ਫਰੀਦਕੋਟ ਜ਼ੇਲ੍ਹ ’ਚ ਨਸ਼ੀਲੇ ਪਦਾਰਥ ਤੇ ਮੋਬਾਇਲ ਫੋਨ ਪਹੁੰਚਾਉਣ ਦੀ ਤਿਆਰੀ ਕਰ ਰਹੇ ਦੋ ਗ੍ਰਿਫਤਾਰ

Crime News
ਕਾਬੂ ਕੀਤੇ ਗਏ ਮੁਲਜ਼ਮ ਪੁਲਿਸ ਪਾਰਟੀ ਨਾਲ।

50 ਗ੍ਰਾਮ ਹੈਰੋਇਨ, 8 ਮੋਬਾਈਲ ਫੋਨ, ਬੀੜੀ ਜਰਦਾ ਸਮੇਤ ਨਸ਼ੀਲੀਆਂ ਗੋਲੀਆਂ ਬਰਾਮਦ | Crime News

ਫਰੀਦਕੋਟ (ਗੁਰਪ੍ਰੀਤ ਪੱਕਾ)। ਫਰੀਦਕੋਟ ਦੇ ਸੀਆਈਏ ਸਟਾਫ ਨੇ ਕੋਟਕਪੂਰਾ ਦੇ ਪਿੰਡ ਸੰਧਵਾਂ ਨੇੜੇ ਫਰੀਦਕੋਟ ਦੀ ਕੇਂਦਰੀ ਮਾਡਰਨ ਜ਼ੇਲ੍ਹ ’ਚ ਬਾਹਰੋਂ ਸੁੱਟ ਕੇ ਨਸ਼ੀਲੇ ਪਦਾਰਥ ਤੇ ਮੋਬਾਈਲ ਫੋਨ ਪਹੁੰਚਾਉਣ ਦੀ ਤਿਆਰੀ ਕਰ ਰਹੇ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਮੁਲਜਮਾਂ ਦੀ ਪਛਾਣ ਗੁਰਪ੍ਰੀਤ ਸਿੰਘ ਤੇ ਲਖਵੀਰ ਸਿੰਘ ਵਾਸੀ ਦੁਆਰੇਆਣਾ ਰੋਡ, ਕੋਟਕਪੂਰਾ ਵਜੋਂ ਹੋਈ, ਜਿਨ੍ਹਾਂ ਖਿਲਾਫ਼ ਥਾਣਾ ਸਦਰ ਕੋਟਕਪੂਰਾ ’ਚ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮਾਮਲੇ ਸਬੰਧੀ ਡੀਐਸਪੀ ਕੋਟਕਪੂਰਾ ਜਤਿੰਦਰ ਸਿੰਘ ਨੇ ਦੱਸਿਆ ਕਿ ਸੀਆਈਏ ਸਟਾਫ ਦੀ ਪੁਲਿਸ ਪਾਰਟੀ ਨੂੰ ਸੂਚਨਾ ਮਿਲੀ ਸੀ। (Crime News)

ਇਹ ਵੀ ਪੜ੍ਹੋ : ਸੇਵਾਵਾਂ ਨਾ ਮਿਲੀਆਂ ਤਾਂ ਕੀ ਹੋਵੇਗਾ ਸਿਹਤ ਦਾ, ਜਾਣੋ ਇਸ ਹਸਪਤਾਲ ਦਾ ਹਾਲ

ਕਿ ਉਕਤ ਮੁਲਜ਼ਮ ਜ਼ੇਲ੍ਹ ’ਚ ਬੰਦ ਵਿਅਕਤੀ ਨਾਲ ਮਿਲ ਕੇ ਨਸ਼ੀਲੇ ਪਦਾਰਥ ਤੇ ਮੋਬਾਈਲ ਫੋਨ ਬਾਹਰੋਂ ਸੁੱਟ ਕੇ ਲਿਆ ਰਹੇ ਹਨ ਤੇ ਸਮਾਨ ਦੀ ਡਿਲਿਵਰੀ ਕਰਨ ਦੀ ਤਿਆਰੀ ਕਰ ਰਹੇ ਹਨ। ਇਸ ਸੂਚਨਾ ਦੇ ਆਧਾਰ ’ਤੇ ਪੁਲਿਸ ਨੇ ਛਾਪੇਮਾਰੀ ਕਰ ਕੇ ਦੋਵਾਂ ਨੂੰ ਕਾਬੂ ਕੀਤਾ, ਜਿਨ੍ਹਾਂ ਕੋਲੋਂ 50 ਗ੍ਰਾਮ ਹੈਰੋਇਨ, 8 ਮੋਬਾਇਲ, 350 ਨਸ਼ੀਲੇ ਕੈਪਸੂਲ, 700 ਨਸ਼ੀਲੀਆਂ ਗੋਲੀਆਂ ਤੇ ਬੀੜੀਆਂ ਦੇ ਬੰਡਲ ਏ ਯੋਕ ਦਾ ਬੰਡਲ ਬਰਾਮਦ ਕੀਤਾ ਗਿਆ ਸੀ। ਉਸ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਉਹ ਜ਼ੇਲ੍ਹ ’ਚ ਬੰਦ ਇੱਕ ਮੁਲਜਮ ਦੇ ਸੰਪਰਕ ’ਚ ਸੀ ਅਤੇ ਉਸ ਦੀ ਮੰਗ ਅਨੁਸਾਰ ਸਾਮਾਨ ਅੰਦਰ ਸੁੱਟਦਾ ਸੀ। ਡੀਐਸਪੀ ਅਨੁਸਾਰ ਮੁਲਜਮਾਂ ਨੂੰ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਜਾਵੇਗਾ ਤੇ ਕੇਸ ਨਾਲ ਸਬੰਧਤ ਹੋਰ ਤੱਥ ਵੀ ਇਕੱਠੇ ਕੀਤੇ ਜਾਣਗੇ। (Crime News)