ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਵੱਲੋਂ 12 ਕਿਲੋ ਹੈਰੋਇਨ ਸਮੇਤ ਦੋ ਕਾਬੂ

Heroin
ਮੁਲਜ਼ਮਾਂ ਕੋਲੋਂ ਬਰਾਮਦ ਕੀਤੀ ਗਈ ਹੈਰੋਇਨ। ਤਸਵੀਰ : ਜਗਦੀਪ ਸਿੰਘ

Heroin :ਸਮੱਗਲਰਾਂ ਕੋਲੋਂ ਪੁਲਿਸ ਨੇ 16 ਪੈਕੇਟ ਬਰਾਮਦ ਕੀਤੇ

(ਸਤਪਾਲ ਥਿੰਦ/ਬਸੰਤ ਸਿੰਘ) ਫ਼ਿਰੋਜ਼ਪੁਰ। ਨਸ਼ਿਆਂ ਖਿਲਾਫ਼ ਚਲਾਈ ਗਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਲਖਬੀਰ ਸਿੰਘ ਏ.ਆਈ.ਜੀ, ਕਾਊਂਟਰ ਇੰਟੈਲੀਜੈਂਸ ਫ਼ਿਰੋਜ਼ਪੁਰ ਅਤੇ ਇੰਸਪੈਕਟਰ ਬਲਦੇਵ ਸਿੰਘ ਪਤਲੀ, ਇੰਚਾਰਜ ਕਾਊਂਟਰ ਇੰਟਲੀਜੈਂਸ ਯੂਨਿਟ ਫਿਰੋਜ਼ਪੁਰ ਦੀ ਯੋਗ ਅਗਵਾਈ ਵਿੱਚ ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਵੱਲੋਂ 2 ਸਮੱਗਲਰਾਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ 16 ਪੈਕੇਟ (ਕੁੱਲ ਵਜਨ 12 ਕਿੱਲੋਗ੍ਰਾਮ) ਹੈਰੋਇਨ (Heroin) ਬਰਾਮਦ ਕੀਤੀ ਗਈ ਹੈ।

ਇਹ ਵੀ ਪੜ੍ਹੋ : ਹਾਈਕੋਰਟ ਨੇ ਪੰਜਾਬ ਦੇ ਤਿੰਨ ਆਈਏਐਸ ਅਧਿਕਾਰੀਆਂ ਨੂੰ ਦਿੱਤਾ ਦੋਸ਼ੀ ਕਰਾਰ

ਜਾਣਕਾਰੀ ਦਿੰਦੇ ਹੋਏ ਲਖਬੀਰ ਸਿੰਘ ਏ.ਆਈ.ਜੀ, ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਵੱਲੋਂ ਦੱਸਿਆ ਗਿਆ ਕਿ ਸਬ-ਇੰਸਪੈਕਟਰ ਰਜਵੰਤ ਸਿੰਘ ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਵੱਲੋਂ ਸਮੇਤ ਪੁਲਿਸ ਪਾਰਟੀ ਸਪੈਸ਼ਲ ਅਪ੍ਰੇਸਨ ਦੌਰਾਨ ਗੁਪਤ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦੇ ਹੋਏ ਨਾਕਾਬੰਦੀ ਦੌਰਾਨ ਕਿਲ੍ਹਾ ਚੌਕ, ਫਿਰੋਜ਼ਪੁਰ ਤੋਂ 02 ਸਮੱਲਰਾਂ ਨੂੰ ਸਮੇਤ ਕਾਰ ਮਾਰਕਾ ਸਵਿਫਟ ਡਿਜਾਇਰ ਰੰਗ ਚਿੱਟਾ ਨੰਬਰ ਪੀ.ਬੀ-18-8998 ਕਾਬੂ ਕਰਕੇ ਤਲਾਸੀ ਦੌਰਾਨ ਸਮੱਗਲਰਾਂ ਦੇ ਕਬਜ਼ੇ ਵਿਚਲੀ ਕਾਰ ਸਵਿਫਟ ਵਿੱਚੋਂ 16 ਪੈਕੇਟ (ਕੁੱਲ ਵਜਨ 12 ਕਿੱਲੋਗ੍ਰਾਮ) ਹੈਰੋਇਨ ਦੇ ਬਰਾਮਦ ਕੀਤੇ ਗਏ ।

Heroin
ਮੁਲਜ਼ਮਾਂ ਕੋਲੋਂ ਬਰਾਮਦ ਕੀਤੀ ਗਈ ਹੈਰੋਇਨ। ਤਸਵੀਰ : ਜਗਦੀਪ ਸਿੰਘ

ਮੁਲਜ਼ਮਾਂ ਖਿਲਾਫ਼ ਪਹਿਲਾਂ ਵੀ ਐੱਨਡੀਪੀਐੱਸ ਐਕਟ ਤਹਿਤ ਦਰਜ ਸਨ ਮਾਮਲੇ

 ਕਾਬੂ ਆਏ ਵਿਅਕਤੀਆਂ ਦੀ ਪਹਿਚਾਣ ਗੁਰਬਿੰਦਰ ਸਿੰਘ ਉਰਫ ਬਿੰਦਰ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਮੱਲੀਆਂ, ਤਰਨਤਾਰਨ ਅਤੇ ਕੁਲਵੰਤ ਸਿੰਘ ਉਰਫ ਕੰਤਾ ਪੁੱਤਰ ਚਰਨ ਸਿੰਘ ਵਾਸੀ ਪਿੰਡ ਮੱਲੀਆਂ, ਤਰਨਤਾਰਨ ਵਜੋਂ ਹੋਈ ਹੈ। ਉਕਤ ਬ੍ਰਾਮਦਗੀ ਦੇ ਸਬੰਧੀ ਉਕਤਾਨ ਖਿਲਾਫ਼ ਮੁਕੱਦਮਾ ਨੰਬਰ 35 ਮਿਤੀ 11-10-2023 ਅਧ 21ਸੀ, 29/61/85 ਐਨ.ਡੀ.ਪੀ.ਐਸ ਐਕਟ ਥਾਣਾ ਐਸ.ਐਸ.ਓ.ਸੀ. ਫਾਜ਼ਿਲਕਾ ਦਰਜ ਰਜਿਸਟਰ ਕੀਤਾ ਗਿਆ ਹੈ।

ਮੁੱਢਲੀ ਤਫਤੀਸ ਦੌਰਾਨ ਗਿ੍ਰਫਤਾਰ ਕੀਤੇ ਗਏ ਮੁਲਜ਼ਮਾਂ ਖਿਲਾਫ਼ ਇਸ ਤੋਂ ਪਹਿਲਾਂ ਵੀ ਐਨਡੀਪੀਐੱਸ ਐਕਟ ਤਹਿਤ ਮੁਕੱਦਮੇ ਦਰਜ ਹੋਣੇ ਪਾਏ ਗਏ ਹਨ, ਜਿਸ ਵਿੱਚ ਗੁਰਬਿੰਦਰ ਸਿੰਘ 16 ਕਿੱਲੋਗ੍ਰਾਮ ਹੈਰੋਇਨ ਦਾ ਥਾਣਾ ਗੋਇੰਦਵਾਲ ਸਾਹਿਬ ਅਤੇ ਕੁਲਵੰਤ ਸਿੰਘ ਥਾਣਾ ਝਬਾਲ ਵਿੱਚ 750 ਨਸ਼ੀਲੀਆਂ ਗੋਲੀਆਂ ਸਬੰਧੀ ਮਾਮਲਾ ਦਰਜ ਹੈ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ, ਜਿਸ ਨਾਲ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। Heroin