ਨੌਜਵਾਨ ਨੇ ਤਾਏ ਨੂੰ ਗੋਲੀ ਮਾਰ ਕੇ ਕੀਤਾ ਕਤਲ

Nephew, Killed, Uncle 

ਪੁਲਿਸ ਨੇ ਅੱਤਵਾਦੀ ਵਾਂਗ ਘੇਰਾਬੰਦੀ ਕਰਕੇ ਕਥਿਤ ਕਾਤਲ ਕਾਬੂ | Murder

ਸੰਗਰੂਰ (ਗੁਰਪ੍ਰੀਤ ਸਿੰਘ)। ਜ਼ਿਲ੍ਹਾ ਸੰਗਰੂਰ ਦੇ ਪਿੰਡ ਕਪਿਆਲ ‘ਚ ਬੀਤੀ ਰਾਤ ਇੱਕ ਨੌਜਵਾਨ ਨੇ ਇੱਕ ਤਾਂਤਰਿਕ ਔਰਤ ਨਾਲ ਮਿਲਕੇ ਆਪਣੇ ਤਾਏ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਅੰਦਰੋਂ ਦਰਵਾਜਾ ਬੰਦ ਕਰ ਲਿਆ। ਪੁਲਿਸ ਨੇ ਅੱਜ ਸਾਰੇ ਘਰ ਦੀ ਘੇਰਾਬੰਦੀ ਕਰਕੇ ਦੋਵਾਂ ਨੂੰ ਮੁਸ਼ਕਿਲ ਨਾਲ ਕਾਬੂ ਕੀਤਾ। ਜਾਣਕਾਰੀ ਅਨੁਸਾਰ ਪਿੰਡ ਕਪਿਆਲ ਦਾ ਰਹਿਣ ਵਾਲਾ 25 ਸਾਲ ਦਾ ਨੌਜਵਾਨ ਮਨਦੀਪ ਸਿੰਘ ਇੱਕ ਔਰਤ ਨਾਲ ਬੀਤੀ ਰਾਤ ਆਪਣੇ ਘਰ ਪੁੱਜਾ। ਜਿੱਥੇ ਉਸ ਨੇ ਮਾਮੂਲੀ ਤਕਰਾਰ ਤੋਂ ਬਾਅਦ ਆਪਣੇ ਤਾਏ ਸੁਲਤਾਨ ਸਿੰਘ ਨੂੰ ਗੋਲੀਆਂ ਮਾਰਕੇ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਪੁਲਿਸ ਤੋਂ ਲੁਕਣ ਲਈ ਉਹ ਘਰ ਵਿੱਚ ਹੀ ਛੁਪ ਗਏ। (Murder)

ਇਹ ਵੀ ਪੜ੍ਹੋ : ਪੈਟਰੋਲ-ਡੀਜ਼ਲ 25 ਰੁਪਏ ਸਸਤਾ ਕਰਨ ਵਾਲੀ ਖਬਰ ਆ ਗਈ ਹੈ?

ਇੰਨਾਂ ਹੀ ਨਹੀਂ, ਪੁਲਿਸ ਤੋਂ ਬਚਣ ਲਈ ਉਹ ਰਾਤ ਨੂੰ ਹਵਾਈ ਫਾਇਰ ਵੀ ਕਰਦਾ ਰਿਹਾ। ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਰਾਤ ਵਿੱਚ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਆਪਰੇਸ਼ਨ ਰੋਕ ਦਿੱਤਾ ਪ੍ਰੰਤੂ ਸਵੇਰ ਹੁੰਦਿਆਂ ਹੀ ਭਾਰੀ ਪੁਲਿਸ ਪਾਰਟੀ ਬੁਲੇਟ ਪਰੂਫ ਜੈਕੇਟਾਂ ਪਾ ਕੇ ਪਿੰਡ ਵਿੱਚ ਪਹੁੰਚ ਗਈ ਅਤੇ ਚਾਰੇ ਪਾਸਿਓਂ ਘਰ ਨੂੰ ਘੇਰ ਲਿਆ। ਇਸ ਤੋਂ ਬਾਅਦ ਪੁਲਿਸ ਨੇ ਛੱਤ ਤੋਂ ਘਰ ਵਿੱਚ ਦਾਖਿਲ ਹੋ ਕੇ ਦੋਵਾਂ ਨੂੰ ਕਾਬੂ ਕਰ ਲਿਆ। ਜਦੋਂ ਦੋਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਸਮੇਂ ਦੋਵੇਂ ਘਰ ਵਿੱਚ ਅੱਗ ਦੀ ਧੂੰਈ ਬਾਲ ਕੇ ਕੋਈ ਤਾਂਤਰਿਕ ਗਤੀਵਿਧੀ ਕਰ ਰਹੇ ਸਨ। (Murder)

ਇਸ ਪੂਰੇ ਆਪ੍ਰੇਸ਼ਨ ਦੀ ਅਗਵਾਈ ਕਰਨ ਵਾਲੇ ਡੀਐਸਪੀ ਸੰਦੀਪ ਵਡੇਰਾ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਨੌਜਵਾਨ ਅਤੇ ਔਰਤ ਤੋਂ ਬੰਦੂਕ, ਕੁਝ ਕਾਰਤੂਸ ਤੇ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਗਏ ਹਨ ਪ੍ਰੰਤੂ ਵਾਰਦਾਤ ਨੂੰ ਅੰਜਾਮ ਦੇਣ ਦਾ ਕਾਰਨ ਕੀ ਸੀ ਇਸ ਦਾ ਖੁਲਾਸਾ ਤਾਂ ਜਾਂਚ ਤੋਂ ਬਾਅਦ ਹੀ ਹੋ ਸਕੇਗਾ। ਪਿੰਡ ਦੇ ਸਰਪੰਚ ਅਤੇ ਨੌਜਵਾਨ ਮਨਦੀਪ ਸਿੰਘ ਦੀ ਮਾਤਾ ਪਰਮਜੀਤ ਕੌਰ ਨੇ ਦੱਸਿਆ ਕਿ ਮਨਦੀਪ ਨੇ ਆਪਣੇ ਤਾਏ ਨੂੰ ਨਹੀਂ ਮਾਰਿਆ। ਉਸ ਦੇ ਨਾਲ ਮੌਜੂਦ ਔਰਤ ਨੇ ਗੋਲੀ ਚਲਾ ਕੇ ਸੁਲਤਾਨ ਸਿੰਘ ਨੂੰ ਮੌਤ ਦੇ ਘਾਟ ਉਤਾਰਿਆ ਹੈ ਜਿੱਥੋਂ ਤੱਕ ਮਨਦੀਪ ਦਾ ਸਵਾਲ ਹੈ ਉਹ ਪਿਛਲੇ ਕੁਝ ਸਮੇਂ ਤੋਂ ਮਾਨਸਿਕ ਤੌਰ ਤੇ ਠੀਕ ਨਹੀਂ ਹੈ। (Murder)