ਸਾਡੇ ਨਾਲ ਸ਼ਾਮਲ

Follow us

25.3 C
Chandigarh
Tuesday, February 17, 2026
More
    Home Breaking News ਦੋ ਟ੍ਰੇਲਰਾਂ ਦ...

    ਦੋ ਟ੍ਰੇਲਰਾਂ ਦੀ ਟੱਕਰ, ਚਾਰ ਲੋਕਾਂ ਦੀ ਮੌਤ

    ਦੋ ਟ੍ਰੇਲਰਾਂ ਦੀ ਟੱਕਰ, ਚਾਰ ਲੋਕਾਂ ਦੀ ਮੌਤ

    ਅਜਮੇਰ (ਏਜੰਸੀ)। ਰਾਜਸਥਾਨ ਦੇ ਅਜਮੇਰ ਦੇ ਆਦਰਸ਼ਨਗਰ ਥਾਣਾ ਖੇਤਰ ਵਿੱਚ ਮੰਗਲਵਾਰ ਸਵੇਰੇ ਦੋ ਟ੍ਰੇਲਰਾਂ ਦੀ ਟੱਕਰ ਹੋਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਖੇਤਰ ਦੇ ਪਰਬਤਪੁਰਾ ਬਾਈਪਾਸ ’ਤੇ ਦੋ ਟ੍ਰੇਲਰਾਂ ਨੂੰ ਭਿਆਨਕ ਆਹਮੋ-ਸਾਹਮਣੇ ਦੀ ਟੱਕਰ ਨਾਲ ਅੱਗ ਲੱਗ ਗਈ, ਜਿਸ ਕਾਰਨ ਉਨ੍ਹਾਂ ਦੇ ਡਰਾਈਵਰ ਅਤੇ ਸਹਿ-ਡਰਾਈਵਰਾਂ ਨੂੰ ਭੱਜਣ ਦਾ ਮੌਕਾ ਨਹੀਂ ਮਿਲਿਆ ਅਤੇ ਸੜ ਜਾਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਨਗਰ ਨਿਗਮ ਦੀਆਂ ਫਾਇਰ ਟੈਂਡਰ ਮੌਕੇ ’ਤੇ ਪਹੁੰਚੇ ਅਤੇ ਅੱਗ ’ਤੇ ਕਾਬੂ ਪਾਇਆ ਗਿਆ। ਆਦਰਸ਼ ਨਗਰ ਥਾਣਾ ਵੀ ਮੌਕੇ ’ਤੇ ਪਹੁੰਚ ਗਿਆ। ਪੁਲਿਸ ਨੇ ਕਰੇਨ ਦੀ ਮਦਦ ਨਾਲ ਟਰਾਲੇ ਹਟਾਏ। ਚਾਰਾਂ ਦੀਆਂ ਲਾਸ਼ਾਂ ਜੇਐਲਐਨ ਹਸਪਤਾਲ ਲਿਜਾਈਆਂ ਗਈਆਂ। ਮਿ੍ਰਤਕਾਂ ਵਿੱਚੋਂ ਦੋ ਜੈਪੁਰ ਦੇ ਸ਼ਾਹਪੁਰਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ, ਜਦੋਂ ਕਿ ਦੋ ਦੀ ਪਛਾਣ ਕੀਤੀ ਜਾ ਰਹੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