ਮੇਦਵੇਦੇਵ ਨੂੰ 7-5, 6-3, ਨਾਲ ਹਰਾ ਕੇ 19ਵਾਂ ਗ੍ਰੈਂਡ ਸਲੇਮ ਖਿਤਾਬ ਜਿੱਤਿਆ
ਨਿਊਯਾਰਕ (ਏਜੰਸੀ)। ਵਿਸ਼ਵ ਦੇ ਦੂਜੇ ਨੰਬਰ ਦੇ ਖਿਡਾਰੀ ਸਪੇਨ ਦੇ ਰਾਫੇਲ ਨਡਾਲ ਨੇ ਪੰਜ ਸੈੱਟਾਂ ਦੇ ਮੈਰਾਥਨ ਸੰਘਰਸ਼ ‘ਚ ਪੰਜਵਾਂ ਦਰਜਾ ਰੂਸ ਦੇ ਡੇਨਿਲ ਮੇਦਵੇਦੇਵ ਨੂੰ 7-5, 6-3, 5-7, 4-6, 6-4 ਨਾਲ ਹਰਾ ਕੇ ਸਾਲ ਦੇ ਚੌਥੈ ਅਤੇ ਆਖਰੀ ਗ੍ਰੈਂਡ ਸਲੇਮ ਯੂਐਸ ਓਪਨ ਦਾ ਖਿਤਾਬ ਜਿੱਤ ਲਿਆ ਨਡਾਲ ਦੇ ਸ਼ਾਨਦਾ ਕਰੀਅਰ ਦਾ ਇਹ 19ਵਾਂ ਗ੍ਰੈਂਡ ਸਲੇਮ ਖਿਤਾਬ ਹੈ ਨਡਾਲ ਨੇ ਖਿਤਾਬੀ ਮੁਕਾਬਲੇ ਚਾਰ ਘੰਟੇ 49 ਮਿੰਟਾਂ ਦੇ ਸਖ਼ਤ ਸੰਘਰਸ਼ ‘ਚ ਜਿੱਤ ਹਾਸਲ ਕੀਤੀ ਪਹਿਲੀ ਵਾਰ ਗ੍ਰੈਂਡ ਸਲੇਮ ਫਾਈਨਲ ਖੇਡ ਰਹੇ ਮੇਦਵੇਦੇਵ ਦਾ ਇਸ ਹਾਰ ਦੇ ਨਾਲ ਆਪਣਾ ਪਹਿਲਾ ਗ੍ਰੈਂਡ ਸਲੇਮ ਖਿਤਾਬ ਜਿੱਤਣ ਦਾ ਸੁਫਨਾ ਟੁੱਟ ਗਿਆ ਮੇਦਵੇਦੇਵ ਫਾਈਨਲ ‘ਚ ਹਾਰੇ।
ਇਹ ਵੀ ਪੜ੍ਹੋ : Raw Turmeric Health Benefits : ਕੱਚੀ ਹਲਦੀ ਦੀ ਵਰਤੋਂ ਇੰਜ ਕਰੇਗੀ ਵੱਡੇ ਤੋਂ ਵੱਡੇ ਰੋਗਾਂ ਨੂੰ ਖ਼ਤਮ
ਪਰ ਉਨ੍ਹਾਂ ਨੇ ਦਿੱਗਜ ਨਡਾਲ ਖਿਲਾਫ ਜਬਰਦਸਤ ਸੰਘਰਸ਼ ਕਰਕੇ ਸਭ ਦਾ ਦਿਲ ਜਿੱਤ ਲਿਆ ਨਡਾਲ ਦਾ ਇਹ ਚੌਥਾ ਯੂਐਸ ਓਪਨ ਖਿਤਾਬ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਦੇ ਕੁੱਲ 19 ਗ੍ਰੈਂਡ ਸਲੇਮ ਖਿਤਾਬ ਹੋ ਗਏ ਹਨ ਉਹ ਹੁਣ ਸਵਿੱਟਜਰਲੈਂੜ ਦੇ ਰੋਜਰ ਫੈਡਰਰ ਦੇ 20 ਗ੍ਰੈਂਡ ਸਲੇਮ ਖਿਤਾਬਾਂ ਦੇ ਬਰਾਬਰੀ ਕਰਨ ਤੋਂ ਇੱਕ ਖਿਤਾਬ ਦੂਰ ਰਹਿ ਗਏ ਹਨ ਨਡਾਲ ਨੇ ਇਸ ਤੋਂ ਪਹਿਲਾਂ 2010, 2013 ਅਤੇ 2017 ‘ਚ ਯੂਐਸ ਓਪਨ ਦਾ ਖਿਤਾਬ ਜਿੱਤਿਆ ਸੀ ਨਡਾਲ ਇੱਕ ਵਾਰ ਅਸਟਰੇਲੀਅਨ ਓਪਨ, 12 ਵਾਰ ਫ੍ਰੈਂਚ ਓਪਨ ਅਤੇ ਦੋ ਵਾਰ ਵਿੰਬਲਡਨ ਦਾ ਖਿਤਾਬ ਜਿੱਤ ਚੁੱਕੇ ਹਨ। (Truffle Nadal)
