(ਅਨਿਲ ਲੁਟਾਵਾ) ਫਤਹਿਗੜ੍ਹ ਸਾਹਿਬ। ਜਿਲ੍ਹਾ ਪੁਲਿਸ ਫਤਹਿਗੜ੍ਹ ਸਾਹਿਬ ਵੱਲੋਂ ਜਾਅਲੀ 14 ਲੱਖ 92 ਹਜਾਰ 700 ਰੁਪਏ ਦੀ ਜਾਅਲੀ ਕਰੰਸੀ ਸਮੇਤ 2 ਕਥਿਤ ਦੋਸੀਆਂ ਨੂੰ ਫੜਨ ਦਾ ਦਾਅਵਾ ਕੀਤਾ ਹੈ। (Fake Currency) ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦਿਗਵਿਜੈ ਸਿੰਘ ਐਸ.ਪੀ (ਡੀ) ਫਤਹਿਗੜ੍ਹ ਸਾਹਿਬ ਅਤੇ ਅਮਰਪ੍ਰੀਤ ਸਿੰਘ ਉਪ ਕਪਤਾਨ ਪੁਲਿਸ ਸਰਕਲ ਬਸੀ ਪਠਾਣਾ ਅਤੇ ਡੀ.ਐਸ.ਪੀ. ਰਾਜ ਕੁਮਾਰ ਪੀ.ਪੀ.ਐੱਸ ਨੇ ਦੱਸਿਆ ਕਿ ਡਾ. ਰਵਜੋਤ ਕੌਰ ਗਰੇਵਾਲ ਐਸ.ਐਸ.ਪੀ. ਫਤਹਿਗੜ੍ਹ ਸਾਹਿਬ ਦੀਆਂ ਹਦਾਇਤਾਂ ਅਨੁਸਾਰ, ਨਰਪਿੰਦਰਪਾਲ ਸਿੰਘ ਮੁੱਖ ਅਫਸਰ ਥਾਣਾ ਬਡਾਲੀ ਆਲਾ ਸਿੰਘ ਦੀ ਅਗਵਾਈ ਹੇਠ ਮਿਤੀ 28-04-2023 ਨੂੰ ਥਾਣਾ ਬਡਾਲੀ ਆਲਾ ਸਿੰਘ ਦੀ ਪੁਲਿਸ ਪਾਰਟੀ ਸਹਾਇਕ ਥਾਣੇਦਾਰ ਜਸਵੀਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਦਾਣਾ ਮੰਡੀ ਪੀਰਜੈਨ ਮੌਜੂਦ ਸੀ।
ਇਹ ਵੀ ਪੜ੍ਹੋ : ਮੁੱਖ ਮੰਤਰੀ ਮਾਨ ਨੇ ਨੌਕਰੀਆਂ ਨੂੰ ਲੈ ਕੇ ਕੀਤਾ ਵੱਡਾ ਐਲਾਨ
ਤਾਂ ਪੁਲਿਸ ਪਾਰਟੀ ਨੂੰ ਇਤਲਾਹ ਮਿਲੀ ਕਿ ਅਮਰਜੀਤ ਕੌਰ ਪਤਨੀ ਸੁਰਜੀਤ ਸਿੰਘ ਵਾਸੀ ਮੋਹਣਪੁਰ ਥਾਣਾ ਸਾਹਬਾਦ ਮਾਰਕੰਡਾ ਜਿਲਾ ਕੁਰੂਕਸੇਤਰ (ਹਰਿਆਣਾ) ਹਾਲ ਵਾਸੀ ਕਿਰਾਏਦਾਰ ਦੀਪੀ ਦਾ ਮਕਾਨ, ਨੇੜੇ ਪੰਕਜ ਕਰਿਆਨਾ ਸਟੋਰ ਕਰਤਾਰ ਨਗਰ ਖੰਨਾ ਥਾਣਾ ਸਿਟੀ-2 ਖੰਨਾ ਜ?