Parliament ‘ਰੇਪ ਇਨ ਇੰਡੀਆ’ ਬਿਆਨ ‘ਤੇ ਮੁਆਫੀ ਮੰਗੇ ਰਾਹੁਲ ਗਾਂਧੀ

Parliament, Winter Session

Parliament ‘ਰੇਪ ਇਨ ਇੰਡੀਆ’ ਬਿਆਨ ‘ਤੇ ਮੁਆਫੀ ਮੰਗੇ ਰਾਹੁਲ ਗਾਂਧੀ
ਸਮ੍ਰਿਤੀ ਇਰਾਨੀ ਨੇ ਕਿਹਾ ਸਪੀਕਰ ਰਾਹੁਲ ਨੂੰ ਸਜ਼ਾ ਦੇਵੇ

ਨਵੀਂ ਦਿੱਲੀ, ਏਜੰਸੀ। 17ਵੀਂ ਲੋਕ ਸਭਾ ਦਾ 18 ਨਵੰਬਰ ਤੋਂ ਸ਼ੁਰੂ ਹੋਇਆ ਸਰਦ ਰੁੱਤ ਸੈਸ਼ਨ ਹੰਗਾਮੇ ਦਰਮਿਆਨ ਸ਼ੁੱਕਰਵਾਰ ਨੂੰ ਅਣਮਿਥੇ ਸਮੇਂ ਲਈ ਮੁਲਤਵੀ ਹੋ ਗਿਆ। ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ‘ਰੇਪ ਇਨ ਇੰਡੀਆ’ ਵਾਲੇ ਬਿਆਨ ਨੂੰ ਲੈ ਕੇ ਲੋਕ ਸਭਾ ‘ਚ ਭਾਜਪਾ ਸਾਂਸਦਾਂ ਨੇ ਹੰਗਾਮਾ ਕੀਤਾ। ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਲੋਕ ਸਭਾ ਸਪੀਕਰ ਨੂੰ ਰਾਹੁਲ ਗਾਂਧੀ ਨੂੰ ਸਜ਼ਾ ਦੇਣ ਦੀ ਮੰਗ ਕੀਤੀ। ਉਹਨਾ ਕਿਹਾ ਕਿ ਗਾਂਧੀ ਪਰਿਵਾਰ ਦੇ ਵਿਅਕਤੀ ਦਾ ਬਿਆਨ ਬੇਹਦ ਸ਼ਰਮਨਾਕ ਹੈ। ਦਰਅਸਲ ਵੀਰਵਾਰ ਨੂੰ ਝਾਰਖੰਡ ਦੇ ਗੋਡਾ ‘ਚ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਨਰਿੰਦਰ ਮੋਦੀ ਨੇ ‘ਮੇਕ ਇਨ ਇੰਡੀਆ’ ਦਾ ਨਾਅਰਾ ਦਿੱਤਾ ਸੀ ਪਰ ਅੱਜ ਕੱਲ੍ਹ ਤੁਸੀਂ ਜਿੱਥੇ ਕਿਤੇ ਵੀ ਦੇਖਦੇ ਹੋ, ਉਥੇ ‘ਰੇਪ ਇਨ ਇੰਡੀਆ’ ਹੈ। Parliament 

  • ਲੋਕ ਸਭਾ ਸਪੀਕਰ ਓਮ ਬਿਰਲਾ ਨੇ ਦੱਸਿਆ ਕਿ ਇਸ ਸੈਸ਼ਨ ‘ਚ ਸਦਨ ਦੀਆਂ ਕੁੱਲ 20 ਬੈਠਕਾਂ ਹੋਈਆਂ।
  • 28 ਘੰਟੇ 43 ਮਿੰਟ ਵਾਧੂ ਕੰਮਕਾਜ ਹੋਇਆ। ਕੰਮਕਾਜ ਦਾ ਪ੍ਰਤੀਸ਼ਤ 116 ਰਿਹਾ।
  • ਸਰਦ ਰੁੱਤ ਸੈਸ਼ਨ ਹੰਗਾਮੇ ਦਰਮਿਆਨ ਸ਼ੁੱਕਰਵਾਰ ਨੂੰ ਅਣਮਿਥੇ ਸਮੇਂ ਲਈ ਮੁਲਤਵੀ
  • ਸਮ੍ਰਿਤੀ ਇਰਾਨੀ ਨੇ ਲੋਕ ਸਭਾ ਸਪੀਕਰ ਨੂੰ ਰਾਹੁਲ ਗਾਂਧੀ ਨੂੰ ਸਜ਼ਾ ਦੇਣ ਦੀ ਮੰਗ ਕੀਤੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।