ਬਾਲ ਆਊਟ ‘ਚ 3-2 ਨਾਲ ਜਿੱਤਿਆ ਜੈਪੁਰ, ਬੈਸਟ ਥ੍ਰੀ ਹੋਣਗੇ ਫਾਈਨਲ, ਦੂਜਾ 22 ਨੂੰ ਅਤੇ ਤੀਜਾ 23 ਨੂੰ
ਸ਼ਾਹ ਸਤਿਨਾਮ ਜੀ ਕ੍ਰਿਕਟ ਅਕਾਦਮੀ ਅਤੇ ਜੈਪੁਰ ਅਕਾਦਮੀ ਦਰਮਿਆਨ 21 ਜਨਵਰੀ ਨੂੰ ਹੋਵੇਗਾ ਪਹਿਲਾ ਫਾਈਨਲ
ਸੱਚ ਕਹੂੰ ਨਿਊਜ਼/ਸੁਨੀਲ ਵਰਮਾ(ਸਰਸਾ) ਦੂਜੇ ਐੱਸਐੱਸਜੀ (ਅੰਡਰ-14) ਆਲ ਇੰਡੀਆ ਕ੍ਰਿਕਟ(Cricket) ਟੂਰਨਾਮੈਂਟ ਦਾ ਦੂਜਾ ਸੈਮੀਫਾਈਨਲ ਮੰਗਲਵਾਰ ਨੂੰ ਸ਼ਾਹ ਸਤਿਨਾਮ ਜੀ ਕ੍ਰਿਕਟ ਸਟੇਡੀਅਮ ‘ਚ ਖੇਡਿਆ ਗਿਆ ਖਰਾਬ ਮੌਸਮ ਕਾਰਨ ਸੰਸਕਾਰਮ ਕ੍ਰਿਕਟ(Cricket ) ਅਕਾਦਮੀ ਝੱਜਰ ਅਤੇ ਸਪੋਰਟਸ ਥ੍ਰੋਨ ਕ੍ਰਿਕਟ ਅਕਾਦਮੀ ਜੈਪੁਰ ਦਰਮਿਆਨ 15-15 ਓਵਰਾਂ ਦਾ ਮੈਚ ਹੋਇਆ ਪਰ ਉਹ ਵੀ ਟਾਈ ਹੋ ਗਿਆ, ਇਸ ਤੋਂ ਬਾਅਦ ਬਾਲ ਆਊਟ ਨਾਲ ਸਪੋਰਟਸ ਥ੍ਰੋਨ ਕ੍ਰਿਕਟ ਅਕਾਦਮੀ ਜੈਪੁਰ ਦੀ ਟੀਮ 3-2 ਨਾਲ ਜੇਤੂ ਬਣੀ ਅਤੇ ਫਾਈਨਲ ‘ਚ ਜਗ੍ਹਾ ਬਣਾਈ ਜ਼ਿਕਰਯੋਗ ਹੈ ਕਿ ਬੈਸਟ ਥ੍ਰੀ ਤਹਿਤ ਫਾਈਨਲ ‘ਚ ਤਿੰਨ ਮੈਚ ਹੋਣਗੇ ਅਤੇ ਜੋ ਟੀ 2 ਮੈਚ ਜਿੱਤੇਗੀ।
ਮੈਨ ਆਫ ਦ ਮੈਚ ਬਣੇ ਜੈਪੁਰ ਦੇ ਅਸ਼ੋਕ ਨੂੰ ਟਰਾਫੀ ਦੇ ਕੇ ਸਨਮਾਨਿਤ ਕੀਤਾ
ਉਹ ਟੂਰਨਾਮੈਂਟ ਦੀ ਜੇਤੂ ਬਣੇਗੀ ਦੂਜੇ ਸੈਮੀਫਾਈਨਲ ‘ਚ ਮੁੱਖ ਮਹਿਮਾਨ ਵਜੋਂ ਰੋਹਤਕ ਤੋਂ ਐਸਜੀਐਫਆਈ ਦੇ ਸਿਲਕਟਰ ਕੁਲਵੀਰ ਹੁੱਡਾ ਨੇ ਸ਼ਿਰਕਤ ਕੀਤੀ ਅਤੇ ਮੈਨ ਆਫ ਦ ਮੈਚ ਬਣੇ ਜੈਪੁਰ ਦੇ ਅਸ਼ੋਕ ਨੂੰ ਟਰਾਫੀ ਦੇ ਕੇ ਸਨਮਾਨਿਤ ਕੀਤਾ ਮੰਗਲਵਾਰ ਨੂੰ ਦੂਜੇ ਸੈਮੀਫਾਈਨਲ ਮੈਚ ‘ਚ ਸੰਸਕਾਰਮ ਕ੍ਰਿਕਟ ਅਕਾਦਮੀ ਝੱਜਰ ਦੇ ਕਪਤਾਨ ਅਕਸ਼ੈ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਤੈਅ 15 ਓਵਰਾਂ ‘ਚ 4 ਵਿਕਟਾਂ ਦੇ ਨੁਕਸਾਨ ‘ਤੇ 138 ਦੌੜਾਂ ਬਣਾਈਆਂ ਜਿਸ ‘ਚ ਅਦਿੱਤਿਆ ਨੇ 25 ਗੇਂਦਾਂ ‘ਚ 33 ਦੌੜਾਂ, ਸ਼ੁਭਮ ਸਿੰਘ ਨੇ 25 ਗੇਤਾਂ ‘ਚ 33 ਦੌੜਾਂ ਅਤੇ ਦਿਪਾਂਸ਼ੂ ਸ਼ਰਮਾ ਨੇ 17 ਗੇਂਦਾਂ ‘ਚ 30 ਦੌੜਾਂ ਬਣਾਈਆਂ ਸਪੋਰਟਸ ਥ੍ਰੋਨ ਕ੍ਰਿਕਟ ਅਕਾਦਮੀ ਜੈਪੁਰ ਦੇ ਖਿਡਾਰੀਆਂ ਨੇ ਸ਼ਾਨਦਾਰ ਫਿਲਡਿੰਗ ਕਰਦਿਆਂ ਝੱਜਰ ਦੇ ਅਦਿੱਤਿਆ ਅਤੇ ਸ਼ੁਭਮ ਸਿੰਘ ਨੂੰ ਰਨ ਆਊਟ ਕੀਤਾ।
ਉੱਥੇ ਰੋਹਨ ਰਾਜਬਹਾਰ ਅਤੇ ਦਿੱਗਵਿਜੈ ਸਿੰਘ ਰਾਜਪੂਤ ਨੇ ਇੱਕ-ਇੱਕ ਵਿਕਟ ਹਾਸਲ ਕੀਤੀ ਟੀਚੇ ਦਾ ਪਿੱਛਾ ਕਰਨ ਉੱਤਰੀ ਸਪੋਰਟਸ ਥ੍ਰੋਨ ਕ੍ਰਿਕਟ ਅਕਾਦਮੀ ਜੈਪੁਰ ਦੀ ਟੀਮ ਤੈਅ ਓਵਰਾਂ ‘ਚ 138 ਦੌੜਾਂ ‘ਤੇ ਹੀ ਸਿਮਟ ਗਈ ਅਤੇ ਮੈਚ ਟਾਈ ਹੋ ਗਿਆ ਪਰ ਇਸ ਤੋਂ ਬਾਅਦ ਬਾਲ ਆਊਟ ਨਾਲ ਜੈਪੁਰ ਦੀ ਟੀਮ 3-2 ਨਾਲ ਜੇਤੂ ਬਣੀ ਅਤੇ ਫਾਈਨਲ ‘ਚ ਜਗ੍ਹਾ ਬਣਾਈ ਜੈਪੁਰ ਵੱਲੋਂ ਅਸ਼ੋਕ ਅਤੇ ਕਪਤਾਨ ਅਕਾਸ਼ ਛੇਜਰਾ ਨੇ ਲੜੀਵਾਰ 43 ਅਤੇ 27 ਦੌੜਾਂ ਦਾ ਯੋਗਦਾਨ ਦਿੱਤਾ ਝੱਜਰ ਵੱਲੋਂ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਸ਼ੁਭਮ ਸਿੰਘ ਨੇ 3 ਓਵਰਾਂ ‘ਚ 31 ਦੌੜਾਂ ਦੇ ਕੇ 3 ਵਿਕਟਾਂ, ਲਕਸ਼ੈ ਨੇ 1 ਓਵਰ ‘ਚ 5 ਦੌੜਾਂ ਦੇ ਕੇ ਦੋ ਵਿਕਟਾਂ ਅਤੇ ਯਸ਼ਦੀਪ ਅਹਿਲਾਵਤ ਨੇ 1 ਓਵਰ ‘ਚ 15 ਦੌੜਾਂ ਦੇ 1 ਵਿਕਟ ਹਾਸਲ ਕੀਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।