ਵੱਡੀ ਮਾਤਰਾ ‘ਚ ਹੈਰੋਇਨ ਤੇ ਦੋ ਪਾਕਿਸਤਾਨੀ ਸਿੰਮ ਬਰਾਮਦ

BSF, Seized,Heroin, Two Pakistani caps

ਬਰਾਮਦ ਹੈਰੋਇਨ ਦੀ ਕੀਮਤ 15 ਲੱਖ ਰੁਪਏ

ਸੱਚ ਕਹੂੰ ਨਿਊਜ,ਤਰਨਤਾਰਨ/ਖੇਮਕਰਨ:  ਪਿੰਡ ਮਹਿੰਦੀਪੁਰ ਦੇ ਨੇੜੇ ਬੀਐਸਐਫ ਦੀ ਸਰਹੱਦੀ ਚੌਂਕੀ ਐਮਪੀ ਬੇਸ ਦੇ ਇਲਾਕੇ ਅੰਦਰੋਂ ਬੀਐਸਐਫ ਦੇ ਜਵਾਨਾਂ ਨੂੰ ਤਲਾਸ਼ੀ ਦੌਰਾਨ ਕੰਡਿਆਲੀ ਤਾਰ ਤੋਂ ਪਾਰ ਖੇਤੀ ਦੇ ਔਜਾਰ ਵਿਚੋਂ ਲੱਗਭਗ 300 ਗ੍ਰਾਮ ਹੈਰੋਈਨ ਬਰਾਮਦ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਬੀਐਸਐਫ ਅਧਿਕਾਰੀਆਂ ਨੇ ਦੱਸਿਆ ਕਿ ਖ਼ੁਫ਼ੀਆ ਜਾਣਕਾਰੀ ਦੇ ਅਧਾਰ ‘ਤੇ ਇਸ ਇਲਾਕੇ ਵਿਚ ਸਪੈਸ਼ਲ ਸਰਚ ਅਭਿਆਨ ਚਲਾਇਆ ਗਿਆ ਸੀ। ਜਿਸ ਦੇ ਚਲਦਿਆਂ ਜਵਾਨਾਂ ਨੂੰ ਖੇਤਾਂ ਵਿਚ ਪਈ ਇਕ ਰਾਡ ਮਿਲੀ। ਜਿਸ ਵਿਚੋਂ ਕਰੀਬ 300 ਗ੍ਰਾਮ ਹੈਰੋਇਨ ਬਰਾਮਦ ਹੋਈ ਅਤੇ ਨਾਲ ਹੀ ਦੋ ਪਾਕਿਸਤਾਨੀ ਸਿਮ ਜੋਂਗ ਅਤੇ ਵੀਫ਼ੋਨ ਕੰਪਨੀ ਦੀਆਂ ਮਿਲੀਆਂ ਹਨ।

ਫੜੀ ਗਈ ਹੈਰੋਇਨ ਦੀ ਕੀਮਤ 15 ਲੱਖ ਦੱਸੀ ਜਾ ਰਹੀ ਹੈ।ਬੀਐਸਐਫ ਦੇ ਡੀਆਈਜੀ ਫਿਰੋਜ਼ਪੁਰ ਰਾਜਪੁਰੋਹਿਤ ਨੇ ਦੱਸਿਆ ਕਿ ਬੀਐਸਐਫ ਪੂਰੀ ਤਰਾਂ ਨਾਲ ਮੁਸ਼ਤੈਦ ਹੈ ਤੇ ਤਸਕਰਾਂ ਦੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।
ਕੈਪਸ਼ਨ ਏ- ਫੜੀ ਗਈ ਹੈਰੋਇਨ ਨਾਲ ਬੀਐਸਐਫ 77 ਬਟਾਲੀਅਨ ਦੇ ਜਵਾਨ ਜਾਣਕਾਰੀ ਦਿੰਦੇ ਹੋਏ।