Road Accident: ਸੜਕ ਹਾਦਸੇ ’ਚ ਦੋ ਨੋਜਵਾਨਾਂ ਦੀ ਮੌਤ

Road Accident
Road Accident: ਸਵੇਰੇ-ਸਵੇਰੇ ਪੰਜਾਬ ’ਚ ਵਾਪਰਿਆ ਭਿਆਨਕ ਹਾਦਸਾ, 5 ਦੀ ਮੌਕੇ ’ਤੇ ਮੌਤ

ਲੁਧਿਆਣਾ (ਸੱਚ ਕਹੂੰ ਨਿਊਜ਼)। Road Accident: ਇੱਥੇ ਚੀਮਾ ਪੁਲ ’ਤੇ ਇੱਕ ਕਾਰ ਤੇ ਮੋਟਰਸਾਇਕਲ ਦਰਮਿਆਨ ਵਾਪਰੇ ਸੜਕ ਹਾਦਸੇ ’ਚ ਮੋਟਰਸਾਇਕਲ ਸਵਾਰ ਦੋਵੇਂ ਨੌਜਵਾਨਾਂ ਦੀ ਮੌਤ ਹੋ ਗਈ। ਮਾਮਲੇ ’ਚ ਵਾਰਸਾਂ ਦੀ ਸ਼ਿਕਾਇਤ ’ਤੇ ਪੁਲਿਸ ਵੱਲੋਂ ਨਾਮਲੂਮ ਕਾਰ ਚਾਲਕ ਖਿਲਾਫ਼ ਮੁਕੱਦਮਾ ਦਰਜ਼ ਕਰਕੇ ਜਾਂਚ ਕੀਤੀ ਜਾ ਰਹੀ ਹੈ। ਰਾਜਬੀਰ ਸਿੰਘ ਵਾਸੀ ਵਿਸ਼ਕਰਮਾ ਕਲੋਨੀ ਲੁਧਿਆਣਾ ਨੇ ਦੱਸਿਆ ਕਿ ਉਸਦਾ ਲੜਕਾ ਸੁਖਰਾਮ ਸਿੰਘ ਆਪਣੇ ਦੋਸਤ ਬਨਵਾਰੀ ਕਸ਼ਿਅਪ ਨਾਲ ਆਪਣੇ ਮੋਟਰਸਾਇਕਲ ’ਤੇ ਜਾ ਰਹੇ ਸਨ। ਜਿਉਂ ਹੀ ਦੋਵੇਂ ਚੀਮਾਂ ਪੁਲ ਦੇ ਉੱਪਰ ਪੁੱਜੇ ਤਾਂ ਉਨ੍ਹਾਂ ਨੂੰ ਇੱਕ ਬਰੀਜਾ ਕਾਰ ਦੇ ਚਾਲਕ ਨੇ ਤੇਜ਼ ਰਫ਼ਤਾਰੀ ਤੇ ਲਾਹਪ੍ਰਵਾਹੀ ਨਾਲ ਫੇਟ ਮਾਰ ਦਿੱਤੀ।

Read This : Road Accident: ਬੱਚਿਆਂ ਨੂੰ ਲੈ ਕੇ ਜਾ ਰਹੀ ਸਕੂਲੀ ਬੱਸ ਪਲਟੀ, ਕਈ ਜ਼ਖਮੀ

ਜਿਸ ਕਾਰਨ ਸੰਤੁਲਨ ਵਿਗੜਨ ਕਾਰਨ ਮੋਟਰਸਾਇਕਲ ਹਾਦਸਾਗ੍ਰਸ਼ਤ ਹੋ ਗਿਆ ਤੇ ਬਨਵਾਰੀ ਕਸ਼ਿਅਪ (25) ਦੀ ਮੌਕੇ ’ਤੇ ਹੀ ਮੌਤ ਹੋ ਗਈ। ਰਾਹਗੀਰਾਂ ਵੱਲੋਂ ਦੋਵਾਂ ਨੂੰ ਚੁੱਕ ਕੇ ਇਲਾਜ ਲਈ ਸਥਾਨਕ ਇੱਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਜਿੱਥੇ ਉਨ੍ਹਾਂ ਦੇ ਪੁੱਤਰ ਸੁਖਰਾਮ ਸਿੰਘ (27) ਨੇ ਵੀ ਜਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਜ਼ੇਰੇ ਇਲਾਜ਼ ਦਮ ਤੋੜ ਦਿੱਤਾ। ਤਫ਼ਤੀਸੀ ਅਫ਼ਸਰ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਥਾਣਾ ਡਵੀਜਨ ਨੰਬਰ- 2 ਦੀ ਪੁਲਿਸ ਵੱਲੋਂ ਰਾਜਬੀਰ ਸਿੰਘ ਦੇ ਬਿਆਨਾਂ ’ਤੇ ਨਾਮਲੂਮ ਕਾਰ ਚਾਲਕ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਗਿਆ ਹੈ। Road Accident