ਨਿਤੀਸ਼ ਛੇਵੀਂ ਵਾਰ ਬਣੇ ਮੁੱਖ ਮੰਤਰੀ

Nitish Kumar, CM, Bihar, Lalu Yadav, RJD, BJP

ਬਿਹਾਰ ‘ਚ ਹੁਣ ਜੇਡੀਯੂ-ਭਾਜਪਾ ਸਰਕਾਰ

ਪਟਨਾ: ਬਿਹਾਰ ਵਿੱਚ ਜੇਡੀਯੂ ਮੁਖੀ ਨਿਤੀਸ਼ ਕੁਮਾਰ ਨੇ ਆਰਜੇਡੀ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਨੂੰ ਝਟਕਾ ਦਿੰਦੇ ਹੋਏ ਭਾਜਪਾ ਨਾਲ ਮਿਲ ਕੇ ਬਿਹਾਰ ਵਿੱਚ ਨਵੀਂ ਸਰਕਾਰ ਬਣਾ ਲਈ ਹੈ। ਨਿਤੀਸ਼ ਕੁਮਾਰ ਨੇ ਰਾਜ ਭਵਨ ਪਹੁੰਚ ਕੇ ਰਿਕਾਰਡ ਛੇਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਨਿਤੀਸ਼ ਕੁਮਾਰ ਤੋਂ ਤੁਰੰਤ ਬਾਅਦ ਸੁਸ਼ੀਲ ਮੋਦੀ ਨੇ ਬਿਹਾਰ ਦੇ ਉਪ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ।

ਸੁਸ਼ੀਲ ਮੋਦੀ ਬਣੇ ਉੱਪ ਮੁੱਖ ਮੰਤਰੀ

ਇਸ ਤੋਂ ਪਹਿਲਾਂ, ਨਿਤੀਸ਼ ਕੁਮਾਰ ਨੇ ਵੱਡੀ ਧਮਾਕਾ ਕਰਦੇ ਹੋਏ ਬੁੱਧਵਾਰ ਰਾਤ ਅਸਤੀਫ਼ਾ ਦਿੱਤਾ, ਤਾਂ ਬੁੱਧਵਾਰ ਰਾਤ ਹੀ ਇਹ ਸਾਫ਼ ਹੋ ਗਿਆ ਕਿ ਹੁਣ ਤੱਕ ਬਿਹਾਰ ਵਿਧਾਨ ਸਭਾ ਵਿੱਚ ਵਿਰੋਧੀ ਦੀ ਹੈਸੀਅਤ ਵਿੱਚ ਰਹੀ ਭਾਜਪਾ ਤੁਰੰਤ ਹੀ ਸੱਤਾ ਧਿਰ ‘ਚ ਸ਼ਾਮਲ ਹੋ ਗਈ ਅਤੇ ਨਿਤੀਸ਼ ਕੁਮਾਰ ਨੂੰ ਹਮਾਇਤ ਦਿੰਦੇ ਹੋਏ ਸਰਕਾਰ ਬਣਾਉਣ ਦਾ ਐਲਾਨ ਵੀ ਕਰ ਦਿੱਤਾ। ਉੱਥੇ, ਰਾਜਪਾਲ ਕੇਸਰੀਨਾਥ ਤ੍ਰਿਪਾਠੀ ਨੇ ਨਿਤੀਸ਼ ਕੁਮਾਰ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤਾ।

ਇਸ ਤੋਂ ਪਹਿਲਾਂ, ਰਾਜਗ ਸਰਕਾਰ ਬਣਾਉਣ ਦੇ ਸਿਲਸਿਲੇ ਵਿੱਚ ਭਾਜਪਾ ਵਿਧਾਇਕ ਨਿਤੀਸ਼ ਦੀ ਰਿਹਾਇਸ਼ ‘ਤੇ ਗਏ, ਜਿੱਥੇ ਨਿਤੀਸ਼ ਨੂੰ ਬਤੌਰ ਮੁੱਖ ਮੰਤਰੀ ਅਤੇ ਸੁਸ਼ੀਲ ਕੁਮਾਰ ਮੋਦੀ ਨੂੰ ਉਪ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕਾਉਣ ਦਾ ਫੈਸਲਾ ਕੀਤਾ ਗਿਆ। ਭਾਜਪਾ ਨੇ ਨਿਤੀਸ਼ ਨੂੰ ਨਵੀਂ ਸਰਕਾਰ ਬਣਾਉਣ ਵਿੱਚ ਹਮਾਇਤ ਦੇਣ ਸਬੰਧੀ ਚਿੱਠੀ ਦੇਰ ਰਾਤ ਰਾਜਪਾਲ ਕੇਸਰੀਨਾਥ ਤ੍ਰਿਪਾਠੀ ਨੂੰ ਸੌਂਪੀ। ਸਰਕਾਰ ਵਿੱਚ ਭਾਜਪਾ ਵੀ ਸ਼ਾਮਲ ਹੋਵੇਗੀ ਅਤੇ ਮੰਤਰੀ ਮੰਡਲ ਵਿੱਚ ਜੇਡੀਯੂ ਅਤੇ ਭਾਜਪਾ ਦੇ 13-13 ਮੰਤਰੀ ਸ਼ਾਮਲ ਹੋਣਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।