ਪਟਿਆਲਾ ਜੇਲ੍ਹ ਅੰਦਰ ਦੋ ਧੜੇ ਭਿੜੇ, 6 ਜਖ਼ਮੀ

Central Jail Patiala

4 ਨੂੰ ਰਜਿੰਦਰਾ ਹਸਪਤਾਲ ਦਾਖਲ ਕਰਵਾਇਆ, ਦੋ ਜਣੇ ਜੇਲ੍ਹ ਵਾਲੇ ਹਸਪਤਾਲ ’ਚ ਦਾਖਲ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਜੇਲ੍ਹ (Patiala Jail) ’ਚ ਦੋ ਧੜਿਆਂ ਵਿਚਕਾਰ ਲੜਾਈ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਜੇਲ੍ਹ ਅੰਦਰ ਬੰਦ 6 ਹਵਾਲਾਤੀ /ਕੈਦੀ ਜਖਮੀ ਹੋ ਗਏ। ਜਾਣਕਾਰੀ ਮਿਲੀ ਹੈ ਕਿ ਇਨ੍ਹਾਂ ਵਿੱਚੋਂ ਚਾਰ ਵਿਅਕਤੀਆਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ਜਦੋਂਕਿ ਦੋ ਜਣਿਆਂ ਨੂੰ ਜੇਲ੍ਹ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ।

ਇਹ ਵੀ ਪੜ੍ਹੋ : ਸਵਾਰੀਆਂ ਨਾਲ ਭਰੀ ਚੱਲਦੀ ਬੱਸ ਨੂੰ ਲੱਗੀ ਭਿਆਨਕ ਅੱਗ, ਮੱਚੀ ਹਾਹਾਕਾਰ

ਇਨਾ ਵਿੱਚੋਂ ਇੱਕ ਧੜਾ ਅੰਮਿ੍ਰਤਸਰ ਦਾ ਦੱਸਿਆ ਜਾ ਰਿਹਾ ਹੈ ਜਦੋਂਕਿ ਇੱਕ ਧੜਾ ਪਟਿਆਲਾ ਨਾਲ ਸਬੰਧਿਤ ਹੈ। ਇਸ ਮਾਮਲੇ ’ਚ ਅਜੇ ਪੁਲਿਸ ਵੱਲੋਂ ਕੋਈ ਵੀ ਮਾਮਲਾ ਦਰਜ ਨਹੀਂ ਕੀਤਾ ਗਿਆ। ਇਸ ਮਾਮਲੇ ਸਬੰਧੀ ਜਦੋਂ ਇੱਕ ਜੇਲ੍ਹ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਲੜਾਈ ਦੀ ਪੁਸ਼ਟੀ ਕੀਤੀ ਅਤੇ ਲੜਾਈ ਕਿਸ ਕਾਰਨਾਂ ਕਾਰਨ ਹੋਈ ਹੈ ਇਸ ਬਾਰੇ ਉਹਨਾਂ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ। ਇਧਰ ਥਾਣਾ ਤਿ੍ਰਪੜੀ ਦੇ ਪੁਲਿਸ ਅਧਿਕਾਰੀ ਦਾ ਕਹਿਣਾ ਸੀ ਕਿ ਇਸ ਮਾਮਲੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ। ਦੱਸਣ ਯੋਗ ਹੈ ਕਿ ਪਟਿਆਲਾ ਜੇਲ੍ਹ ਅੰਦਰ ਨਾਮੀ ਗੈਂਗਸਟਰ ਬੰਦ ਹਨ ਅਤੇ ਇੱਥੋਂ ਰੋਜਾਨਾ ਹੀ ਮੋਬਾਇਲ ਫੋਨ ਮਿਲਣ ਦੀ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।

LEAVE A REPLY

Please enter your comment!
Please enter your name here