ਸਾਡੇ ਨਾਲ ਸ਼ਾਮਲ

Follow us

14.4 C
Chandigarh
Tuesday, February 17, 2026
More
    Home ਇੱਕ ਨਜ਼ਰ ਅਫਗਾਨਿਸਤਾਨ &#...

    ਅਫਗਾਨਿਸਤਾਨ ‘ਚ ਸੈਨਾ ਦੇ ਦੋ ਹੈਲੀਕਾਪਟਰ ਦੀ ਟੱਕਰ

    ਟੱਕਰ ਦੌਰਾਨ 15 ਲੋਕਾਂ ਦੀ ਮੌਤ

    ਕਾਬੁਲ। ਅਫਗਾਨਿਸਤਾਨ ਵਿੱਚ ਹੇਲਮੰਦ ਸੂਬੇ ਦੇ ਨਵਾ ਜ਼ਿਲ੍ਹੇ ਵਿੱਚ ਸੈਨਾ ਦੇ ਦੋ ਹੈਲੀਕਾਪਟਰਾਂ ਦੀ ਟੱਕਰ ਹੋਣ ਤੇ ਘੱਟੋ ਘੱਟ 15 ਵਿਅਕਤੀਆਂ ਦੀ ਮੌਤ ਹੋ ਗਈ। ਟੋਲਾ ਨਿਊਜ਼ ਨੇ ਸੁਰੱਖਿਆ ਬਲਾਂ ਦੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਮੰਗਲਵਾਰ ਦੀ ਰਾਤ ਨੂੰ ਅਫ਼ਗ਼ਾਨ ਏਅਰ ਫੋਰਸ ਦੇ ਦੋ ਹੈਲੀਕਾਪਟਰ ਦੱਖਣੀ ਹੇਲਮੰਦ ਦੇ ਨਵਾ ਜ਼ਿਲੇ ਵਿੱਚ ਹਾਦਸਾਗ੍ਰਸਤ ਹੋ ਗਏ। ਇਸ ਹਾਦਸੇ ਵਿੱਚ ਘੱਟੋ ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ।

    ਸੂਤਰਾਂ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਹੈਲੀਕਾਪਟਰ ਕਮਾਂਡ ਨੂੰ ਲੈ ਕੇ ਜ਼ਖਮੀ ਸੁਰੱਖਿਆ ਬਲਾਂ ਨੂੰ ਲੈ ਜਾ ਰਹੇ ਸਨ। ਇਕ ਹੋਰ ਸੂਤਰ ਨੇ ਦੱਸਿਆ ਕਿ ਇਸ ਹਾਦਸੇ ਵਿਚ ਅੱਠ ਲੋਕਾਂ ਦੀ ਮੌਤ ਹੋ ਗਈ ਹੈ। ਰੱਖਿਆ ਮੰਤਰਾਲੇ ਨੇ ਇਸ ਹਾਦਸੇ ‘ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਸੂਬਾਈ ਰਾਜਪਾਲ ਦੇ ਬੁਲਾਰੇ ਉਮਰ ਜ਼ਵਾਕ ਨੇ ਨਾਵਾ ਜ਼ਿਲ੍ਹੇ ਵਿੱਚ ਹਾਦਸੇ ਦੀ ਪੁਸ਼ਟੀ ਕੀਤੀ ਹੈ ਪਰ ਵੇਰਵਾ ਨਹੀਂ ਦਿੱਤਾ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.