ਟਰੂਡੋ ਸਰਕਾਰ ‘ਚ ਪੰਜਾਬਣ ਨੂੰ ਮਿਲਿਆ ਅਹਿਮ ਅਹੁਦਾ

trudeau-government-canada-kamal-khera-punjab

ਟਰੂਡੋ ਸਰਕਾਰ ‘ਚ ਪੰਜਾਬਣ ਨੂੰ ਮਿਲਿਆ ਅਹਿਮ ਅਹੁਦਾ

ਕਮਲ ਖੇੜਾ ਦਾ ਪਿਛੋਕੜ ਖਰੜ ਦੇ ਨੇੜਲੇ ਪਿੰਡ ਭਾਗੋਮਾਜਰਾ ਨਾਲ ਸਬੰਧਤ ਹੈ

ਟੋਰਾਂਟੋ (ਏਜੰਸੀ)। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Trudeau Government) ਨੇ ਸੰਸਦੀ ਸਕੱਤਰਾਂ ਦੀ ਨਵੀਂ ਟੀਮ ਦਾ ਐਲਾਨ ਕੀਤਾ। ਉਨ੍ਹਾਂ ਦੀ ਟੀਮ ‘ਚ ਬਰੈਮਪਟਨ ਪੱਛਮੀ ਤੋਂ ਦੂਜੀ ਵਾਰ ਐੱਮ.ਪੀ. ਬਣਨ ਵਾਲੀ ਪੰਜਾਬੀ ਮੂਲ ਦੀ ਕਮਲ ਖੇੜਾ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਟਰੂਡੋ ਵੱਲੋਂ ਉਹਨਾਂ ਨੂੰ ਅੰਤਰਰਾਸ਼ਟਰੀ ਵਿਕਾਸ ਮੰਤਰੀ ਦੀ ਸੰਸਦੀ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸ ਸਬੰਧੀ ਕਮਲ ਖੇੜਾ ਨੇ ਟਵੀਟ ਕੀਤਾ ਕਿ ਇਹ ਅੰਤਰਰਾਸ਼ਟਰੀ ਵਿਕਾਸ ਮੰਤਰੀ ਦੇ ਸੰਸਦੀ ਸਕੱਤਰ ਦੇ ਰੂਪ ‘ਚ ਨਿਯੁਕਤ ਹੋਣ ਦਾ ਸਨਮਾਨ ਹੈ। ਉਹ ਕੈਨੇਡਾ ਦੀ ਨਾਰੀਵਾਦੀ ਅੰਤਰਰਾਸ਼ਟਰੀ ਸਹਾਇਤਾ ਨੀਤੀ ਅਤੇ ਦੁਨੀਆ ਭਰ ‘ਚ ਸਭ ਤੋਂ ਕਮਜ਼ੋਰ ਲੋਕਾਂ ਦੀ ਮੱਦਦ ਕਰਨ ਲਈ ਕੰਮ ਜਾਰੀ ਰੱਖਣ ਲਈ ਤਿਆਰ ਹੈ।

ਜ਼ਿਕਰਯੋਗ ਹੈ ਕਿ ਕਮਲ ਖੇੜਾ ਦਾ ਪਿਛੋਕੜ ਖਰੜ ਦੇ ਨੇੜਲੇ ਪਿੰਡ ਭਾਗੋਮਾਜਰਾ ਨਾਲ ਸਬੰਧਤ ਹੈ। ਕਮਲ ਖੇੜਾ ਲਿਬਰਲ ਪਾਰਟੀ ਦੀ ਉਮੀਦਵਾਰ ਦੇ ਤੌਰ ‘ਤੇ ਲਗਭਗ 13 ਹਜ਼ਾਰ ਵੋਟਾਂ ਨਾਲ ਜਿੱਤੀ ਸੀ। ਉਸ ਨੇ 2015 ਵਿਚ ਪਹਿਲੀ ਵਾਰ ਜਿੱਤ ਹਾਸਲ ਕੀਤੀ ਸੀ। ਉਸ ਸਮੇਂ ਕਮਲ ਖੇੜਾ ਓਟਾਵਾ ਵਿਚ ਸਭ ਤੋਂ ਘੱਟ ਉਮਰ ਮਤਲਬ 26 ਸਾਲਾ ਦੀ ਉਮਰ ਵਿਚ ਐੱਮ.ਪੀ. ਬਣੀ ਸੀ।

  • ਕਮਲ ਖੇੜਾ ਛੋਟੀ ਉਮਰ ਵਿੱਚ ਹੀ ਪਰਿਵਾਰ ਸਮੇਤ ਕੈਨੇਡਾ ਆ ਗਈ ਸੀ।
  • ਉਹਨਾਂ ਨੇ ਯੋਰਕ ਯੂਨੀਵਰਸਿਟੀ ਵਿਚ ਪੜ੍ਹਾਈ ਕੀਤੀ, ਜਿੱਥੇ ਉਸ ਨੇ ਮਨੋਵਿਗਿਆਨ ਤੇ ਨਰਸਿੰਗ ਵਿਚ ਡਿਗਰੀਆਂ ਹਾਸਲ ਕੀਤੀਆਂ।
  • ਕੈਨੇਡਾ ਵਿੱਚ ਇੱਕ ਰਜਿਸਟਰਡ ਨਰਸ ਬਣ ਗਈ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।