ਇਹ ਦੋ ਨੌਜਵਾਨ ਛਾਪਦੇ ਸਨ ਨਕਲੀ ਨੋਟ, ਪੁਲਿਸ ਨੇ ਕੀਤਾ ਖੁਲਾਸਾ

 Arrested, Fake, Currecny, Young Men, Amritsar, Police

ਅੰਮ੍ਰਿਤਸਰ (ਸੱਚ ਕਹੂੰ ਨਿਊਜ਼)। ਸਥਾਨਕ ਪੁਲਿਸ ਨੇ ਦੋ ਅਜਿਹੇ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਸ਼ਹਿਰ ਵਿੱਚ ਨਕਲੀ ਨੋਟ ਬਣਾਉਂਦੇ ਸਨ। ਇਹ ਦੋਵੇਂ ਨੌਜਵਾਨ ਅੰਮ੍ਰਿਤਸਰ ਦੇ ਗੁਰੂ ਨਾਨਕਪੁਰਾ ਦੇ ਰਹਿਣ ਵਾਲੇ ਹਨ। ਕਾਬੂ ਕੀਤੇ ਗਏ ਨੌਜਵਾਨਾਂ ਦੀ ਪਛਾਣ ਸੰਦੀਪ ਕੁਮਾਰ ਤੇ ਗੁਰਮੀਤ ਸਿੰਘ ਵਜੋਂ ਹੋਈ ਹੈ, ਜੋ ਦੋਵੇਂ ਫੋਟੋਗ੍ਰਾਫ਼ੀ ਦਾ ਕਿੱਤਾ ਕਰਦੇ ਸਨ। ਪ੍ਰੈਸ ਕਾਨਫਰੰਸ ਦੌਰਾਨ ਏਸੀਪੀ ਜੀ.ਐਸ. ਵਿਰਕ ਨੇ ਦੱਸਿਆ ਕਿ ਪੁਲਿਸ ਵੱਲੋਂ ਕਾਬੂ ਕੀਤੇ ਗਏ ਦੋਵੇਂ ਨੌਜਵਾਨਪ੍ਰਿੰਟਰ ਤੇ ਸਕੈਨਰ ਦੀ ਮਦਦ ਨਾਲ ਭਾਰਤੀ ਕਰੰਸੀ ਦੇ ਨਕਲੀ ਨੋਟ ਛਾਪਦੇ ਸਨ।  ਉਨ੍ਹਾਂ ਬਾਰੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਕੁਝ ਨੌਜਵਾਨ ਇਸ ਤਰ੍ਹਾਂ ਨਕਲੀ ਨੋਟ ਛਾਪਣ ਦਾ ਕੰਮ ਕਰ ਰਹੇ ਹਨ। ਜਦੋਂ ਪੁਲਿਸ ਨੇ ਛਾਪੇਮਾਰੀ ਕੀਤੀ ਤਾਂ ਇਨ੍ਹਾਂ ਕੋਲੋਂ ਇੱਕ ਪ੍ਰਿੰਟਰ ਸਕੈਨਰ, ਸਿਆਹੀ ਤੇ ਛਾਪੇ ਗਏ ਨਕਲੀ 100, 500 ਤੇ 2000 ਦੇ ਜਾਅਲੀ ਨੋਟ ਬਰਾਮਦ ਹੋਏ। ਬਰਾਮਦ ਕੀਤੇ ਗਏ ਨੋਟਾਂ ਦੀ ਕੁੱਲ ਰਕਮ 64,000 ਰੁਪਏ ਬਣਦੀ ਹੈ।