ਹਾਦਸੇ ‘ਚ 6 ਹੋਰ ਜ਼ਖਮੀ
ਕੰਪਾਲਾ, ਏਜੰਸੀ। ਯੁਗਾਂਡਾ ਦੇ ਕਾਪਚੋਰਵਾ ਜਿਲ੍ਹੇ ‘ਚ ਮੰਗਲਵਾਰ ਨੂੰ ਹੋਏ ਇੱਕ ਸੜਕ ਹਾਦਸੇ ‘ਚ ਘੱਟੋ ਘੱਟ 19 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਛੇ ਹੋਰ ਜ਼ਖਮੀ ਹੋ ਗਏ। ਯੁਗਾਂਡਾ ਪੁਲਿਸ ਦੇ ਬੁਲਾਰੇ ਇਮਲੀਅਨ ਕਾਯਿਮਾ ਨੇ ਦੱਸਿਆ ਕਿ ਕਾਪਚੋਰਵਾ ਬਾਲੇ ਰਾਜਮਾਰਗ ‘ਤੇ ਇੱਕ ਬਸ ਪਲਟਣ ਤੋਂ ਬਾਅਦ ਚੋਟੀ ਤੋਂ ਹੇਠਾਂ ਜਾ ਡਿੱਗੀ। ਉਹਨਾਂ ਦੱਸਿਆ ਕਿ ਇਹ ਬੱਸ ਅਰਮੀਕਾ ਦੇ ਇੱਕ ਐਨਜੀਓ ਦੇ ਸਟਾਫ ਨੂੰ ਉਹਨਾਂ ਦੀ ਸਲਾਨਾ ਪਾਰਟੀ ਲਈ ਕਾਪਚੋਰਵਾ ਲਿਜਾ ਰਹੀ ਸੀ ਕਿ ਕੰਪਾਲਾ ਤੋਂ 300 ਕਿਲੋਮੀਟਰ ਪਹਿਲਾਂ ਇਹ ਹਾਦਸਾਗ੍ਰਸਤ ਹੋ ਗਈ। ਬੱਸ ‘ਚ ਸਵਾਰ ਲੋਕ ਕਾਪਚੋਰਵਾ ‘ਚ ਤਿੰਨ ਦਿਨਾਂ ਦੀ ਛੁੱਟੀ ਮਨਾਉਣ ਤੋਂ ਬਾਅਦ ਵਾਪਸ ਆ ਰਹੇ ਸਨ। ਪੁਲਿਸ ਅਨੁਸਾਰ ਇਸ ਦੁਰਘਟਨਾ ਦੇ ਕਾਰਨ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਜ਼ਖਮੀਆਂ ਨੂੰ ਇਲਾਜ ਲਈ ਕਾਪਚੋਰਵਾ ਅਤੇ ਬਾਲੇ ਦੇ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ ਹੈ।
ਉਹਨਾਂ ਦੱਸਿਆ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਲਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕਾਂ ਦੀ ਪਛਾਣ ਕਿਰਨਡੋਂਗੋ ਅਤੇ ਮਾਰਸੀਦੀ ਜ਼ਿਲ੍ਹਿਆਂ ‘ਚ ਕੰਮ ਕਰਨ ਵਾਲੇ ਐਨਜੀਓ ਦੇ ਕਰਮਚਾਰੀਆਂ ਦੇ ਰੂਪ ‘ਚ ਹੋਈ ਹੈ। ਸੰਗਠਨ ਅਤੇ ਮ੍ਰਿਤਕਾਂ ਸਬੰਧੀ ਅਜੇ ਤੱਕ ਹੋਰ ਜ਼ਿਆਦਾ ਜਾਣਕਾਰੀ ਪ੍ਰਾਪਤ ਨਹੀਂ ਹੋਈ। ਪੁਲਿਸ ਦੇ ਅੰਕੜਿਆਂ ਅਨੁਸਾਰ ਸੜਕ ਸੁਰੱਖਿਆ ਮਾਮਲੇ ‘ਚ ਯੁਗਾਂਡਾ ਦਾ ਰਿਕਾਰਡ ਬਹੁਤ ਹੀ ਜ਼ਿਆਦਾ ਖਰਾਬ ਹੈ ਤੇ ਯੁਗਾਂਡਾ ‘ਚ ਹਰ ਸਾਲ ਲਗਭਗ 20 ਹਜ਼ਾਰ ਸੜਕ ਹਾਦਸੇ ਹੁੰਦੇ ਹਨ। ਇਹਨਾਂ ਹਾਦਸਿਆਂ ‘ਚ ਕਰੀਬ ਦੋ ਹਜ਼ਾਰ ਲੋਕ ਮਾਰੇ ਜਾਂਦੇ ਹਨ। ਅੰਕੜਿਆਂ ਅਨੁਸਾਰ ਵਹੀਕਲਾਂ ਤੇ ਸੜਕਾਂ ਦੀ ਖਰਾਬ ਹਾਲਤ ਅਤੇ ਖਤਰਨਾਕ ਡਰਾਈਵਿੰਗ ਵੀ ਹਾਦਸਿਆਂ ਲਈ ਜਿੰਮੇਵਾਰ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।