ਨੋਟੀਫਿਕੇਸ਼ਨ ਰੱਦ ਕਰਨ ਲਈ 20 ਆਦੇਸ਼ ਪਾਸ ਕਰਨ ਦਾ ਦੋਸ਼
ਬੰਗਲੌਰ: ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਤੇ ਪ੍ਰਦੇਸ਼ ਭਾਰਤੀ ਜਨਤਾ ਪਾਰਟੀ (ਭਾਜਪਾ) ਪ੍ਰਧਾਨ ਬੀ ਐਸ ਯੇਦੀਯੁਰੱਪਾ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਇਕਾਈ (ਏਸੀਬੀ) ਨੇ ਉਨ੍ਹਾਂ ਦੇ ਮੁੱਖ ਮੰਤਰੀ ਕਾਰਜਕਾਲ ਦੌਰਾਨ ਜ਼ਮੀਨ ਦੇ ਨੋਟੀਫਿਕੇਸ਼ਨ ਰੱਦ ਕਰਨ ਦੇ ਮਾਮਲੇ ‘ਚ ਦੋ ਨਵੀਂ FIR ਦਰਜ ਕੀਤੀ ਹੈ
ਏਸੀਬੀ ਨੇ ਸ਼ਹਿਰੀ ਵਿਕਾਸ ਵਿਭਾਗ ਦੇ ਚਾਰ ਵਿਅਕਤੀਆਂ ਦੇ ਨਾਂਅ ਵੀ ਇਸ ਪਹਿਲੀ ਸੂਚਨਾ ਰਿਪੋਰਟ (FIR) ‘ਚ ਦਰਜ ਕੀਤੇ ਹਨ ਸੂਤਰਾਂ ਅਨੁਸਾਰ ਇਹ ਐਫਆਈਆਰ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7,8, 13 (1) (C) (D) ਤੇ ਭਾਰਤੀ ਦੰਡ ਸੰਹਿਤਾ ਦੀ ਧਾਰਾ 406, 420 ਤੇ 120 (B) ਤਹਿਤ ਦਰਜ ਕੀਤੀ ਗਈ ਹੈ
ਜ਼ਿਕਰਯੋਗ ਹੈ ਕਿ ਇਹ ਐਫਆਈਆਰ ਨਿੱਜੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਡੀ ਅਯੱਪਾ ਦੀ ਸ਼ਿਕਾਇਤ ਤੋਂ ਬਾਅਦ ਦਰਜ ਕੀਤੀ ਗਈ ਹੈ ਜਿਨ੍ਹਾਂ ‘ਚ ਦੋਸ਼ ਲਾਇਆ ਗਿਆ ਹੈ ਕਿ ਉਨ੍ਹਾਂ ਮੁੱਖ ਮੰਤਰੀ ਕਾਰਜਕਾਲ ਦੌਰਾਨ ਬੰਗਲੌਰ ‘ਚ ਡਾ. ਸ਼ਿਵਰਾਮਾ ਕਾਰਨਥ ਦੇ ਜ਼ਮੀਨ ਦੀ ਨੋਟੀਫਿਕੇਸ਼ਨ ਰੱਦ ਕਰਨ ਲਈ 20 ਆਦੇਸ਼ ਪਾਸ ਕੀਤੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।