ਰਾਜਪੁਰਾ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ

Six, Dead, Road, Accident

ਦੋ ਜਣਿਆਂ ਦੀ ਮੌਤ, ਇੱਕ ਜ਼ਖ਼ਮੀ

ਰਾਜਪੁਰਾ (ਅਜਯ ਕਮਲ)। ਇਲਾਕੇ ‘ਚ ਹੋਏ ਦੋ ਸੜਕ ਹਾਦਸਿਆਂ ‘ਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ ਇੱਕ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਗੁਰਜੀਤ ਸਿੰਘ ਵਾਸੀ ਪਿੰਡ ਥੂਹਾ ਯੂਪੀ ਨੇ ਆਪਣੀ ਸਿਕਾਇਤ ‘ਚ ਪੁਲਿਸ ਨੂੰ ਦੱਸਿਆ ਕਿ ਉਸ ਦਾ ਦੋਸਤ ਰਣਧੀਰ ਸਿੰਘ ਵਾਸੀ ਦੇਵ ਨਗਰ ਕਲੋਨੀ ਰਾਜਪੁਰਾ ਜੋ ਕਿ ਆਪਣੇ ਮੋਟਰ ਸਾਇਕਲ ਤੇ ਸਵਾਰ ਹੋ ਕੇ ਰਾਜਪੁਰਾ ਜਾ ਰਿਹਾ ਸੀ ਤਾਂ ਪਿੰਡ ਕੋਟਲਾ ਕੋਲ ਇੱਕ ਟਿੱਪਰ ਡਰਾਵਿਰ ਬਲਵਿੰਦਰ ਸਿੰਘ ਵਾਸੀ ਪਿੰਡ ਲਮੀਨਾ ਗੁਰਦਾਸਪੁਰ ਨੇ ਆਪਣਾ ਟਿੱਪਰ ਬਿਨ੍ਹਾ ਰਿਫਲੈਕਟਰ ਦੇ ਇਸ਼ਾਰੇ ਦੇ ਖੜਾ ਸੀ ਜਿਸ ਕਾਰਨ ਗਣਧੀਰ ਦਾ ਮੋਟਰਸਾਇਕਲ ਟਿੱਪਰ ਵਿੱਚ ਜਾ ਵੱਜਾ ਜਿਸ ਕਾਰਨ ਉਸ ਦੀ ਮੌਤ ਹੋ ਗਈ। (Road Accidents)

ਇਸੇ ਤਰ੍ਹਾਂ ਦੂਜਾ ਸੜਕ ਹਾਦਸਾ ਪਿੰਡ ਨਰੜੂ ਭੱਠ ਕੋਲ ਹੋਇਆ ਜਿਸ ਵਿੱਚ ਜਰਨੈਲ ਸਿੰਘ ਵਾਸੀ ਪਿੰਡ ਨਰੜੂ ਨੇ ਆਪਣੀ ਸ਼ਿਕਾਇਤ ਵਿੱਚ ਪੁਲਿਸ ਨੂੰ ਦੱਸਿਆ ਕਿ ਉਹ ਅਤੇ ਉਸ ਦਾ ਲੜਕਾ ਇੰਦਰਜੀਤ ਸਿੰਘ ਨਾਲ ਸਵਾਰ ਹੋ ਕੇ ਕਿਸੇ ਕੰਮ ਜਾ ਰਿਹਾ ਸੀ ਜਦੋਂ ਉਹ ਪਿੰਡ ਨਰੜੂ ਦੇ ਭੱਠੇ ਨੇੜੇ ਪਹੁੰਚੇ ਤਾਂ ਇੱਕ ਕਾਰ ਸਵਾਰ ਡਰਾਇਵਰ ਦਲੇਰ ਸਿੰਘ ਵਾਸੀ ਪਿੰਡ ਨੌਗਾਵਾ ਸੰਭੂ ਨੇ ਬੜੀ ਤੇਜ਼ ਰਫਤਾਰ ਤੇ ਲਾਪ੍ਰਵਾਹੀ ਦੇ ਨਾਲ ਆਪਣੀ ਕਾਰ ਉਨ੍ਹਾਂ ਦੇ ਮੋਟਰਸਾਇਕਲ ‘ਚ ਮਾਰ ਦਿੱਤੀ ਜਿਸ ਕਾਰਨ ਉਸ ਦੇ ਲੜਕੇ ਦੀ ਮੌਤ ਹੋ ਗਈ ਤੇ ਉਸ ਨੂੰ ਸੱਟਾਂ ਲੱਗੀਆਂ । ਪੁਲਿਸ ਨੇ ਉਕਤ ਦੋਵਾਂ ਡਰਾਇਵਰਾਂ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। (Road Accidents)