ਜੰਮੂ ‘ਚ ਕੋਰੋਨਾ ਨਾਲ ਦੋ ਸੰਕ੍ਰਮਿਤ, ਸਕੂਲ ਬੰਦ

ਜੰਮੂ ‘ਚ ਕੋਰੋਨਾ ਨਾਲ ਦੋ ਸੰਕ੍ਰਮਿਤ, ਸਕੂਲ ਬੰਦ
31 ਮਾਰਚ ਤੱਕ ਬੰਦ ਕੀਤੇ ਗਏ ਸਕੂਲ

ਜੰਮੂ, ਏਜੰਸੀ। ਜੰਮੂ ਕਸ਼ਮੀਰ ‘ਚ ਕੋਰੋਨਾ ਵਾਇਰਸ ਦੇ ਦੋ ਮਾਮਲੇ ਸਾਹਮਣੇ ਆਉਣ ‘ਤੇ ਪ੍ਰਸ਼ਾਸਨ ਨੇ ਸ਼ਨਿੱਚਰਵਾਰ ਨੂੰ ਪਹਿਲਾ ਕੋਰੋਨਾ ਵਾਇਰਸ ਅਲਰਟ ਜਾਰੀ ਕੀਤਾ ਅਤੇ ਜੰਮੂ ਅਤੇ ਸਾਂਬਾ ਜ਼ਿਲ੍ਹੇ ਦੇ ਸਕੂਲਾਂ ਨੂੰ 31 ਮਾਰਚ ਤੱਕ ਬੰਦ ਕਰ ਦਿੱਤਾ ਗਿਆ ਹੈ। ਪ੍ਰਦੇਸ਼ ਦੀ ਸੂਚਨਾ ਨਿਦੇਸ਼ਕ ਅਧਿਕਾਰੀ ਡਾ. ਸੇਹਰਿਸ਼ ਅਸਗਰ ਨੇ ਟਵੀਟ ਕੀਤਾ ਕਿ ਜੰਮੂ ‘ਚ ਕੋਰੋਨਾ ਵਾਇਰਸ ਨਾਲ ਦੋ ਲੋਕਾਂ ਦੇ ਸੰਕ੍ਰਮਿਤ ਹੋਣ ਦੀ ਜਾਣਕਾਰੀ ਮਿਲੀ ਹੈ। ਦੋਵੇਂ ਮਾਮਲੇ ਗੰਭੀਰ ਹਨ ਜਿਸ ‘ਚ ਜਾਂਚ ‘ਚ ਪਾਜੀਟਿਵ ਹੋਣ ਦੀ ਸੰਭਾਵਨਾ ਹੈ। ਦੋਵਾਂ ਨੂੰ ਜੰਮੂ ਦੇ ਸਰਕਾਰੀ ਮੈਡੀਕਲ ਕਾਲਜ ‘ਚ ਵੱਖਰੇ ਵਾਰਡ ‘ਚ ਨਿਗਰਾਨੀ ‘ਚ ਰੱਖਿਆ ਗਿਆ ਹੈ ਅਤੇ ਉਹਨਾਂ ਦੀ ਹਾਲਤ ਸਥਿਰ ਹੈ। ਉਹਨਾਂ ਅੱਗੇ ਕਿਹਾ ਕਿ ਸਾਰੇ ਪ੍ਰੋਟੋਕਾਲ ਦਾ ਪਾਲਣ ਕੀਤਾ ਜਾ ਰਿਹਾ ਹੈ। ਦੋਵਾਂ ਨੂੰ ਹਸਪਤਾਲ ‘ਚ ਮੈਡੀਕਲ ਸਲਾਹ ਅਤੇ ਨਿਗਰਾਨੀ ਲਈ ਆਈਸੋਲੇਸ਼ਨ ਵਾਰਡ ‘ਚ ਰੱਖਿਆ ਗਿਆ ਹੈ ਅਤੇ ਲੋਕਾਂ ਨੂੰ ਅਜਿਹੇ ਮਾਮਲਿਆਂ ‘ਚ ਸਹਿਯੋਗ ਦੀ ਅਪੀਲ ਕੀਤੀ ਗਈ ਹੈ। ਰਾਜ ਸਕੱਤਰ ਅਤੇ ਰਾਜ ਸਰਕਾਰ ਦੇ ਮੁੱਖ ਬੁਲਾਰੇ ਰੋਹਿਤ ਕੰਸਲ ਨੇ ਕਿਹਾ ਕਿ ਜੰਮੂ ਅਤੇ ਸਾਂਬਾ ਦੇ ਸਾਰੇ ਪ੍ਰਾਇਮਰੀ ਸਕੂਲਾਂ ਨੂੰ 31 ਮਾਰਚ ਤੱਕ ਲਈ ਬੰਦ ਕਰ ਦਿੱਤਾ ਗਿਆ ਹੈ। ਸ੍ਰੀ ਕੰਸਲ ਨੇ ਟਵੀਟ ਕਰਕੇ ਸਾਰੇ ਸਰਕਾਰੀ ਦਫ਼ਤਰਾਂ ਨੂੰ ਬਾਇਓਮੈਟ੍ਰਿਕ ਅਟੈਂਡੈਂਸ ‘ਤੇ ਰੋਕ ਲਾਉਣ ਦੇ ਐਲਾਨ ਬਾਰੇ ਵੀ ਜਾਣਕਾਰੀ ਦਿੱਤੀ। corona virus

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।