Animal Welfare: ਸੂਏ ‘ਚ ਡਿੱਗੇ 2 ਬੇਸ਼ਹਾਰਾ ਪਸ਼ੂਆਂ ਨੂੰ ਸੇਵਾਦਾਰਾਂ ਨੇ ਬਾਹਰ ਕੱਢਿਆ

Animal Welfare
ਸੁਨਾਮ: ਸੂਏ ਚੋਂ ਪਸ਼ੂਆਂ ਨੂੰ ਬਾਹਰ ਕੱਢਦੇ ਹੋਏ ਗਰੀਨ ਐੱਸ ਦੇ ਸੇਵਾਦਾਰ। ਤਸਵੀਰ: ਕਰਮ ਥਿੰਦ

ਸੂਚਨਾ ਮਿਲਦੇ ਹੀ ਕੁਝ ਮਿੰਟਾਂ ‘ਚ ਪੁੱਜੇ ਸੇਵਾਦਾਰ, ਸਹੀ ਸਲਾਮਤ ਦੋਵੇਂ ਪਸ਼ੂਆਂ ਨੂੰ ਕੱਢਿਆ ਬਾਹਰ 

Animal Welfare: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾ ’ਤੇ ਚਲਦਿਆਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਆਏ ਦਿਨ ਮਾਨਵਤਾ ਦੀ ਸੇਵਾ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹਨ, ਇਸ ਦੇ ਨਾਲ ਹੀ ਬੇਜੁਬਾਨ ਪਸ਼ੂ, ਪੰਛੀਆਂ ਦੀ ਸਾਂਭ ਸੰਭਾਲ ‘ਚ ਵੀ ਇਹ ਸੇਵਾਦਾਰ ਮੋਹਰੀ ਹੋ ਕੇ ਮਾਨਵਤਾ ਪ੍ਰਤੀ ਆਪਣਾ ਫਰਜ਼ ਨਿਭਾਉਂਦੇ ਦੇਖੇ ਜਾ ਸਕਦੇ ਹਨ। ਜਿਨਾਂ ਨੂੰ ਦੇਖ ਕੇ ਲੋਕ ਆਪ ਮੁਹਾਰੇ ਇਨ੍ਹਾਂ ਸੇਵਾਦਾਰਾਂ ਦੀ ਸਲਾਗਾ ਕਰਦੇ ਸੁਣਾਈ ਦਿੰਦੇ ਹਨ।

ਇਹ ਵੀ ਪੜ੍ਹੋ: Asia Cup 2025: ਭਲਕੇ ਤੋਂ ਹੋਵੇਗੀ ਏਸ਼ੀਆ ਕੱਪ ਦੀ ਸ਼ੁਰੂਆਤ, ਜਾਣੋ ਕਦੋਂ, ਕਿੱਥੇ ਤੇ ਕਿਵੇਂ ਵੇਖ ਸਕੋਂਗੇ ਮੈਚ?

