Uk Election: ਪ੍ਰਧਾਨਮੰਤਰੀ ਜਾਨਸਨ ਦੀ ਪਾਰਟੀ ਨੂੰ ਬਹੁਮਤ
ਕਸ਼ਮੀਰ ਮੁੱਦੇ ‘ਤੇ ਭਾਰਤ ਦਾ ਵਿਰੋਧ ਕਰਨ ਵਾਲੀ ਲੇਬਰ ਪਾਰਟੀ ਦੀ ਹਾਰ
ਲੰਦਨ, ਏਜੰਸੀ। ਬ੍ਰਿਟੇਨ ‘ਚ ਸ਼ੁੱਕਰਵਾਰ ਨੂੰ ਆਮ ਚੋਣਾਂ (Uk Election) ਦੇ ਨਤੀਜੇ ਆਉਣੇ ਸ਼ੁਰੂ ਹੋ ਗਏ। ਯੂਰੋਪੀਅਨ ਯੂਨੀਅਨ ਦੇ ਨਾਲ ਬ੍ਰੇਗਜਿਟ ਡੀਲ ‘ਚ ਫੇਲ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਅਗਸਤ ‘ਚ ਚੋਣਾਂ ਦਾ ਐਲਾਨ ਕੀਤਾ ਸੀ। 12 ਦਸੰਬਰ ਨੂੰ ਸੰਸਦ (ਹਾਊਸ ਆਫ ਕਾਮਨਸ) ਦੀਆਂ 650 ਸੀਟਾਂ ਲਈ ਮਤਦਾਨ ਹੋਇਆ ਸੀ। ਨਤੀਜਿਆਂ ‘ਚ ਜਾਨਸਨ ਦੀ ਕੰਜਰਵੇਟਿਵ ਪਾਰਟੀ ਆਸਾਨੀ ਨਾਲ ਬਹੁਮਤ ਦੇ ਅੰਕੜੇ 326 ਦੇ ਪਾਰ ਪਹੁੰਚ ਗਈ। ਪਾਰਟੀ ਨੂੰ 350 ਸੀਟਾਂ ‘ਤੇ ਜਿੱਤ ਮਿਲੀ ਹੈ। ਉਥੇ ਵਿਰੋਧੀ ਲੇਬਰ ਪਾਰਟੀ 200 ਸੀਟਾਂ ਹੀ ਜਿੱਤ ਸਕੀ ਹੈ।ਇਸ ਚੋਣ ‘ਚ ਲੇਬਰ ਪਾਰਟੀ ਦੀ ਅਗਵਾਈ ਕਰ ਰਹੇ ਜੇਰੇਮੀ ਕਾਰਬਿਨ ਨੇ ਨਤੀਜਿਆਂ ‘ਤੇ ਨਿਰਾਸ਼ਾ ਪ੍ਰਗਟਾਈ। ਉਹਨਾ ਕਿਹਾ ਕਿ ਉਹ ਅੱਗੇ ਕਿਸੇ ਵੀ ਚੋਣ ‘ਚ ਪਾਰਟੀ ਦੀ ਅਗਵਾਈ ਨਹੀਂ ਕਰਨਗੇ। ਕਾਰਬਿਨ ਨੇ ਹਾਰ ਦੇ ਪਿੱਛੇ ਬ੍ਰੇਗਜਿਟ ਨੂੰ ਕਾਰਨ ਦੱਸਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।