ਨੀਰਵ ਮੋਦੀ ਦੀ ਹਵਾਲਗੀ ਦੀ ਅਪੀਲ ‘ਤੇ ਬ੍ਰਿਟੇਨ ਨੇ ਲੈਣਾ ਹੈ ਫੈਸਲਾ : ਸਰਕਾਰ

UK, Decision, Nirv, Extradition, Decision, Government

ਸਰਕਾਰ ਨੂੰ ਉਸਦੇ ਬ੍ਰਿਟੇਨ ‘ਚ ਹੋਣ ਦੀ ਜਾਣਕਾਰੀ ਹੈਵਰਗ ਦੇ ਅਧਿਆਪਕਾਂ ਨੂੰ ਹੋਵੇਗਾ ਫਾਇਦਾ

ਨਵੀਂ ਦਿੱਲੀ | ਸਰਕਾਰ ਨੇ ਅੱਜ ਕਿਹਾ ਕਿ ਭਗੌੜੇ ਹੀਰਾ ਵਪਾਰੀ ਨੀਰਵ ਮੋਦੀ ਦੀ ਹਵਾਲਗੀ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ ਤੇ ਬ੍ਰਿਟੇਨ ਸਰਕਾਰ ਇਸ ਸਬੰਧੀ ਭਾਰਤ ਦੀ ਅਪੀਲ ‘ਤੇ ਵਿਚਾਰ ਕਰ ਰਹੀ ਹੈ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਅੱਜ ਪ੍ਰੈੱਸ ਕਾਨਫਰੰਸ ‘ਚ ਪੁੱਛੇ ਗਏ ਸਵਾਲਾਂ ਦੇ ਜਵਾਬ ‘ਚ ਕਿਹਾ, ‘ਤੁਸੀਂ ਜਾਣਦੇ ਹੋ ਕਿ ਅਸੀਂ ਨੀਰਵ ਮੋਦੀ ਦੀ ਹਵਾਲਗੀ ਲਈ ਬੀਤੀ ਅਗਸਤ ‘ਚ ਅਪੀਲ ਕੀਤੀ ਸੀ ਹਾਲੇ ਤੱਕ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ ਬ੍ਰਿਟੇਨ ਨੂੰ ਹਾਲੇ ਵੀ ਕਦਮ ਚੁੱਕਣਾ ਹੈ ਜਾਂ ਕਹੀਏ ਕਿ ਉਹ ਹਾਲੇ ਵੀ ਸਾਡੀ ਅਪੀਲ ‘ਤੇ ਵਿਚਾਰ ਕਰ ਰਿਹਾ ਹੈ

ਉਨ੍ਹਾਂ ਕਿਹਾ ਕਿ ਨੀਰਵ ਮੋਦੀ ਦੀ ਹਵਾਲਗੀ ਲਈ ਦੋ ਅਪੀਲ ਕੀਤੀਆਂ ਗਈਆਂ ਹਨ ਇੱਕ ਈਡੀ ਨੇ ਕੀਤਾ ਹੈ ਤੇ ਦੂਜਾ ਕੇਂਦਰੀ ਜਾਂਚ ਬਿਊਰੋ ਨੇ ਕੀਤਾ ਹੈ ਵਿਦੇਸ਼ ਮੰਤਰਾਲੇ ਇਹ ਦੋਵੇਂ ਅਪੀਲ ਬ੍ਰਿਟਿਸ਼ ਸਰਕਾਰ ਨੂੰ ਭੇਜ ਦਿੱਤੀਆਂ ਸਨ ਸਾਨੂੰ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਹੀ ਅਪੀਲਾਂ ‘ਤੇ ਬ੍ਰਿਟਿਸ਼ ਅਧਿਕਾਰੀ ਵਿਚਾਰ ਕਰ ਰਹੇ ਹਨ ਇਸ ਸਬੰਧੀ ਸਾਨੂੰ ਹੋਰ ਕੋਈ ਜਾਣਕਾਰੀ ਨਹੀਂ ਮਿਲੀ ਹੈ ਬੁਲਾਰੇ ਤੋਂ ਪੁੱਛਿਆ ਗਿਆ ਸੀ ਕਿ ਨੀਰਵ ਮੋਦੀ ਨੂੰ ਲੰਦਨ ‘ਚ ਦੇਖਿਆ ਗਿਆ ਹੈ ਤਾਂ ਸਰਕਾਰ ਉਸ ਨੂੰ ਵਾਪਸ ਲਿਆਉਣ ਸਬੰਧੀ ਕੀ ਕਦਮ ਚੁੱਕਣ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਨੀਰਵ ਮੋਦੀ ਦੀ ਹਵਾਲਗੀ ਦੀ ਅਪੀਲ ਕਰਨਾ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਸਰਕਾਰ ਨੂੰ ਉਸਦੇ ਬ੍ਰਿਟੇਨ ‘ਚ ਹੋਣ ਦੀ ਜਾਣਕਾਰੀ ਹੈ ਅਸੀਂ ਜਾਣਦੇ ਹਾਂ ਕਿ ਉਹ ਬ੍ਰਿਟੇਨ ‘ਚ ਹੈ, ਨਹੀਂ ਤਾਂ ਅਸੀਂ ਉਸ ਦੀ ਹਵਾਲਗੀ ਦੀ ਅਪੀਲ ਕਿਉਂ ਕਰਦੇ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।