ਦੱਸਣਯੋਗ ਹੈ ਕਿ ਅੱਜ ਸੁਨਾਮ ਦੇ ਲਾਗਲੇ ਪਿੰਡ ਸ਼ੇਰੋਂ ਦੇ ਸੂਏ ਵਿੱਚ 2 ਬੇਸ਼ਹਾਰਾ ਪਸ਼ੂ ਡਿੱਗ ਗਏ। ਜਿਨ੍ਹਾਂ ਨੂੰ ਕੱਢਣ ਦੇ ਲਈ ਗਰੀਨ ਐੱਸ ਦੇ ਸੇਵਾਦਾਰ ਕੁਝ ਹੀ ਮਿੰਟਾਂ ਦੇ ਵਿੱਚ ਪੁੱਜ ਗਏ ਅਤੇ ਉਨ੍ਹਾਂ ਵੱਲੋਂ ਦੋਵੇਂ ਪਸ਼ੂਆਂ ਨੂੰ ਸੂਏ ਦੇ ਵਿੱਚੋਂ ਬਾਹਰ ਕੱਢਿਆ ਗਿਆ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਬਲਾਕ ਜਿੰਮੇਵਾਰ ਛਹਿਬਰ ਸਿੰਘ ਇੰਸਾਂ ਨੇ ਦੱਸਿਆ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਕਿ ਪਿੰਡ ਦੇ ਨਾਲ ਜਾਂਦੇ ਸੂਏ ਵਿੱਚ 2 ਬੇਸ਼ਹਾਰਾ ਪਸ਼ੂ ਡਿੱਗ ਪਏ ਸਨ ਅਤੇ ਉਹ ਤੁਰੰਤ ਗ੍ਰੀਨ ਐਸ ਦੇ ਸੇਵਾਦਾਰਾਂ ਨੂੰ ਨਾਲ ਲੈ ਕੇ ਪੁੱਜੇ ਅਤੇ ਥੋੜੇ ਸਮੇਂ ਦੇ ਵਿੱਚ ਹੀ ਉਨ੍ਹਾਂ ਵੱਲੋਂ ਦੋਵੇਂ ਪਸ਼ੂਆਂ ਨੂੰ ਸਹੀ ਸਲਾਮਤ ਸੂਏ ਦੇ ਵਿੱਚੋਂ ਬਾਹਰ ਕੱਢ ਲਿਆ ਗਿਆ।

Animal Welfare

ਹੁਣ ਤੱਕ 15 ਪਸ਼ੂਆਂ ਨੂੰ ਨਹਿਰਾਂ ਅਤੇ ਸੂਏ ਦੇ ਵਿੱਚੋਂ ਬਾਹਰ ਕੱਢ ਚੁੱਕੇ ਹਨ ਸੇਵਾਦਾਰ

ਉਹਨਾਂ ਕਿਹਾ ਕਿ ਪੂਜਨੀਕ ਗੁਰੂ ਜੀ ਵੱਲੋਂ ਦਰਸਾਏ ਗਏ ਮਾਰਗ ’ਤੇ ਚੱਲਦੇ ਹੋਏ ਗਰੀਨ ਐੱਸ ਦੇ ਸੇਵਾਦਾਰ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਆਪਣਾ ਫਰਜ਼ ਸਮਝਦੇ ਹੋਏ ਕਰ ਰਹੇ ਹਨ ਅਤੇ ਉਨ੍ਹਾਂ ਵੱਲੋਂ ਹੁਣ ਤੱਕ 15 ਦੇ ਕਰੀਬ ਪਸੂ ਸੂਏ ਅਤੇ ਨਹਿਰਾਂ ਦੇ ਵਿੱਚੋਂ ਸੁਰੱਖਿਤ ਬਾਹਰ ਕੱਢ ਲਏ ਗਏ ਹਨ। ਇਸ ਮੌਕੇ ਛਹਿਬਰ ਸਿੰਘ ਇੰਸਾਂ, ਪ੍ਰੇਮੀ ਸੇਵਕ ਬੀਰੂ ਸਿੰਘ ਇੰਸਾ, ਦੀਦਾਰ ਸਿੰਘ ਇੰਸਾਂ, ਸਤਿਗੁਰੂ ਸਿੰਘ ਇੰਸਾਂ 15 ਮੈਂਬਰ, ਰਾਜਨ ਸਿੰਘ ਇੰਸਾਂ 15 ਮੈਂਬਰ, ਮਿੱਠੂ ਸਿੰਘ ਇੰਸਾਂ, ਜਗਸੀਰ ਸਿੰਘ ਇੰਸਾਂ ਅਤੇ ਹਰਮੇਸ਼ ਸਿੰਘ ਇੰਸਾਂ ਆਦਿ ਸੇਵਾਦਾਰ ਹਾਜ਼ਰ ਸਨ।