ਬਾਬਾ ਫਰੀਦ ਯੂਨੀਵਰਸਿਟੀ ਨੂੰ ਮਿਲਿਆ ਨਵਾਂ ਵੀਸੀ

Baba Farid University
ਬਾਬਾ ਫਰੀਦ ਯੂਨੀਵਰਸਿਟੀ ਨੂੰ ਮਿਲਿਆ ਨਵਾਂ ਵੀਸੀ

ਡਾ. ਰਾਜੀਵ ਸੂਦ ਦੇ ਨਾਂਅ ’ਤੇ ਲੱਗੀ ਮੋਹਰ

(ਸੱਚ ਕਹੂੰ ਨਿਊਜ) ਫਰੀਦਕੋਟ। ਬਾਬਾ ਫਰੀਦ ਯੂਨੀਵਰਸਿਟੀ (Baba Farid University) ਲਈ ਡਾ. ਰਾਜੀਵ ਸੂਦ ਨੂੰ ਨਵਾਂ ਵੀਸੀ ਬਣਾਇਆ ਗਿਆ ਹੈ। ਉਨਾਂ ਦੇ ਨਾਂਅ ’ਤੇ ਮੋਹਰ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਲਾ ਦਿੱਤੀ ਹੈ। ਹੁਣ ਬਾਬਾ ਫਰੀਦ ਯੂਨੀਵਰਸਿਟੀ ਦੇ ਨਵੇਂ ਵੀਸੀ ਡਾ. ਰਾਜੀਵ ਸੂਦ ਹੋਣਗੇ। ਉਹ ਦਿੱਲੀ ਨਾਲ ਸਬੰਧਿਤ ਹਨ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਨਵੇਂ ਵੀਸੀ ਲਈ ਪੰਜ ਨਾਂਅ ਪੰਜਾਬ ਰਾਜਪਾਲ ਨੂੰ ਭੇਜੇ ਸਨ। ਜਿਨਾਂ ’ਚੋਂ ਡਾ. ਰਾਜੀਵ ਸੂਦ ਨੂੰ ਚੁਣਿਆ ਗਿਆ ਹੈ।

ਇਹ ਵੀ ਪੜ੍ਹੋ : ਕਾਂਗਰਸ ਨੂੰ ਝਟਕਾ, ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਕਾਂਗਰਸ ਦੇ ਦੋ ਆਗੂ