ਰਾਸ਼ਟਰਪਤੀ ਖਿਲਾਫ਼ ਹੇਠਲੇ ਸਦਨ ‘ਚ ਮਹਾਂਦੋਸ਼ ਪਾਸ
ਏਜੰਸੀ/ਵਾਸ਼ਿੰਗਟਨ। ਅਮਰੀਕੀ ਪ੍ਰਤੀਨਿਧ ਸਭਾ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਖਿਲਾਫ਼ ਸੰਸਦ ਦੇ ਕੰਮ ‘ਚ ਅੜਿੱਕਾ ਡਾਹੁਣ ਤੇ ਅਹੁਦੇ ਦੀ ਦੁਰਵਰਤੋਂ ਦੇ ਦੋਸ਼ ‘ਚ ਮਹਾਂਦੋਸ਼ ਮਤਾ ਪਾਸ ਕਰ ਦਿੱਤਾ ਟਰੰਪ ਅਮਰੀਕਾ ਦੇ ਤੀਜੇ ਰਾਸ਼ਟਰਪਤੀ ਬਣ ਗਏ ਜਿਨ੍ਹਾਂ ਖਿਲਾਫ਼ ਮਹਾਂਦੋਸ਼ ਮਤਾ ਪਾਸ ਕੀਤਾ ਗਿਆ ਹੈ ਟਰੰਪ ‘ਤੇ ਜੋ ਬਾਈਡੇਨ ਸਮੇਤ ਹੋਰਨਾਂ ਵਿਰੋਧੀਆਂ ਦੀ ਦਿੱਖ ਖਰਾਬ ਕਰਨ ਦੇ ਲਈ ਯੂਕ੍ਰੇਨ ਤੋਂ ਗੈਰ ਕਾਨੂੰਨੀ ਤਰੀਕੇ ਨਾਲ ਮੱਦਦ ਮੰਗਣ ਦਾ ਦੋਸ਼ ਹੈ ਇਸ ਤੋਂ ਇਲਾਵਾ ਉਨ੍ਹਾਂ ‘ਤੇ ਸੰਸਦ ਦੇ ਕੰਮ ‘ਚ ਅੜਿੱਕਾ ਪਾਉਣ ਦਾ ਵੀ ਦੋਸ਼ ਹੈ ਹੇਠਲੇ ਸਦਨ ਤੋਂ ਮਤਾ ਪਾਸ ਹੋ ਜਾਣ ਤੋਂ ਬਾਅਦ ਹੁਣ ਉੱਪਰੀ ਸਦਨ ਸੀਨੇਟ ‘ਚ ਉਨ੍ਹਾਂ ‘ਤੇ ਮੁਕੱਦਮਾ ਚੱਲੇਗਾ ਸੀਨੇਟਰ ਇਸ ਗੱਲ ‘ਤੇ ਫੈਸਲਾ ਲੈਣਗੇ ਕਿ ਟਰੰਪ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਇਆ ਜਾਏ ਜਾਂ ਨਹੀਂ। Trump
ਸੀਨੇਟ ‘ਚ ਟਰੰਪ ਦਾ ਭਵਿੱਖ ਤੈਅ ਹੋਵੇਗਾ
ਹਾਊਸ ਆਫ਼ ਰਿਪ੍ਰੇਜੇਂਟੈਟਿਵ ‘ਚ ਮਤਾ ਪਾਸ ਹੋਣ ਤੋਂ ਬਾਅਦ ਹੁਣ ਇਹ ਸੀਨੇਟ ‘ਚ ਜਾਵੇਗਾ ਜਿੱਥੇ ਰਾਸ਼ਟਰਪਤੀ ਟਰੰਪ ‘ਤੇ ਲਾਏ ਗਏ ਦੋਸ਼ਾਂ ਦਾ ਇੱਕ ਟਰਾਇਲ ਕੀਤਾ ਜਾਵੇਗਾ ਟਰਾਈਲ ਤੋਂ ਬਾਅਦ ਸੀਨੇਟ ‘ਚ ਇਨ੍ਹਾਂ ਮਤਿਆਂ ‘ਤੇ ਵੋਟਿੰਗ ਹੋਵੇਗੀ ਜੇਕਰ ਵੋਟਿੰਗ ‘ਚ ਮਤਾ ਡਿੱਗ ਜਾਂਦਾ ਹੈ, ਤਾਂ ਟਰੰਪ ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ‘ਤੇ ਬਰਕਰਾਰ ਰਹਿਣਗੇ ਪਰ ਪਾਸ ਹੁੰਦਾ ਹੈ ਤਾਂ ਉਨ੍ਹਾਂ ਨੂੰ ਅਸਤੀਫ਼ਾ ਦੇਣਾ ਪਵੇਗਾ ਅਮਰੀਕੀ ਸੀਨੇਟ ‘ਚ ਕੁੱਲ 100 ਮੈਂਬਰ ਹਨ, ਇਨ੍ਹਾਂ ‘ਚੋਂ 53 ਮੈਂਬਰ ਰਿਪਬਲਿਕਨ ਪਾਰਟੀ, 45 ਡੈਮੋਕ੍ਰੇਟਸ ਤੇ 2 ਮੈਂਬਰ ਅਜ਼ਾਦ ਹਨ ਸੀਨੇਟ ‘ਚ ਟਰਾਈਲ ਦੀ ਪ੍ਰਕਿਰਿਆ 6 ਜਨਵਰੀ ਤੋਂ ਬਾਅਦ ਸ਼ੁਰੂ ਹੋਵੇਗੀ ਜੋ ਕਿ ਕਈ ਹਫ਼ਤਿਆਂ ਤੱਕ ਚੱਲ ਸਕਦੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।