ਸਾਡੇ ਨਾਲ ਸ਼ਾਮਲ

Follow us

11.4 C
Chandigarh
Wednesday, January 21, 2026
More
    Home Breaking News ਗਰਭਵਤੀ ਔਰਤ ਦਾ...

    ਗਰਭਵਤੀ ਔਰਤ ਦਾ ਕਤਲ ਕਰਨ ਵਾਲੇ ਪਤੀ ਤੇ ਜੇਠ ਗ੍ਰਿਫ਼ਤਾਰ

    ਮ੍ਰਿਤਕਾ ਦੋ ਸਾਲ ਦੀ ਬੱਚੀ ਦੀ ਮਾਂ ਸੀ

    ਜਸਵੰਤ ਰਾਏ/ਮਲਕੀਤ ਸਿੰਘ, ਜਗਰਾਓਂ/ਮੁੱਲਾਂਪੁਰ ਦਾਖਾ: ਬੀਤੇ ਦਿਨੀਂ ਥਾਣਾ ਸਿੱਧਵਾਂ ਬੇਟ ਦੇ ਪਿੰਡ ਜੰਡੀ ਵਿਖੇ ਔਰਤ ਦੇ ਪੇਟ ‘ਚ ਪਲ ਰਹੇ ਪੰਜ ਮਹੀਨੇ ਦੇ ਬੱਚੇ ਦਾ ਗਰਭਪਾਤ ਨੂੰ ਲੈਕੇ ਉਸਦੇ ਪਤੀ ਨੇ ਆਪਣੇ ਵੱਡੇ ਭਰਾ ਨਾਲ ਮਿਲਕੇ ਬੱਚੇ ਤੇ ਪਤਨੀ ਦਾ ਕਤਲ ਕਰ ਦਿੱਤਾ ਸੀ, ਜਿਸ ਨਾਲ ਪਿੰਡ ਜੰਡੀ ਵਿਖੇ ਸੋਗ ਦੀ ਲਹਿਰ ਦੌੜ ਗਈ ਸੀ।

    ਜਾਣਕਾਰੀ ਅਨੁਸਾਰ ਪਿੰਡ ਆਸੀ ਕਲਾਂ ਦੀ ਮਨਜੀਤ ਕੌਰ (32) ਜੋ ਕਿ ਪਿੰਡ ਜੰਡੀ ਵਿਖੇ ਰਵਿੰਦਰ ਸਿੰਘ ਨਾਲ ਵਿਆਹੀ ਹੋਈ ਸੀ ਜੋ ਕਿ ਖੇਤੀਬਾੜੀ ਦਾ ਧੰਦਾ ਕਰਦਾ ਸੀ ਉਸ ਦੇ ਵਿਆਹ ਨੂੰ ਤਕਰੀਬਨ ਸੱਤ ਸਾਲ ਹੋ ਚੁੱਕੇ ਸਨ ਤੇ ਉਨ੍ਹਾਂ ਦੀ ਪਹਿਲਾਂ ਇੱਕ ਦੋ ਸਾਲ ਦੀ ਬੇਟੀ ਵੀ ਹੈ ਹੁਣ ਮ੍ਰਿਤਕ ਮਨਜੀਤ ਕੌਰ ਪੰਜ ਮਹੀਨਿਆਂ ਦੀ ਗਰਭਵਤੀ ਸੀ ਤੇ ਉਸ ਦੇ ਪਤੀ ਤੇ ਪਤਨੀ ‘ਚ ਬੱਚੇ ਦੇ ਗਰਭਪਾਤ ਨੂੰ ਲੈ ਕੇ ਅਕਸਰ ਲੜਾਈ ਝਗੜਾ ਰਹਿੰਦਾ ਸੀ ਤੇ ਬੀਤੀ ਰਾਤ ਮ੍ਰਿਤਕਾ ਦੇ ਪਤੀ ਰਵਿੰਦਰ ਸਿੰਘ ਨੇ ਆਪਣੇ ਵੱਡੇ ਭਰਾ ਮਨਵਿੰਦਰ ਸਿੰਘ ਨਾਲ ਮਿਲਕੇ ਉਸਦਾ ਕਤਲ ਕਰ ਦਿੱਤਾ, ਜਿਸ ‘ਚ ਮਨਜੀਤ ਕੌਰ ਤੇ ਉਸਦੇ ਪੇਟ ‘ਚ ਪਲ ਰਹੇ ਬੱਚੇ ਦੀ ਮੌਤ ਹੋ ਗਈ ਸੀ

    ਮ੍ਰਿਤਕ ਔਰਤ ਦੇ ਪਿਤਾ ਦੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਉਸਦੇ ਪਤੀ ਤੇ ਜੇਠ ਖਿਲਾਫ ਧਾਰਾ 302,304 ਅਧੀਨ ਮਾਮਲਾ ਦਰਜ ਕਰ ਲਿਆ ਸੀ। ਇਸ ਸਬੰਧੀ ਕਾਰਵਾਈ ਕਰਦਿਆ ਥਾਣਾ ਸਿੱਧਵਾਂ ਬੇਟ ਦੇ ਮੁਖੀ ਪਰਮਜੀਤ ਸਿੰਘ ਨੇ ਦੱਸਿਆ ਕਿ ਗਰਭਵਤੀ ਮਹਿਲਾ ਦਾ ਕਤਲ ਕਰਨ ਵਾਲੇ ਦੋਵੇਂ ਸਕੇ ਭਰਾਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਪੁੱਛਗਿਛ ਦੌਰਾਨ ਦੋਸ਼ੀਆਂ ਨੇ ਕਬੂਲਿਆ ਹੈ ਕਿ ਉਨ੍ਹਾਂ ਨੇ ਹੀ ਮਨਜੀਤ ਕੌਰ ਨੂੰ ਪਹਿਲਾਂ ਤਾਂ ਗਰਭਪਾਤ ਦੀ ਦਵਾਈ ਦਿੱਤੀ, ਜਿਸ ਨਾਲ ਉਸ ਦਾ ਖੂਨ ਬਾਹਰ ਆਉਣ ਲੱਗ ਪਿਆ ਤੇ ਮਨਜੀਤ ਕੌਰ ਦਾ ਪੇਟ ਦਬ ਦਿੱਤਾ ਗਿਆ ਇਸ ਨਾਲ ਮਹਿਲਾ ਤੇ ਉਸ ਦੇ ਗਰਭ ‘ਚ ਪਲ ਰਹੇ ਬੱਚੇ ਦੀ ਮੌਕੇ ‘ਤੇ ਹੀ ਮੌਤ ਹੋ ਗਈ।

    LEAVE A REPLY

    Please enter your comment!
    Please enter your name here