UK News: ਯੂਕੇ ਦੀ ਸਾਧ-ਸੰਗਤ ਨੇ ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਾਏ

UK News
ਗਲਾਸਗੋ: ਵਾਤਾਵਰਨ ਦੀ ਸ਼ੁੱਧਤਾ ਲਈ ਸਾਧ-ਸੰਗਤ ਬੂਟੇ ਲਾਉਂਦੀ ਹੋਈ ਤਸਵੀਰਾਂ: ਸੱਚ ਕਹੂੰ ਨਿਊਜ਼

UK News: (ਸੱਚ ਕਹੂੰ ਨਿਊਜ਼) ਗਲਾਸਗੋ । ਰੂਹਾਨੀਅਤ ਦੇ ਸੱਚੇ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ਹੇਠ ਡੇਰਾ ਸੱਚਾ ਸੌਦਾ ਦੀ ਦੇਸ਼-ਵਿਦੇਸ਼ ਵਿਚ ਵੱਸਦੀ ਸਾਧ-ਸੰਗਤ ਵੱਲੋਂ 167 ਮਾਨਵਤਾ ਭਲਾਈ ਦੇ ਕਾਰਜ ਬੜੇ ਹੀ ਉਤਸ਼ਾਹ ਨਾਲ ਕੀਤੇ ਜਾ ਰਹੇ।

ਇਹ ਵੀ ਪੜ੍ਹੋ: Cold Wave Alert: ਮੌਸਮ ਵਿਭਾਗ ਨੇ ਅਗਲੇ 40 ਦਿਨਾਂ ਦੀ ਕੀਤੀ ਭਵਿੱਖਬਾਣੀ, ਠੰਢ ਨੇ ਛੇੜੀ ਕੰਬਣੀ

ਇਸੇ ਲੜੀ ਤਹਿਤ ਸਕਾਟਲੈਂਡ ਦੀ ਸਾਧ-ਸੰਗਤ ਨੇ ਵਾਤਾਵਰਨ ਨੂੰ ਸਵੱਛ ਬਣਾਉਣ ਲਈ ਆਪਣਾ ਯੋਗਦਾਨ ਪਾਉਂਦਿਆਂ 600 ਬੂਟੇ ਲਾਏ ਹਨ ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿੰਮੇਵਾਰ ਸੇਵਾਦਾਰਾਂ ਨੇ ਦੱਸਿਆ ਕਿ ਯੂ. ਕੇ. ਦੇ ਬਲਾਕ ਸਕਾਟਲੈਂਡ ਦੀ ਸਾਧ-ਸੰਗਤ ਵੱਲੋਂ ਵੁਡਸਾਈਡ ਐਵੇਨਿਊ, ਗਲਾਸਗੋ ਵਿਖੇ ਬੂਟੇ ਲਾਏ ਗਏ ਜਿੱਥੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ 4 ਸੇਵਾਦਾਰਾਂ ਅਤੇ ਮੂਲ ਨਾਗਰਿਕਾਂ ਨੇ ਮਿਲ ਕੇ 600 ਬੂਟੇ ਲਾਏ ਹਨ। ਮੂਲ ਨਾਗਰਿਕਾਂ ਨੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਨਾਲ ਸੇਵਾ ਕਾਰਜਾਂ ਬਾਰੇ ਚਰਚਾ ਕੀਤੀ, ਉਨ੍ਹਾਂ ਸੇਵਾਦਾਰਾਂ ਵੱਲੋਂ ਕੀਤੇ ਇਸ ਨੇਕ ਕਾਰਜ ਦੀ ਭਰਪੂਰ ਪ੍ਰਸੰਸਾ ਕਰਦਿਆਂ ਤਹਿਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸੇਵਾਦਾਰਾਂ ਨੇ ਕੌਂਸਲ ਅਧਿਕਾਰੀਆਂ ਨੂੰ ਡੇਰਾ ਸੱਚਾ ਸੌਦਾ ਵੱਲੋਂ ਕੀਤੇ ਜਾ ਰਹੇ 167 ਮਾਨਵਤਾ ਭਲਾਈ ਦੇ ਕਾਰਜਾਂ ਬਾਰੇ ਵੀ ਜਾਣਕਾਰੀ ਦਿੱਤੀ।

ਗਲਾਸਗੋ: ਵਾਤਾਵਰਨ ਦੀ ਸ਼ੁੱਧਤਾ ਲਈ ਸਾਧ-ਸੰਗਤ ਬੂਟੇ ਲਾਉਂਦੀ ਹੋਈ ਤਸਵੀਰਾਂ: ਸੱਚ ਕਹੂੰ ਨਿਊਜ਼
UK News,
ਗਲਾਸਗੋ: ਵਾਤਾਵਰਨ ਦੀ ਸ਼ੁੱਧਤਾ ਲਈ ਸਾਧ-ਸੰਗਤ ਬੂਟੇ ਲਾਉਂਦੀ ਹੋਈ ਤਸਵੀਰਾਂ: ਸੱਚ ਕਹੂੰ ਨਿਊਜ਼