
(ਮਨੋਜ ਗੋਇਲ) ਬਾਦਸ਼ਾਹਪੁਰ/ਘੱਗਾ । ਕਾਂਗਰਸ ਪਾਰਟੀ ਨਾਲ ਆਪਣੀ ਪੂਰੀ ਜ਼ਿੰਦਗੀ ਹੰਢਾਉਣ ਵਾਲੇ ਬਾਦਸ਼ਾਹਪੁਰ ਦੇ ਦੋ ਕਾਂਗਰਸੀ ਆਗੂ ਕਾਂਗਰਸ ਪਾਰਟੀ ਦਾ ਪੱਲਾ ਛੱਡ ਕੇ ਆਮ ਆਦਮੀ ਪਾਰਟੀ (Aam Aadmi Party) ਦੇ ਬੇੜੇ ਵਿਚ ਸਵਾਰ ਹੋ ਗਏl ਇਹ ਦੋਵੇਂ ਆਗੂ ਸੁਖਵੰਤ ਸਿੰਘ ਅਤੇ ਕਰਨੈਲ ਸਿੰਘ ਹਲਕਾ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਦੀ ਮੌਜੂਦਗੀ ਵਿੱਚ ਸ਼ਾਮਲ ਹੋਏ ।
ਇਹ ਵੀ ਪੜ੍ਹੋ : ਫਾਜ਼ਿਲਕਾ ’ਚ ਨਾਟਕ ਦਾ ਸਫ਼ਲ ਮੰਚਨ, ਜ਼ਿਲ੍ਹਾ ਪੁਲਿਸ ਮੁਖੀ ਅਵਨੀਤ ਕੌਰ ਸਿੱਧੂ ਨੇ ਕੀਤੀ ਸ਼ਿਰਕਤ

ਆਪ ਪਾਰਟੀ ਵਿੱਚ ਸ਼ਾਮਲ ਹੋਣ ਦੀ ਖੁਸ਼ੀ ਵਿਚ ਹਲਕਾ ਵਿਧਾਇਕ ਵੱਲੋਂ ਇਨ੍ਹਾਂ ਆਗੂਆਂ ਦਾ ਖਾਸ ਧੰਨਵਾਦ ਵੀ ਕੀਤਾ ਗਿਆl ਇਸ ਮੌਕੇ ਨਾਹਰ ਸਿੰਘ ਉਗੋਕੇ ,ਲਾਡੀ ਜੋੜਾ ਮਾਜਰਾ, ਲਖਵਿੰਦਰ ਸਿੰਘ ਜੰਮੂ, ਕੁਲਦੀਪ ਸਿੰਘ ਬਾਦਸ਼ਾਹਪੁਰ, ਗੁਰਜੋਤ ਸਿੰਘ ਨਾਗਰੀ, ਲਾਭ ਸਿੰਘ, ਰਣਜੀਤ ਸਿੰਘ ਵਿਰਕ, ਗੁਰਮੀਤ ਸਿੰਘ ਸਰਪੰਚ, ਜੋਰਾ ਸਿੰਘ, ਕਰਮਜੀਤ ਸਿੰਘ ,ਸ਼ਾਮ ਸਿੰਘ, ਸੁਰੇਸ਼ ਠਾਕੁਰ ਸ਼ਾਮਲ ਸਨ ।