ਵੱਡੇ ਪੱਧਰ ‘ਤੇ ਛਪਾਈ ਸ਼ੁਰੂ
ਨਵੀਂ ਦਿੱਲੀ: ਸਰਕਾਰ ਨੇ 200 ਰੁਪਏ ਦਾ ਨਵਾਂ ਨੋਟ ਲਿਆਉਣ ਦੀ ਤਿਆਰੀ ਸ਼ੁਰੂ ਕਰ ਲਈ ਹੈ। ਇਹ ਕਦੋਂ ਆਵੇਗਾ ਸਰਕਾਰ ਨੇ ਇਸ ਦੀ ਤਾਰੀਖ ਦੀ ਜਾਣਕਾਰੀ ਨਹੀਂ ਦਿੱਤੀ। ਫਿਲਮਹੁਣ ਇਹ ਤੈਅ ਹੋ ਗਿਆ ਹੈ ਕਿ ਨਵਾਂ ਨੋਟ ਜਲਦੀ ਬਜ਼ਾਰ ਵਿੱਚ ਆ ਜਾਵੇਗਾ। ਇਸ ਦਾ ਅਕਾਰ ਵੀ ਅਜਿਹਾ ਰੱਖਿਆ ਗਿਆ ਹੈ ਜਿਸ ਨਾਲ ਮੌਜ਼ੂਦਾ ਏਟੀਐੱਮ ਵਿੱਚ ਕਿਸੇ ਤਰ੍ਹਾਂ ਦਾ ਬਦਲਾਅ ਦੀ ਲੋੜ ਨਹੀਂ ਪਵੇਗੀ।
ਦੂਜੇ ਪਾਸੇ ਸਰਕਾਰੀ ਸੂਤਰਾਂ ਨੇ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਹੈ ਕਿ ਬਜ਼ਾਰ ਵਿੱਚ ਦੋ ਹਜ਼ਾਰ ਰੁਪਏ ਦੇ ਨੋਟਾਂ ਦੀ ਜਮ੍ਹਾਖੋਰੀ ਹੋ ਰਹੀ ਹੈ, ਜਿਸ ਕਾਰਨ ਇਸ ਦੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ। ਇਨ੍ਹਾਂ ਨੋਟਾਂ ਦੀ ਛਪਾਈ ਰੋਕਣ ਸਬੰਧੀ ਕਿਆਸਅਰਾਈਆਂ ‘ਤੇ ਵੀ ਰੋਕ ਲਾਉਂਦੇ ਹੋਏ ਸੂਤਰਾਂ ਨੇ ਸਪੱਸ਼ਟ ਕੀਤਾ ਹੈ ਕਿ 2000 ਦੇ ਨੋਟਾਂ ਦੀ ਛਪਾਈ ਤਅ ਗਿਣਤੀ ਦੇ ਹਿਸਾਬ ਨਾਲ ਹੋਈ ਹੈ ਅਤੇ ਅੱਗੇ ਵੀ ਲੋੜ ਮੁਤਾਬਕ ਹੀ ਛਪਾਈ ਹੋਵੇਗੀ। ਅਸੀਮਿਤ ਗਿਣਤੀ ਵਿੱਚ ਦੋ ਹਜ਼ਾਰ ਰੁਪਏ ਦੇ ਨੋਟਾਂ ਦੀ ਛਪਾਈ ਜਾਰੀ ਨਹੀਂ ਰਹਿ ਸਕਦੀ।
ਦੋ ਹਜ਼ਾਰ ਦੇ ਨੋਟ ਦਾ ਮਾਮਲਾ ਸੰਸਦ ਵਿੱਚ
ਰਾਜ ਸਭਾ ਵਿੱਚ ਬੁੱਧਵਾਰ ਨੂੰ 2000 ਰੁਪਏ ਦੇ ਨੋਟਾਂ ਦਾ ਮਾਮਲਾ ਉੱਠਿਆ। ਸਪਾ ਸਾਂਸਦ ਨਰੇਸ਼ ਅਗਰਵਾਲ ਅਤੇ ਜੇਡੀਯੂ ਸਾਂਸਦ ਸ਼ਰਦ ਯਾਦਵ ਨੇ ਸਰਕਾਰ ਨੂੰ ਦੋ ਹਜ਼ਾਰ ਰੁਪਏ ਦੇ ਨੋਟਾਂ ਦੀ ਛਪਾਈ ਬੰਦ ਹੋਣ ਨੂੰ ਲੈ ਕੇ ਚੱਲ ਰਹੀਆਂ ਕਿਆਸਅਰਾਈਆਂ ‘ਤੇ ਸਫ਼ਾਈ ਦੇਣ ਲਈ ਕਿਹਾ। ਇੱਥੇ ਮੰਗ ਪੁਆਇੰਟ ਆਫ਼ ਆਰਡਰ ਦੀ ਉੱਠੀ। ਦੂਜੇ ਪਾਸੇ ਇਸ ਮਾਮਲੇ ‘ਤੇ ਵਿੱਤ ਮੰਤਰੀ ਅਰੁਣ ਜੇਤਲੀ ਨੇ ਸਪੱਸ਼ਟ ਤਾਂ ਕੁਝ ਵੀ ਨਹੀਂ ਕਿਹਾ ਪਰ ਇਹ ਜ਼ਰੂਰ ਕਹਿ ਦਿੱਤਾ ਕਿ ਇਹ ਮਾਮਲਾ ਪੁਆਇੰਟ ਆਫ਼ ਆਰਡਰ ਦਾ ਨਹੀਂ, ਸਗੋਂ ਪੁਆਇੰਟ ਆਫ਼ ਹੋਰਡਰ ਦਾ ਹੈ। ਖਾਸ ਗੱਲ ਇਹ ਰਹੀ ਕਿ ਜੇਤਲੀ ਦੀ ਇਸ ਟਿੱਪਣੀ ਦੇ ਨਾਲ ਹੀ ਨੋਟਾਂ ਨੂੰ ਲੈ ਕੇ ਉੱਠ ਰਹੀ ਆਵਾਜ਼ ਸ਼ਾਂਤ ਹੋ ਗਈ ਅਤੇ ਫਿਰ ਅਗਲੀ ਕਾਰਵਾਈ ਸ਼ੁਰੂ ਹੋ ਗਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।