ਭਿਆਨਕ ਸੜਕ accident ‘ਚ ਦੋ ਨੌਜਵਾਨਾਂ ਦੀ ਮੌਤ

Two youths die in road accident

road accident | ਭਿਆਨਕ ਸੜਕ ਹਾਦਸੇ ‘ਚ ਦੋ ਨੌਜਵਾਨਾਂ ਦੀ ਮੌਤ

ਮੌੜ ਮੰਡੀ, (ਰਾਕੇਸ਼ ਗਰਗ) ਮਾਨਸਾ ਦੇ ਬਰਨਾਲਾ ਚੌਂਕ ਦੇ ਨੇੜੇ ਪੈਟਰੋਲ ਪੰਪ ਕੋਲ ਟਿੱਪਰ ਤੇ ਕਾਰ ਦੀ ਟੱਕਰ (accident) ‘ਚ ਮੌੜ ਮੰਡੀ ਦੇ ਦੋ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਜਾਣ ਦਾ ਸਮਾਚਾਰ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਰਾਜੀਵ ਕੁਮਾਰ ਲਵਲੀ (35 ਸਾਲ) ਪੁੱਤਰ ਪ੍ਰੇਮ ਕੁਮਾਰ ਗੁਪਤਾ ਅਤੇ ਬਲਜਿੰਦਰ ਸਿੰਘ ਰਾਣਾ (32 ਸਾਲ) ਪੁੱਤਰ ਬੋਘਾ ਸਿੰਘ ਘੁੰਮਣ ਵਾਲੇ ਜੋ ਕਿ ਬੀਤੀ ਰਾਤ ਚੰਡੀਗੜ੍ਹ ਤੋਂ ਅੱਜ ਸਵੇਰੇ ਆਪਣੀ ਕਾਰ ‘ਤੇ ਵਾਪਸ ਮੌੜ ਮੰਡੀ ਲਈ ਆ ਰਹੇ ਸਨ accident

ਜਦੋਂ ਉਹ ਮਾਨਸਾ ਕੈਂਚੀਆਂ ਨੇੜੇ ਪਹੁੰਚੇ ਤਾਂ ਉਥੇ ਟਿਪਰ ਤੇ ਕਾਰ ਦੀ ਟੱਕਰ ਹੋ ਗਈ ਜਿਸ ਵਿੱਚ ਕਾਰ ਸਵਾਰਾਂ ਦੋਵੇਂ ਵਿਅਕਤੀਆਂ ਦੀ ਦਰਦਨਾਕ ਮੌਤ ਹੋ ਗਈ ਦੁਰਘਟਨਾ ਦਾ ਪਤਾ ਲਗਦੇ ਹੀ ਮੌੜ ਮੰਡੀ ਅੰਦਰ ਸੋਗ ਦੀ ਲਹਿਰ ਦੌੜ ਗਈ।ਪੋਸਟ ਮਾਰਟਮ ਤੋਂ ਬਾਅਦ ਦੋਵਾਂ ਮ੍ਰਿਤਕਾਂ ਦਾ ਸਸਕਾਰ ਮੌੜ ਮੰਡੀ ਦੇ ਰਾਮ ਬਾਗ ਵਿਚ ਕਰ ਦਿੱਤਾ ਗਿਆ। ਮ੍ਰਿਤਕ ਬਲਜਿੰਦਰ ਸਿੰਘ ਰਾਣਾ ਆਪਣੇ ਪਿੱਛੇ ਪਤਨੀ ਇਕ ਪੁੱਤਰ ਛੱਡ ਗਿਆ ਜਦਕਿ ਲਵਲੀ ਕੁਮਾਰ ਗੁਪਤਾ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਇਕ ਪੁੱਤਰ ਅਤੇ ਇਕ ਪੁੱਤਰੀ ਛੱਡ ਗਿਆ। accident

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।