ਿਲ੍ਹਾ ਲੁਧਿਆਣਾ ਜੋ ਜਾਅਲੀ ਕਰੰਸੀ ਵੇਚਣ ਦਾ ਧੰਦਾ ਕਰਦੀ ਹੈ, ਜੋ ਅਸਲ ਇੱਕ ਲੱਖ ਰੁਪਏ ਦੇ ਬਦਲੇ ਤਿੰਨ ਲੱਖ ਰੁਪਏ ਦੀ ਜਾਅਲੀ ਕਰੰਸੀ ਦਿੰਦੀ ਹੈ। ਜਿਸ ਸਬੰਧੀ ਮੁੱਕਦਮਾ ਨੰਬਰ 33 ਮਿਤੀ 28-04-2023 ਅ/ਧ 489-ਏ ਹਿੰ:ਦੰ: ਵਾਧਾ ਜੁਰਮ 489-ਬੀ,489-ਸੀ ਹਿੰ:ਦੰ: ਥਾਣਾ ਬਡਾਲੀ ਆਲਾ ਸਿੰਘ ਦਰਜ ਕਰਕੇ ਥਾਣਾ ਬਡਾਲੀ ਆਲਾ ਸਿੰਘ ਦੀ ਪੁਲਿਸ ਪਾਰਟੀ ਵੱਲੋਂ ਮੁਲਜ਼ਮ ਅਮਰਜੀਤ ਕੌਰ ਨੂੰ ਮਿਤੀ 28-04-2023 ਨੂੰ ਗਿ੍ਰਫਤਾਰ ਕਰਕੇ ਉਸ ਕੋਲੋਂ 6 ਲੱਖ 79 ਹਜਾਰ ਰੁਪਏ ਦੀ ਜਾਅਲੀ ਕਰੰਸੀ ਬ੍ਰਾਮਦ ਕੀਤੀ ਗਈ। Fake Currency
ਸਰਬਜੀਤ ਸਿੰਘ ਪਾਸੋਂ 4 ਲੱਖ ਰੁਪਏ ਦੀ ਜਾਅਲੀ ਕਰੰਸੀ ਬ੍ਰਾਮਦ ਕੀਤੀ
ਅਮਰਜੀਤ ਕੌਰ ਦੀ ਪੁੱਛ-ਗਿੱਛ ’ਤੇ ਮੁਲਜ਼ਮ ਸਰਬਜੀਤ ਸਿੰਘ ਉਰਫ ਸਰਬਾ ਪੁੱਤਰ ਅਮਰ ਸਿੰਘ ਵਾਸੀ ਕੱਚਾ ਕਿਲਾ ਬੀਬੀ ਪਾਲੋ ਦਾ ਡੇਰਾ ਵਾਰਡ ਨੰਬਰ 15 ਰਾਏਕੋਟ ਥਾਣਾ ਰਾਏਕੋਟ ਜਿਲਾ ਲੁਧਿਆਣਾ ਨੂੰ ਮਿਤੀ 29-04-2023 ਨੂੰ ਨਾਮਜ਼ਦ ਕਰਕੇ ਗਿ੍ਰਫਤਾਰ ਕੀਤਾ ਗਿਆ। ਮੁਲਜ਼ਮ ਸਰਬਜੀਤ ਸਿੰਘ ਪਾਸੋਂ 1 ਲੱਖ 13 ਹਜਾਰ 700 ਰੁਪਏ ਦੀ ਜਾਅਲੀ ਕਰੰਸੀ ਬ੍ਰਾਮਦ ਕੀਤੀ ਗਈ। ਪੁਲਿਸ ਰਿਮਾਂਡ ਦੌਰਾਨ ਕਥਿਤ ਦੌਸਣ ਅਮਰਜੀਤ ਕੌਰ ਪਾਸੋਂ 3 ਲੱਖ ਰੁਪਏ ਦੀ ਜਾਅਲੀ ਕਰੰਸੀ ਅਤੇ ਦੋਸੀ ਸਰਬਜੀਤ ਸਿੰਘ ਪਾਸੋਂ 4 ਲੱਖ ਰੁਪਏ ਦੀ ਜਾਅਲੀ ਕਰੰਸੀ ਬ੍ਰਾਮਦ ਕੀਤੀ ਗਈ। ਦੌਸੀਆਨ ਉੱਕਤਾਨ ਪਾਸੋਂ ਕੁੱਲ 14 ਲੱਖ 92 ਹਜ਼ਾਰ 700 ਰੁਪਏ ਦੀ ਜਾਅਲੀ ਕਰੰਸੀ ਬ੍ਰਾਮਦ ਕਰਵਾਈ ਗਈ ਹੈ। ਇਨ੍ਹਾਂ ਦੋਸੀਆਂ ਦੀ ਤਫਤੀਸ਼ ਜਾਰੀ ਹੈ ਤੇ ਇਨ੍ਹਾਂ ਕੋਲੋਂ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