ਇਸ ਸਾਲ ਫ੍ਰੈਂਚ ਓਪਨ ਦਾ ਖਿਤਾਬ ਵੀ ਜਿੱਤ ਚੁੱਕੇ ਨਡਾਲ ਨੇ ਮੈਚ ‘ਚ 21 ਮੌਕਿਆਂ ‘ਚੋਂ ਛੇ ਵਾਰ ਮੇਦਵੇਦੇਵ ਦੀ ਸਰਵਿਸ ਤੋੜੀ ਜਦੋਂਕਿ ਮੇਦਵੇਦੇਵ ਨੇ 15 ਮੌਕਿਆਂ ‘ਚੋਂ ਪੰਜ ਵਾਰ ਨਡਾਲ ਦੀ ਸਰਵਿਸ ਤੋੜੀ ਨਡਾਲ ਨੇ 62 ਵਿਨਰਸ ਲਾਏ ਅਤੇ 46 ਬੇਜਾਂ ਗਲਤੀਆਂ ਕੀਤੀਆਂ ਜਦੋਂਕਿ ਮੇਦਵੇਦਵ ਨੇ 75 ਵਿਨਰਸ ਲਾਏ ਪਰ 57 ਬੇਜਾਂ ਗਲਤੀਆਂ ਵੀ ਕੀਤੀਆਂ ਸਪੇਨ ਦੇ ਦਿੱਗਜ ਖਿਡਾਰੀ ਆਪਣੇ 19ਵੇਂ ਗ੍ਰੈਂਡ ਸਲੇਮ ਖਿਤਾਬ ਦੇ ਨਾਲ ਹੁਣ ਆਲਟਾਈਮ ਸੂਚੀ ‘ਚ ਫੈਡਰਰ ਤੋਂ ਬਾਅਦ ਦੂਜੇ ਸਥਾਨ ‘ਤੇ ਪਹੁੰਚ ਗਏ ਹਨ ਸਰਬੀਆ ਦੇ ਨੋਵਾਕ ਜੋਕੋਵਿਚ 16 ਖਿਤਾਬਾਂ ਦੇ ਨਾਲ ਇਸ ਸੂਚੀ ‘ਚ ਤੀਜੇ ਸਥਾਨ ‘ਤੇ ਹਨ। (Truffle Nadal)
ਨਡਾਲ ਹੁਣ ਯੂਐਸ ਓਪਨ ਨੂੰ ਸਭ ਤੋਂ ਜ਼ਿਆਦਾ ਵਾਰ ਜਿੱਤਣ ਦੇ ਮਾਮਲੇ ਦੇ ਅਮਰੀਕਾ ਦੇ ਜਾਨ ਮੈਕਨਰੋ ਦੀ ਬਰਾਬਰੀ ‘ਤੇ ਸਾਂਝੇ ਦੂਜੇ ਸਥਾਨ ‘ਤੇ ਪਹੁੰਚ ਗਏ ਹਨ ਮੈਕਨਰੋ ਨੇ ਵੀ ਚਾਰ ਵਾਰ ਇਹ ਖਿਤਾਬ ਜਿੱਤਿਆ ਸੀ ਯੂਐਸ ਓਪਨ ਨੂੰ ਸਭ ਤੋਂ ਜ਼ਿਆਦਾ ਪੰਜ ਵਾਰ ਜਿੱਤਣ ਦਾ ਰਿਕਾਰਡ ਅਮਰੀਕਾ ਦੇ ਜਿਮੀ ਕੋਰਨਸ ਅਤੇ ਪੀਟ ਸਪ੍ਰਾਸ ਅਤੇ ਫੈਡਰਰ ਦੇ ਨਾਂਅ ਹੈ ਨਡਾਲ ਦੀ ਇਸ ਸੈਸ਼ਨ ‘ਚ ਇਹ 47ਵੀਂ ਜਿੱਤ ਹੈ ਅਤੇ ਉਹ 50 ਜਿੱਤ ਹਾਸਲ ਕਰ ਚੁੱਕੇ ਮੇਦਵੇਦੇਵ ਦੇ ਨੇੜੇ ਪਹੁੰਚ ਰਹੇ ਹਨ। (Truffle Nadal)
ਇਹ ਵੀ ਪੜ੍ਹੋ : ਭਿਆਨਕ ਸੜਕ ਹਾਦਸਾ, ਦੋ ਦੀ ਮੌਤ, 9 ਜਣੇ ਜਖ਼ਮੀ
ਇਹ ਜਿੱਤ ਮੇਰੇ ਲਈ ਬਹੁਤ ਹੀ ਖਾਸ: ਨਡਾਲਟਰਾਫੀ ਜਿੱਤਣ ਤੋਂ ਬਾਅਦ ਆਪਣੀਆਂ ਅੱਖਾਂ ‘ਚ ਆਏ ਹੰਝੂ ਪੁੰਝਦਿਆਂ ਨਡਾਲ ਨੇ ਕਿਹਾ, ਇਹ ਜਿੱਤ ਮੇਰੇ ਲਈ ਬਹੁਤ ਹੀ ਮਹੱਤਵਪੂਰਨ ਹੈ ਖਾਸ ਤੌਰ ‘ਤੇ ਇਹ ਵੇਖਦਿਆਂ ਕਿ ਮੈਚ ਲਗਾਤਾਰ ਮੁਸ਼ਕਲ ਹੁੰਦਾ ਜਾ ਰਿਹਾ ਸੀ ਮੈਂ ਖੁਦ ਨੂੰ ਕਾਬੂ ਕਰਨ ‘ਚ ਸਫਲ ਰਿਹਾ ਇਹੀ ਮੇਰੀ ਜਿੱਤ ਦਾ ਕਾਰਨ ਰਿਹਾ ਇਹ ਇੱਕ ਸ਼ਾਨਦਾਰ ਫਾਈਨਲ ਸੀ ਡੇਨਿਲ ਦੀ ਉਮਰ ਸਿਰਫ 23 ਸਾਲ ਹੈ ਅਤੇ ਜਿਸ ਤਰ੍ਹਾਂ ਉਨ੍ਹਾਂ ਨੇ ਸੰਘਰਸ਼ ਕੀਤਾ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਸਾਹਮਣੇ ਇੱਕ ਸ਼ਾਨਦਾਰ ਭਵਿੱਖ ਹੈ। (Truffle Nadal)