ਜਨਮ ਦਿਨ ਮਨਾ ਕੇ ਵਾਪਸ ਆ ਰਹੇ ਵਿਦਿਆਰਥੀ ਦੇ ਮਾਪਿਆਂ ‘ਤੇ ਡਿੱਗਿਆ ਦੁੱਖਾਂ ਦਾ ਪਹਾੜ

Student, Dies, Road, Accident

ਦਸਵੀਂ ਜਮਾਤ ਦਾ ਵਿਦਿਆਰਥੀ ਸੀ ਮ੍ਰਿਤਕ ਗੁਰਮਨ ਸਿੰਘ

ਸਤਪਾਲ ਥਿੰਦ
ਫਿਰੋਜ਼ਪੁਰ, 25 ਦਸੰਬਰ। 

ਦੋਸਤਾਂ ਨਾਲ ਆਪਣਾ ਜਨਮਦਿਨ ਮਨਾ ਕੇ ਘਰ ਵਾਪਸ ਜਾਦੇ ਸਮੇਂ ਦਸਵੀਂ ਜਮਾਤ ਦੇ ਵਿਦਿਆਰਥੀ ਗੁਰਮਨ ਸਿੰਘ ਦੀ ਸੜਕ ਹਾਦਸੇ ‘ਚ ਮੌਤ ਹੋ ਗਈ, ਜਿਸ ਕਾਰਨ ਪੂਰੇ ਪਰਿਵਾਰ ‘ਚ ਮਾਤਮ ਛਾ ਗਿਆ।

ਜਾਣਕਾਰੀ ਅਨੁਸਾਰ ਪਿੰਡ ਮਾਣਾ ਸਿੰਘ ਵਾਲਾ ਦੇ ਅਗਾਂਹ ਵਧੂ ਕਿਸਾਨ ਕਾਲਾ ਸਿੰਘ ਦੇ ਪੁੱਤਰ ਗੁਰਮਨ ਸਿੰਘ ਜੋ ਸੁਰਜੀਤ ਮੈਮੋਰੀਅਲ ਸਕੂਲ ਮੱਲਵਾਲ ਦੇ ਦਸਵੀਂ ਜਮਾਤ ਦਾ ਵਿਦਿਆਰਥੀ ਸੀ, ਜੋ 15 ਸਾਲ ਦੀ ਉਮਰ ਦਾ ਹੋ ਗਿਆ ਸੀ ਤੇ ਆਪਣੇ ਦੋਸਤਾਂ ਨਾਲ ਆਪਣਾ ਜਨਮ ਦਿਨ ਮਨਾਉਣ ਤੋਂ ਬਾਅਦ ਫ਼ਿਰੋਜ਼ਪੁਰ ਤੋਂ ਘਰ ਵਾਪਸ ਜਾ ਰਿਹਾ ਸੀ। ਜਦ ਉਹ ਬਸਤੀ ਭਾਗ ਸਿੰਘ ਨੇੜੇ ਪਹੁੰਚਿਆ ਤਾਂ ਇੱਕ ਕਾਰ ਨੂੰ ਪਾਸ ਕਰਨ ਲੱਗਿਆਂ ਉਸ ਦੀ ਸਕੂਟਰੀ ਹਾਦਸਾਗ੍ਰਸਤ ਹੋ ਗਈ।

ਜਿਸ ਕਾਰਨ ਗੁਰਮਨ ਸਿੰਘ ਸੜਕ ਵਾਲੇ ਪਾਸੇ ਡਿਗ ਪਿਆ ਅਤੇ ਉਸ ਦਾ ਇੱਕ ਦੋਸਤ ਮਣੀ ਸੜਕ ਦੇ ਦੂਜੇ ਪਾਸੇ ਡਿਗ ਪਿਆ ਇਸ ਦੌਰਾਨ ਸਾਹਮਣੇ ਤੋਂ ਆ ਰਹੀ ਨਿੱਜੀ ਕੰਪਨੀ ਦੀ ਬੱਸ ਨੇ ਗੁਰਮਨ ਸਿੰਘ ਨੂੰ ਹੇਠਾਂ ਕੁਚਲ ਦਿੱਤਾ, ਜਿਸ ਕਾਰਨ ਉਸ ਦੀ ਮੌਕੇ ‘ਤੇ ਮੌਤ ਹੋ ਗਈ ਜਦ ਕਿ ਉਸਦੇ ਦੋਸਤ ਮਣੀ ਨੂੰ ਸੱਟਾਂ ਲੱਗਣ ਕਾਰਨ ਉਸਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਥਾਣਾ ਕੁੱਲਗੜੀ ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਕਾਰਵਾਈ ਕੀਤੀ ਜਾ ਰਹੀ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।