲ ਇੰਸਾਂ, ਰੋਬਿਨ ਗਾਬਾ ਇੰਸਾਂ, ਸ਼ਹਿਰੀ ਭੰਗੀਦਾਸ ਵਿਕਾਸ ਇੰਸਾਂ ਤੋਂ ਇਲਾਵਾ ਪੰਜ ਬਲਾਕਾਂ ਦੇ ਜਿੰਮੇਵਾਰ ਅਤੇ ਭਾਰੀ ਗਿਣਤੀ ਵਿੱਚ ਸਾਧ-ਸੰਗਤ ਮੌਜੂਦ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।